ਵੈਨਕੂਵਰ (ਸਮਾਜ ਵੀਕਲੀ) (ਮਲਕੀਤ ਸਿੰਘ)- ਕਨੇਡਾ ਦੇ ਮਹਾਨਗਰ ਟੋਰਾਂਟੋ ਵਿੱਚ ਵਾਪਰੇ ਇੱਕ ਭਿਆਨਕ ਸੜਕ ਹਾਦਸੇ ਦੌਰਾਨ ਇੱਕ ਨੌਜਵਾਨ ਪੰਜਾਬੀ ਲੜਕੀ ਦੀ ਮੌਤ ਹੋਣ ਦੀ ਦੁਖਦਾਈ ਸੂਚਨਾ ਮਿਲੀ ਹੈ। ਮ੍ਰਿਤਕਾ ਦੀ ਪਛਾਣ ਅਰਸ਼ਪ੍ਰੀਤ ਕੌਰ ਵਜੋਂ ਹੋਈ ਹੈ ਅਤੇ ਉਹ ਪੰਜਾਬ ਦੇ ਜਿਲਾ ਫਤਿਹਗੜ੍ਹ ਸਾਹਿਬ ਨਾਲ ਸੰਬੰਧਿਤ ਦੱਸੀ ਜਾ ਰਹੀ ਹੈ ਪ੍ਰਾਪਤ ਵੇਰਵਿਆਂ ਮੁਤਾਬਕ ਉਚੇਰੀ ਪੜ੍ਹਾਈ ਮੁਕੰਮਲ ਕਰਨ ਉਪਰੰਤ ਅਰਸ਼ਪ੍ਰੀਤ ਕੌਰ ਵਰਕ ਪਰਮਿਟ ਤੇ ਕਨੇਡਾ ਰਹਿ ਰਹੀ ਸੀ ਇਸ ਦੌਰਾਨ ਸੜਕ ਤੇ ਜਾਂਦਿਆਂ ਉਸ ਦੀ ਕਾਰ ਦੀ ਇੱਕ ਡੰਪ ਟਰੱਕ ਨਾਲ ਜਬਰਦਸਤ ਟੱਕਰ ਹੋਣ ਮਗਰੋਂ ਵਾਪਰੇ ਉਕਤ ਹਾਦਸੇ ਵਿੱਚ ਉਸਦੀ ਮੌਕੇ ਤੇ ਮੌਤ ਹੋ ਗਈ ਪੰਜਾਬੀ ਭਾਈਚਾਰੇ ਚ ਇਸ ਸਬੰਧੀ ਸੋਗ ਦੀ ਲਹਿਰ ਪਾਈ ਜਾ ਰਹੀ ਹੈ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



