
ਨਵਾਂਸ਼ਹਿਰ /ਕਾਠਗੜ੍ਹ (ਸਮਾਜ ਵੀਕਲੀ) (ਜਤਿੰਦਰਪਾਲ ਸਿੰਘ ਕਲੇਰ ) ਸਰਕਾਰੀ ਬੱਸ ਵਾਲੇ ਡਰਾਈਵਰਾਂ ਅਤੇ ਕੰਡਕਟਰਾਂ ਦਾ ਉਸ ਵੇਲੇ ਦਿਮਾਗ ਖਰਾਬ ਹੋ ਜਾਂਦਾ ਹੈ ਜਦੋਂ ਮਹਿਲਾ ਸਵਾਰੀ ਨੂੰ ਕਿਸੇ ਵੀ ਅੱਡੇ ਉੱਤੇ ਵੇਖ ਲੈਂਦੇ ਹਨ, ਇੰਜ ਲੱਗਦਾ ਹੈ ਜਿਵੇਂ ਇਹ ਬਸ ਉਹਨਾਂ ਦੇ ਘਰਦਿਆਂ ਨੇ ਉਹਨਾਂ ਨੂੰ ਲੈ ਕੇ ਦਿੱਤੀ ਹੋਈ ਹੋਵੇ। ਆਪਣੀਆਂ ਮੰਗਾਂ ਨੂੰ ਲੈ ਕੇ ਕਈ ਕਈ ਦਿਨ ਹੜਤਾਲ ਕਰਕੇ ਸਰਕਾਰ ਨੂੰ ਵੱਡਾ ਘਾਟਾ ਪਾਉਂਦੇ ਹਨ । ਪਰ ਜਦੋਂ ਇਹਨਾਂ ਨੇ ਆਪਣੀਆਂ ਮੰਗਾਂ ਮੰਗਵਾਣੀਆਂ ਹੋਣ ਤਾਂ ਜਾ ਕੇ ਸੀਐਮ ਆਫਿਸ ਜਾ ਦਫਤਰਾਂ ਦੇ ਅੱਗੇ ਜਾ ਕੇ ਧਰਨੇ ਲਗਾਉਂਦੇ ਹਨ ਪਰ ਸਰਕਾਰੀ ਬੱਸਾਂ ਦੇ ਡਰਾਈਵਰ ਅਤੇ ਕੰਡਕਟਰ ਸਵਾਰੀਆਂ ਨੂੰ ਤੰਗ ਪਰੇਸ਼ਾਨ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰਦੇ ਹਨ ਅਤੇ ਸਰਕਾਰ ਵਲੋਂ ਫ੍ਰੀ ਸਫਰ ਔਰਤਾਂ ਲਈ ਕੀਤਾ ਗਿਆ ਪਰ ਇਹਨਾਂ ਨੂੰ ਇਸ ਗੱਲ ਦੀ ਕਿ ਤਕਲੀਫ਼ ਹੈ ।ਪਰ ਸਰਕਾਰੀ ਬੱਸਾਂ ਦੇ ਡਰਾਈਵਰਾਂ ਵਲੋਂ ਲੇਡੀਜ਼ ਸਵਾਰੀ ਦੇਖ ਬਹੁਤ ਤਕਲੀਫ ਹੁੰਦੀ ਹੈ ਇਸ ਬਾਰੇ ਅਜੇ ਤੱਕ ਕੋਈ ਵੀ ਸਮਝ ਨਹੀ ਆਈ ਕਈ ਵਾਰ ਤਾਂ ਇੰਜ ਜਾਪਦਾ ਹੈ ਜਿਵੇਂ ਉਹ ਬੱਸ ਦਾ ਡਰਾਈਵਰ ਜਾਂ ਕੰਡਕਟਰ ਨਹੀਂ ਹੈ ਸਗੋਂ ਕੋਈ ਮਨਿਸਟਰ ਲੱਗਿਆ ਹੋਇਆ ਹੋਵੇ। ਜਦੋਂ ਕਿ ਤਨਖਾਹ ਸਰਕਾਰ ਤੋਂ ਲੈ ਕੇ ਕੰਮ ਕਰਨਾ ਉਸਦੀ ਜਿੰਮੇਦਾਰੀ ਬਣਦੀ ਹੈ, ਜਿਸ ਨੂੰ ਉਹ ਨਹੀਂ ਨਿਭਾਉਂਦਾ ਹੈ। ਇਹਨਾਂ ਬੱਸ ਵਾਲਿਆਂ ਨੂੰ ਰਸਤੇ ਵਿੱਚ ਕਿਸੇ ਵੀ ਨਿਜੀ ਹੋਟਲ ਤੇ ਰੁਕਣ ਦੀ ਇਜਾਜ਼ਤ ਨਹੀਂ ਹੈ ਸਗੋਂ ਇਹ ਚੰਦ ਪੈਸਿਆਂ ਦੀ ਖਾਤਰ ਲੋਕਾਂ ਦੀ ਖੱਜਲ ਖਰਾਬੀ ਵੀ ਕਰਦੇ ਹਨ ਅਤੇ ਮੁਫਤ ਦੀਆਂ ਰੋਟੀਆਂ ਖਾਣ ਲੱਗ ਪੈਂਦੇ ਹਨ ਅਤੇ ਹੋਟਲ ਵਾਲੇ ਤੋਂ ਮੋਟੀ ਰਕਮ ਅਤੇ ਨਾਲ ਰੋਟੀ ਤੱਕ ਵੀ ਲੈ ਜਾਂਦੇ ਹਨ। ਇੰਝ ਹੀ ਅੱਜ ਇੱਕ ਘਟਨਾ ਸਾਹਮਣੇ ਆਈ ਹੈ ਕਿ ਪਨਬਸ ਬਟਾਲਾ ਡੀਪੂ ਦੀ ਬੱਸ ਜੋ ਕਿ ਬਲਾਚੌਰ ਹੁੰਦੇ ਹੋਏ ਚੰਡੀਗੜ੍ਹ ਜਾਣਾ ਸੀ, ਜਿਸ ਵਿੱਚ ਬਲਾਚੌਰ ਦੇ ਕੰਗਣਾ ਪੁੱਲ ਤੋਂ ਬੱਸ ਦੇ ਕੰਡਕਟਰ ਨੇ ਪਿੰਡ ਕਾਠਗੜ੍ਹ ਮੋੜ ਦੀ ਸਵਾਰੀਆਂ ਚੜ੍ਹਾ ਲਈਆਂ ਅਤੇ ਉਨਾਂ ਨੂੰ 15 ਰੁਪਏ ਦੀ ਟਿਕਟ ਵੀ ਦੇ ਦਿੱਤੀ, ਉਸ ਮਹਿਲਾ ਸਵਾਰੀ ਦੇ ਨਾਲ 2 ਛੋਟੇ ਛੋਟੇ ਬੱਚੇ ਵੀ ਸੀ ਜਿਨਾਂ ਨੂੰ ਕਾਠਗੜ੍ਹ ਮੋੜ ਤੇ ਉਤਾਰਨ ਦੀ ਵਜਾਏ ਟੋਲ ਪਲਾਜ਼ਾ ਬੱਛੂਆਂ ਤੇ ਵੀ ਨਹੀਂ ਉਤਾਰਿਆ ਗਿਆ। ਜਦੋਂ ਕਿ ਉਸ ਦੇ ਘਰ ਦੇ ਪਰੇਸ਼ਾਨ ਹੋ ਗਏ ਕਿ ਬੱਸ ਨੇ ਕਾਠਗੜ੍ਹ ਮੋੜ ਤੇ ਰੁਕਣਾ ਸੀ। ਜਦੋਂ ਉਸ ਦਾ ਪਿੱਛਾ ਕੀਤਾ ਗਿਆ ਤਾਂ ਉਹ ਟੋਲ ਪਲਾਜ਼ਾ ਬੱਛੂਆਂ ਤੇ ਰੋਕਣ ਦੀ ਵਜਾਏ ਸਿੱਧੇ ਰੋਪੜ੍ਹ ਜਾ ਕੇ ਰੁਕੀ ਅਤੇ ਮਹਿਲਾਂ ਦੇ ਪਰਿਵਾਰਿਕ ਮੈਂਬਰ ਰੋਪੜ੍ਹ ਤੋਂ ਮਹਿਲਾ ਅਤੇ ਬੱਚਿਆਂ ਨੂੰ ਲੈ ਕੇ ਵਾਪਸ ਆਏ। ਉਸ ਜਗ੍ਹਾ ਜਦੋਂ ਕੰਡਕਟਰ ਅਤੇ ਡਰਾਈਵਰ ਨੂੰ ਪੁੱਛਿਆ ਗਿਆ ਤਾਂ ਉਸ ਨੇ ਅੱਗੇ ਤੋਂ ਕਿਹਾ ਕਿ ਮੈਂ ਤਾਂ ਇੰਜ ਹੀ ਕਰਨਾ ਹੈ ਅਤੇ ਕਰਦਾ ਰਹਾਂਗਾ। ਮਹਿਲਾਂ ਸਵਾਰੀ ਦੇ ਪਰਿਵਾਰਕ ਮੈਂਬਰਾਂ ਨੇ ਅਤੇ ਮਹਿਲਾਂ ਨੇ ਸਰਕਾਰ ਤੋਂ ਬੇਨਤੀ ਕੀਤੀ ਹੈ । ਕਿ ਇਸ ਤਰ੍ਹਾਂ ਦੇ ਕੰਡਕਟਰਾਂ ਅਤੇ ਡਰਾਈਵਰਾਂ ਨੂੰ ਤੁਰੰਤ ਬਰਖਾਸਤ ਕੀਤਾ ਜਾਵੇ ਅਤੇ ਇਹ ਵੀ ਚੈੱਕ ਕੀਤਾ ਜਾਵੇ ਕਿ ਕਿਤੇ ਇਹਨਾਂ ਨੇ ਕੋਈ ਨਸ਼ਾ ਤਾਂ ਨਹੀਂ ਕੀਤਾ ਹੋਇਆ ਸੀ ਜੋ ਕਿ ਆਪਣੀ ਮਨ ਮਰਜ਼ੀ ਕਰਦੇ ਹਨ।‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



