HOME ਵੈਨਕੂਵਰ ਦੀ ਔਰਤ ਨੇ ਕਾਇਮ ਕੀਤੀ ਇਮਾਨਦਾਰੀ ਦੀ ਨਿਵੇਕਲੀ ਪਿਰਤ

ਵੈਨਕੂਵਰ ਦੀ ਔਰਤ ਨੇ ਕਾਇਮ ਕੀਤੀ ਇਮਾਨਦਾਰੀ ਦੀ ਨਿਵੇਕਲੀ ਪਿਰਤ

5

ਵੈਨਕੂਵਰ,  (ਸਮਾਜ ਵੀਕਲੀ)   (ਮਲਕੀਤ ਸਿੰਘ) – ਕੈਨੇਡਾ ਦੇ ਵੈਨਕੂਵਰ ਸ਼ਹਿਰ ਵਿੱਚ ਇਕ ਔਰਤ ਪਿਛਲੇ ਲਗਭਗ ਇਕ ਮਹੀਨੇ ਤੋਂ ਉਸ ਸਾਈਕਲ ਸਵਾਰ ਦੀ ਤਲਾਸ਼ ਕਰ ਰਹੀ ਹੈ ਜਿਸਦਾ ਇੱਕ ਸਟੀਲ-ਟੋ ਬੂਟ ਬੇਧਿਆਨੀ ਨਾਲ ਰਸਤੇ ਵਿੱਚ ਡਿੱਗ ਗਿਆ ਸੀ। ਔਰਤ ਦੀ ਇਮਾਨਦਾਰੀ ਦੀ ਇਹ ਅਜੀਬ ਪਰ ਦਿਲਚਸਪ ਕੋਸ਼ਿਸ਼ ਹੁਣ ਸਥਾਨਕ ਲੋਕਾਂ ਵਿੱਚ ਵੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਜਾਣਕਾਰੀ ਅਨੁਸਾਰ ਵੈਨਕੂਵਰ ਦੀ ਰਹਿਣ ਵਾਲੀ ਅਲਾਨਾ ਗ੍ਰਿਫਿਨ ਨੇ 10 ਫ਼ਰਵਰੀ ਨੂੰ ਦੇਖਿਆ ਕਿ ਇਕ ਹੋਰ ਸਾਈਕਲ ਸਵਾਰ ਦੇ ਬੈਗ ਵਿਚੋਂ ਸਟੀਲ-ਟੋ ਵਾਲਾ ਬੂਟ ਰਸਤੇ ‘ਤੇ ਡਿੱਗ ਗਿਆ। ਉਸਨੇ ਉਸ ਸਾਈਕਲ ਸਵਾਰ ਨੂੰ ਆਵਾਜ਼ ਦੇ ਕੇ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਹ ਬਹੁਤ ਤੇਜ਼ੀ ਨਾਲ ਅੱਗੇ ਨਿਕਲ ਗਿਆ ਅਤੇ ਉਸ ਵੱਲੋਂ ਸਾਈਕਲ ਸਵਾਰ ਤੱਕ ਪਹੁੰਚਣਾ ਸੰਭਵ ਨਾ ਹੋ ਸਕਿਆ। ਇਸ ਤੋਂ ਬਾਅਦ ਗ੍ਰਿਫਿਨ ਨੇ ਉਹ ਬੂਟ ਉਸਦੇ ਅਸਲੀ ਮਾਲਕ ਤੱਕ ਪਹੁੰਚਾਉਣ ਦਾ ਪ੍ਰਣ ਕੀਤਾ ਜਿਸ ਮਗਰੋਂ ਉਸ ਨੇ ਆਪਣੇ ਕੋਲੋਂ ਖਰਚਾ ਕਰਕੇ ਪੂਰਬੀ ਵੈਨਕੂਵਰ ਦੇ ਕਈ ਇਲਾਕਿਆਂ ਵਿੱਚ ਜਨਤਕ ਥਾਵਾਂ ਤੇ ਪੋਸਟਰ ਲਗਾਏ ਅਤੇ ਸੋਸ਼ਲ ਮੀਡੀਆ ‘ਤੇ ਵੀ ਜਾਣਕਾਰੀ ਸਾਂਝੀ ਕੀਤੀ, ਪਰ ਅਜੇ ਤੱਕ ਉਸ ਸਾਈਕਲ ਸਵਾਰ ਦਾ ਕੋਈ ਪਤਾ ਨਹੀਂ ਲੱਗ ਸਕਿਆ। ਸਥਾਨਕ ਲੋਕ ਗ੍ਰਿਫਿਨ ਦੀ ਇਸ ਇਮਾਨਦਾਰ ਕੋਸ਼ਿਸ਼ ਦੀ ਕਾਫ਼ੀ ਪ੍ਰਸ਼ੰਸਾ ਕਰ ਰਹੇ ਹਨ ਅਤੇ ਉਮੀਦ ਜਤਾਈ ਜਾ ਰਹੀ ਹੈ ਕਿ ਜਲਦੀ ਹੀ ਉਸ ਬੂਟ ਦਾ ਅਸਲੀ ਮਾਲਕ ਮਿਲ ਜਾਵੇਗਾ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

 

Previous articleਸੜਕ ਹਾਦਸੇ ਚ ਪੰਜਾਬੀ ਲੜਕੀ ਦੀ ਮੌਤ
Next articleਵਿਧਾਇਕ ਕੁਲਜੀਤ ਸਿੰਘ ਰੰਧਾਵਾ ਵੱਲੋਂ ਡੇਰਾਬੱਸੀ ਦੇ ਗ੍ਰੀਨ ਇਸਟੇਟ ਵਿੱਚ 40.09 ਲੱਖ ਰੁਪਏ ਦੀ ਲਾਗਤ ਨਾਲ ਨਵੇਂ ਲੱਗੇ ਨਵੇਂ ਟਿਊਬਵੈੱਲ ਦਾ ਉਦਘਾਟਨ