HOME ਜਿਲ੍ਹਾਂ ਪਰਿਸ਼ਦ ਗੜ੍ਹੀ ਜੋਨ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਪਰਮਜੀਤ ਕੌਰ ਪਤਨੀ...

ਜਿਲ੍ਹਾਂ ਪਰਿਸ਼ਦ ਗੜ੍ਹੀ ਜੋਨ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਪਰਮਜੀਤ ਕੌਰ ਪਤਨੀ ਸਰਪੰਚ ਮੋਹਨ ਲਾਲ ਸੰਧੂ ਮੁੱਤੋਂ ਦੀ ਚੋਣ ਮੁਹਿੰਮ ਨੂੰ ਮਿਲ ਰਿਹਾ ਭਰਵਾਂ ਹੁੰਗਾਰਾਂ

ਪਰਮਜੀਤ ਕੌਰ

ਕਾਠਗੜ੍ਹ    (ਸਮਾਜ ਵੀਕਲੀ)  ( ਜਤਿੰਦਰ ਪਾਲ ਸਿੰਘ ਕਲੇਰ )-ਜਿਲ੍ਹਾਂ ਪਰਿਸ਼ਦ ਤੇ ਬਲਾਕ ਸੰਮਤੀ ਚੋਣਾਂ ਨੂੰ  ਲੈ ਕੇ  ਕਾਂਗਰਸ ਪਾਰਟੀ ਦੇ ਉਮੀਦਵਾਰਾਂ   ਦੇ ਲਈ ਪਾਰਟੀ ਦੇ ਆਗੂਆਂ ਵਲੋਂ ਨਾਮਦਗੀਆ ਵਾਲੇ ਦਿਨ ਤੋਂ ਹੀ ਉਨ੍ਹਾਂ ਦੇ ਲਈ ਪ੍ਰਚਾਰ ਦਿਨ ਰਾਤ ਕਰਨਾ ਸ਼ੁਰੂ ਕਰ ਦਿੱਤਾ ਗਿਆ |  ਇਸੇ ਲੜੀ ਤਹਿਤ ਜਿਲ੍ਹਾਂ ਪਰਿਸ਼ਦ ਜੋਨ ਗੜ੍ਹੀ ਕਾਨੂੰਗੋਆਂ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਪਰਮਜੀਤ ਕੌਰ ਸੰਧੂ ਪਤਨੀ ਸੀਨੀਅਰ ਕਾਂਗਰਸੀ ਆਗੂ  ਮੋਹਨ ਲਾਲ ਸੰਧੂ ਮੁੱਤੋਂ ਦੀ ਚੋਣ ਮੁਹਿੰਮ ਨੂੰ  ਲਗਾਤਾਰ ਪਿੰਡਾਂ ਵਿਚ ਭਰਵਾਂ  ਹੁੰਗਾਰਾਂ ਮਿਲ ਰਿਹਾ |  ਜਿਲ੍ਹਾਂ ਪ੍ਰਧਾਨ ਅਜੇ ਮੰਗੂਪੁਰ ਵਲੋਂ ਆਪਣੇ ਉਮੀਦਵਾਰ ਲਈ ਲੋਕਾਂ ਨੂੰ  ਵੋਟਾਂ ਪਾਉਣ ਦੀ ਲਗਾਤਾਰ ਲਾਮਬੰਦ ਕੀਤਾ ਜਾ ਰਿਹਾ ਹੈ | ਅਜੇ ਮੰਗੂਪੁਰ ਨੇ ਦੱਸਿਆ ਕਿ ਪਰਮਜੀਤ ਕੌਰ ਸੰਧੂ ਦੀ ਚੋਣ ਮੁਹਿੰਮ  ਮੀਟਿੰਗ ਦੀ ਥਾਂ ਰੈਲੀ ਦਾ ਰੂਪ ਧਾਰਨ ਕਰ ਰਹੀ ਹੈ | ਆਸ ਹੈ ਕਿ ਇਸ ਵਾਰ ਭਾਰੀ ਬਹੁਮਤ ਨਾਲ ਪਰਮਜੀਤ ਕੌਰ ਸੰਧੂ ਜਿੱਤ  ਦਰਜ ਕਰਕੇ ਕਾਂਗਰਸ ਪਾਰਟੀ ਦੀ ਝੋਲੀ ਵਿੱਚ ਪਾਉਣਗੇ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous article” ਮਨ ਦੀਆਂ ਪਰਤਾਂ ਉਧੇੜਦਾ ਗ਼ਜ਼ਲ ਸੰਗ੍ਰਹਿ – ਵੰਝਲੀ”
Next articleਮਹਿਲਾ ਸਵਾਰੀ ਸਰਕਾਰੀ ਬੱਸ ਵਿੱਚ ਬਲਾਚੌਰ ਤੋਂ ਚੜ੍ਹ ਕੇ ਕਾਠਗੜ੍ਹ ਅੱਡੇ ਵਿੱਚ ਉਤਰਨਾ ਸੀ ਪ੍ਰੰਤੂ ਬੱਸ ਦੇ ਡਰਾਈਵਰ ਅਤੇ ਕੰਡਕਟਰ ਨੇ ਬਸ ਭਜਾ ਕੇ ਰੋਪੜ੍ਹ ਜਾ ਕੇ ਉਤਾਰਿਆ