ਬਲਾਚੌਰ (ਸਮਾਜ ਵੀਕਲੀ) (ਜਤਿੰਦਰ ਪਾਲ ਸਿੰਘ ਕਲੇਰ ) ਕਾਂਗਰਸ ਦੇ ਸੀਨੀਅਰ ਆਗੂ ਅਤੇ ਜਿਲ੍ਹਾਂ ਪ੍ਰਧਾਨ ਅਜੇ ਮੰਗੂਪੁਰ ਨੇ ਪੱਤਰਕਾਰਾਂ ਨਾਲ ਗੱਲਬਾਤ ਦੇ ਦੌਰਾਨ ਉਨ੍ਹਾਂ ਨੇ ਦੱਸਿਆ ਕਿ 2022 ਵਿੱਚ ਪੰਜਾਬੀਆਂ ਨੇ ਆਮ ਆਦਮੀ ਪਾਰਟੀ ਕੋਲੋਂ ਬਹੁਤ ਉਮੀਦਾਂ ਰੱਖੀਆਂ ਸਨ ਅਤੇ ਪੰਜਾਬ ਦੀ ਜਨਤਾ ਨੇ ਬਦਲਾਅ ਲਿਆਉਣ ਰੰਗਲਾ ਪੰਜਾਬ ਬਣਾਉਣ ਦੇ ਝੂਠੇ ਵਾਅਦੇ ਸੁਣਕੇ ਆਪਣੀਆਂ ਵੋਟਾਂ ਅੱਖਾਂ ਮੀਚ ਕੇ ਆਪ ਪਾਰਟੀ ਨੂੰ ਪਾਈਆ ਪੰਜਾਬੀਆਂ ਨੇ ਇਹ ਵੀ ਨਹੀਂ ਦੇਖਿਆ ਕਿ ਇਨ੍ਹਾਂ ਨੇ ਕਿਸ ਉਮੀਦਵਾਰ ਟਿਕਟ ਦਿੱਤੀ ਹੈ। ਬੱਸ ਬਦਲਾਅ ਲਿਆਉਣ ਦੇ ਚੱਕਰ ਵਿੱਚ ਪੰਜਾਬੀ ਲੁੱਟੇ ਗਏ। ਅਜੇ ਮੰਗੂਪੁਰ ਨੇ ਕਿਹਾ ਕਿ ਨੇ ਪੰਜਾਬ ਦੀਆਂ ਔਰਤਾਂ, ਮਤਾਮਾ ਅਤੇ ਭੈਣਾਂ ਨੂੰ ਅਪੀਲ ਕੀਤੀ ਹੈ ਕਿ ਉਹ ਹੁਣ ਆਮ ਆਦਮੀ ਪਾਰਟੀ ਦੇ ਐਮ ਐਲ ਏ ਅਤੇ ਮੰਤਰੀਆਂ ਤੋਂ ਸੁਚੇਤ ਰਹਿਣ ਕਿਉਂਕਿ ਹੁਣ ਫੇਰ ਤੋਂ ਇਹ ਝਾੜੂ ਲਈ ਫਿਰ ਤੋਂ ਤੁਹਾਡੀਆਂ ਵੋਟਾਂ ਹੜੱਪਣ ਦੀ ਵਿਉਂਤਬੰਦੀ ਬਣਾ ਰਹੇ ਹਨ ਹੋ ਸਕਦਾ ਹੈ ਕਿ ਇਹ ਭਗਵੰਤ ਮਾਨ ਦੀ ਸਰਕਾਰ ਹੁਣ ਤੁਹਾਨੂੰ ਔਰਤਾਂ ਮਾਤਾਮਾ ਭੈਣਾਂ ਨੂੰ ਵੀ ਅਪੀਲ ਕੀਤੀ ਹੈ ਕਿ ਤੁਸੀਂ ਇਨ੍ਹਾਂ ਝਾੜੂ ਪਾਰਟੀ ਦੇ ਐਮ ਐਲ ਏ ਤੇ ਮੰਤਰੀਆਂ ਤੋਂ ਸਾਵਧਾਨ ਰਹਿਣ ਕਿਉਂਕਿ ਇਹ ਝਾੜੂ ਪਾਰਟੀ ਵਾਲੇ ਅਗਲੇ ਪੰਜ ਸਾਲਾਂ ਲਈ ਫਿਰ ਤੁਹਾਡੀਆਂ ਵੋਟਾਂ ਨੂੰ ਹੜੱਪਣ ਲਈ ਜੁਗਲਬੰਦੀ ਬਣਾ ਰਹੇ ਹਨ ਅਤੇ ਇਹ ਵੀ ਹੋ ਸਕਦਾ ਹੈ ਕਿ ਪੰਜਾਬ ਦੀ ਮਾਨ ਸਰਕਾਰ ਵਲੋਂ ਹੁਣ ਤੁਹਾਨੂੰ 3-4 ਮਹੀਨੇ 1000 – 1000 ਰੁਪਏ ਦੇਣੇ ਪੈਣਗੇ ।ਅਜੇ ਮੰਗੂਪੁਰ ਨੇ ਕਿਹਾ ਕਿ ਪਰ ਤੁਸੀਂ ਇਨ੍ਹਾਂ ਤੋਂ ਪੂਰਾ ਚਾਰ ਸਾਲ ਦਾ ਹਿਸਾਬ ਲੈਣਾ ਮੰਗ ਹੈ ਪਰ ਉਹਨਾਂ ਨੇ ਕਿਹਾ ਕਿ ਕਾਂਗਰਸ ਪਾਰਟੀ ਇਸ ਦੀ ਆਮ ਆਦਮੀ ਪਾਰਟੀ ਨੂੰ ਪੁਰਜ਼ੋਰ ਅਪੀਲ ਕਰਦੀ ਹੈ ਕਿ 2022 ਦੇ ਚੋਣ ਵਾਅਦੇ ਅਨੁਸਾਰ ਪੰਜਾਬ ਦੀ ਹਰ ਔਰਤ ਦੇ ਚਾਰ ਸਾਲਾਂ ਦੇ ਬਕਾਏ ਦਾ ਹਿਸਾਬ ਕਰਦੇ ਹੋਏ 48000- 48000 ਰੁਪਏ ਖਾਤਿਆਂ ਵਿੱਚ ਪਾਓ ਪਰ ਇਹ ਸਾਰੇ ਲਾਰੇ ਅਤੇ ਆਪਣਾ ਡੰਗ ਟਪਾ ਰਹੀ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਉਨ੍ਹਾਂ ਨੇ ਪੰਜਾਬੀਆਂ ਨੂੰ ਅਪੀਲ ਕਿ ਹੈ ਕਿ ਤੁਸੀਂ ਇਸ ਬਦਲਾਅ ਵਾਲੀ ਸਰਕਾਰ ਨੂੰ ਵੀ ਖਰਖ ਲਿਆ ਅਤੇ ਅਜ਼ਮਾ ਵੀ ਲਿਆ ਹੈ ਹੁਣ 2027 ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਬਣਾਉ ਤਾਂ ਜੋ ਪੰਜਾਬ ਨੂੰ ਲੀਹਾਂ ਤੇ ਲਿਆ ਕਿ ਰੰਗਲਾ ਬਣਾਉਣ ਵਿੱਚ ਤੁਸੀਂ ਆਪਣਾ ਵੱਡਾ ਯੋਗਦਾਨ ਪਾਉ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



