ਕਪੂਰਥਲਾ, (ਸਮਾਜ ਵੀਕਲੀ) (ਕੌੜਾ)- ਹਾਰਟਫੁਲਨੈਸ ਸੰਸਥਾਨ ਸ਼ਾਖਾ ਰੇਲਕੋ ਸੈਕਟਰੀ ਦੁਆਰਾ ਸਾਹਿਬਜ਼ਾਦਾ ਅਜੀਤ ਸਿੰਘ ਸੋਥਾਨ ਵਰਕਰ ਕਲੱਬ ਰੇਲਕ ਫੈਕਟਰੀ ਦੇ ਸਹਿਯੋਗ ਨਾਲ
10 ਵੇ ਅੰਤਰਰਾਸ਼ਟਰੀ ਚੋਗ ਦਿਵਸ ਵਰਕਰ ਕਲੱਬ ਦੇ ਪ੍ਰਧਾਨ ਬਲਦੇਵ ਸਿੰਘ , ਅਗਵਾਈ ਵਿੱਚ ਸਫਲਤਾ ਪੂਰਵਕ ਸੰਬੰਧ ਹੋਇਆ। ਹਾਰਟਫੁਲਨੈਸ ਸੰਸਥਾਨ ਦੇ ਮੁੱਖੀ ਮਨੋਜ ਕੁਮਾਰ ਦੀ ਦੇਖਰੇਖ ਹੇਠ ਇਸ ਯੋਗ ਦਿਵਸ ਵਿੱਚ ਆਰ ਸੀ ਐੱਫ ਦੀ ਮਹਿਲਾ ਸੰਗਠਨ ਦੀ ਪ੍ਰਧਾਨ ਮੀਨਾ ਮਾਥੁਰ ਦੁਆਰਾ ਕੀਤਾ ਗਿਆ। ਇਸ ਦੌਰਾਨ ਮੀਨਾ ਮਾਥੁਰ ਦਾ ਸਵਾਗਤ ਯੋਗ ਪ੍ਰੇਮੀ ਪਦਮਾ ਦੇਵੀ, ਪੂਨਮ ਭਾਰਤੀ , ਰੀਤਾ ਆਨੰਦ, ਗੀਤਾ ਰਾਣੀ ,ਮੋਨੀਕਾ ਰਾਣੀ ਨੇ ਗੁਲਦਸਤੇ ਦੇ ਕੇ ਕੀਤਾ । ਇਸ ਦੌਰਾਨ ਯੋਗ ਦੀਆਂ ਵੱਖ ਵੱਖ ਕਿਰਿਆਵਾਂ ਕਰਵਾਈਆਂ ਗਈਆਂ। ਸੰਸਥਾ ਦੇ ਸਕੱਤਰ ਨਰੇਸ਼ ਭਾਰਤੀ ਨੇ ਦੱਸਿਆ ਕਿ ਲਗਭਗ 25 ਸਾਲਾਂ ਤੋਂ ਸੰਸਥਾਨ ਦੀ ਸੇਵਾ ਸਮਿਤੀ ਦੁਆਰਾ ਜਿੱਥੇ ਵਰਕਰ ਕਲੱਬ ਨੇ ਯੋਗ ਹਾਲ ਵਿੱਚ ਪਹਿਲਾਂ ਤੋਂ ਸੰਸਥਾਨ ਮੈਂਬਰਾਂ ਦੇ ਲਈ ਯੋਗ ਕਲਾਸਾਂ ਨਿਰੰਤਰ ਜਾਰੀ ਹਨ। ਉੱਥੇ ਸਾਰੇ ਭਾਰਤ ਤੇ ਵਿਸ਼ਵ ਵਿੱਚ ਜਦੋਂ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੱਦੇ ਤੇ ਵਿਸ਼ਵ ਵਿੱਚ ਯੋਗ ਦਿਵਸ ਨੂੰ ਅੰਤਰਰਾਸ਼ਟਰੀ ਯੋਗ ਦਿਵਸ ਮਨਾਉਣ ਦੀ ਮੁਹਿੰਮ ਵਿੱਚ ਭਾਰਤ ਦੇਸ਼ ਦਾ ਸਮਰਥਨ ਕੀਤਾ । ਉਸ ਸਮੇਂ ਤੋਂ ਹੀ ਵਰਕਰ ਕਲੱਬ ਦੁਆਰਾ ਵੀ ਇਸ ਵਿੱਚ ਅਹਿਮ ਹਿੱਸਾ ਪਾਇਆ ਜਾ ਰਿਹਾ।
ਇਸ ਦੁਆਰਾ ਅਵਤਾਰ ਸਿੰਘ ਨੇ ਆਏ ਹੋਏ ਸਾਰੇ ਹੀ ਰੇਲ ਕਰਮਚਾਰੀਆਂ ਤੇ ਯੋਗ ਪ੍ਰੇਮੀਆਂ ਦੇ ਨਾਲ ਨਾਲ ਸੰਸਥਾਨ ਦੇ ਨਾਲ ਜੁੜੇ ਰਹਿਣ ਲਈ ਸਭ ਦਾ ਧੰਨਵਾਦ ਕੀਤਾ। ਉਹਨਾਂ ਨੇ ਆਪਣੀ ਪੂਰੀ ਟੀਮ ਵੱਲੋਂ ਮਹਿਲਾ ਕਲਿਆਣ ਸੰਗਠਨ ਦੀ ਪ੍ਰਧਾਨ ਸ਼੍ਰੀਮਤੀ ਮੀਨਾ ਮਾਥੁਰ ਤੇ ਉਹਨਾਂ ਦੀ ਸਾਰੀ ਸਹਿਯੋਗੀ ਟੀਮ ਦੇ ਨਾਲ ਨਾਲ ਕਲੱਬ ਮੈਂਬਰਾਂ ਦਾ ਵੀ ਧੰਨਵਾਦ ਕੀਤਾ। ਇਸ ਯੋਗ ਦਿਵਸ ਨੂੰ ਸਫਲ ਬਣਾਉਣ ਦੇ ਲਈ ਆਦੇਸ਼ ਕੁਮਾਰ, ਹਰਪ੍ਰੀਤ ਸਿੰਘ, ਅਵਤਾਰ ਸਿੰਘ, ਅਸ਼ਵਨੀ ਕੁਮਾਰ, ਅਨਿਲ ਕੁਮਾਰ, ਵਿਨੋਦ ਕੁਮਾਰ ਨੇ ਅਹਿਮ ਭੂਮਿਕਾ ਨਿਭਾਈ। ਇਸ ਸਮਾਰੋਹ ਦੇ ਦੌਰਾਨ ਰੋਹਿਤ ਜੈਕਸਨ ਡਾਂਸ ਅਧਿਆਪਕ ਦੁਆਰਾ ਤਿਆਰ ਕੀਤੇ ਯੋਗ ਕਲਾ ਦੇ ਵਿਦਿਆਰਥੀਆਂ ਦੁਆਰਾ ਡਾਂਸ ਦੀ ਪੇਸ਼ਕਾਰੀ ਬੜੇ ਸ਼ਾਨਦਾਰ ਤਰੀਕੇ ਨਾਲ ਕੀਤੀ ਗਈ।
ਇਸ ਯੋਗ ਦਿਵਸ ਨੂੰ ਸੁਚਾਰੂ ਦੇ ਨਾਲ ਚਲਾਉਣ ਲਈ ਗੀਤਾ ਰਾਣੀ, ਮੋਨੀਕਾ ਰਾਣੀ, ਕਸ਼ਮੀਰ ਸਿੰਘ, ਰਮੇਸ਼ ਕੁਮਾਰ, ਮਹੇਸ਼ ਕੁਮਾਰ, ਇੰਪਲਾਈਜ ਯੂਨੀਅਨ, ਪੁਰਵਾਂਚਲ ਵੈਲਫੇਅਰ ਸੋਸਾਇਟੀ ਆਦਿ ਦੇ ਵੱਖ-ਵੱਖ ਅਹੁਦੇਦਾਰਾਂ ਮੈਂਬਰਾਂ ਦੁਆਰਾ ਵਿਸ਼ੇਸ਼ ਯੋਗਦਾਨ ਪਾਇਆ ਗਿਆ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly