(ਸਮਾਜ ਵੀਕਲੀ) ਜ਼ਿੰਦਗੀ ਇੱਕ ਦਰਿਆ ਵਾਂਗ ਹੈ, ਜਿਸ ਵਿੱਚ ਸ਼ਬਦਾਂ ਦੀਆਂ ਲਹਿਰਾਂ ਵਗਦੀਆਂ ਰਹਿੰਦੀਆਂ ਹਨ। ਕਈ ਵਾਰ ਇਹ ਸ਼ਬਦ ਹੌਸਲਾ ਦਿੰਦੇ ਹਨ, ਤਾਂ ਕਈ ਵਾਰ ਕਿਸੇ ਦੇ ਦਿਲ ਨੂੰ ਚੋਟ ਵੀ ਪਹੁੰਚਾ ਦਿੰਦੇ ਹਨ। ਸ਼ਬਦ ਮਨੁੱਖੀ ਜੀਵਨ ਦੇ ਸਭ ਤੋਂ ਵੱਡੇ ਹਥਿਆਰ ਹਨ।ਇਹ ਪਿਆਰ ਬਣਾਉਂਦੇ ਵੀ ਹਨ ਤੇ ਰਿਸ਼ਤੇ ਤੋੜਦੇ ਵੀ ਹਨ। ਜੇ ਸ਼ਬਦਾਂ ਨੂੰ ਮਿਠਾਸ ਨਾਲ ਵਰਤਿਆ ਜਾਵੇ ਤਾਂ ਇਹ ਕਿਸੇ ਦੇ ਮਨ ਨੂੰ ਖੁਸ਼ੀ ਨਾਲ ਭਰ ਸਕਦੇ ਹਨ, ਪਰ ਜੇ ਕੌੜੇ ਬੋਲ ਬੋਲੇ ਜਾਣ ਤਾਂ ਇਹ ਲੰਬੇ ਸਮੇਂ ਤੱਕ ਚੋਟ ਛੱਡ ਜਾਂਦੇ ਹਨ। ਇਸ ਲਈ ਕਿਹਾ ਗਿਆ ਹੈ ਕਿ ਬੋਲਣ ਤੋਂ ਪਹਿਲਾਂ ਸੋਚਣਾ ਚਾਹੀਦਾ ਹੈ, ਕਿਉਂਕਿ ਸ਼ਬਦ ਇੱਕ ਵਾਰ ਨਿਕਲ ਜਾਣ ਤਾਂ ਮੁੜ ਵਾਪਸ ਨਹੀਂ ਆਉਂਦੇ। ਅਸਲ ਵਿੱਚ, ਜ਼ਿੰਦਗੀ ਦੀ ਖੂਬਸੂਰਤੀ ਵੀ ਸ਼ਬਦਾਂ ਦੀ ਖੇਡ ਵਿੱਚ ਹੀ ਲੁਕੀ ਹੋਈ ਹੈ।ਇਹੀ ਖੇਡ ਸਾਡੀਆਂ ਸੋਚਾਂ, ਰਿਸ਼ਤਿਆਂ ਅਤੇ ਜੀਵਨ ਦੀ ਦਿਸ਼ਾ ਤੈਅ ਕਰਦੀ ਹੈ।
ਮੰਜੂ ਰਾਇਕਾ
ਭਿੰਡਰਾਂ ਸੰਗਰੂਰ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



