ਲੁਧਿਆਣਾ (ਸਮਾਜ ਵੀਕਲੀ) ( ਕਰਨੈਲ ਸਿੰਘ ਐੱਮ.ਏ.) ਇਨਸਾਨੀ ਕਦਰਾਂ ਕੀਮਤਾਂ ਤੇ ਪਹਿਰਾ ਦੇਣਾ ਅਤੇ ਆਪਣੀ ਉਸਾਰੂ ਸੋਚ ਨੂੰ ਸਮਾਜ ਭਲਾਈ ਦੇ ਕਾਰਜਾਂ ਵਿੱਚ ਲਗਾਉਣਾ ਹੀ ਅਸਲ ਮਨੁੱਖੀ ਸੇਵਾ ਹੈ।:ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਰੋਟਰੀਅਨ ਸ਼੍ਰੀ ਰੋਹਿਤ ਉਬਰਾਏ ਡਿਸਟ੍ਰਿਕ ਗਵਰਨਰ- 3070 ਨੇ ਬੀਤੀ ਸ਼ਾਮ ਪੀ.ਏ.ਯੂ ਦੇ ਫਿਕਿਲਟੀ ਕਲੱਬ ਵਿਖੇ ਰੋਟਰੀ ਕਲੱਬ ਲੁਧਿਆਣਾ ਹਾਰਮੋਨੀ ਦੇ ਵੱਲੋਂ ਆਯੋਜਿਤ ਕੀਤੇ ਗਏ ਵਿਸ਼ੇਸ਼ ਸਨਮਾਨ ਸਮਾਗਮ ਦੌਰਾਨ ਰੋਟਰੀ ਕਲੱਬ ਲੁਧਿਆਣਾ ਹਾਰਮੋਨੀ ਦੇ ਸਮੂਹ ਮੈਂਬਰਾਂ ਤੇ ਲੁਧਿਆਣੇ ਦੇ ਵੱਖ-ਵੱਖ ਰੋਟਰੀ ਕਲੱਬਾਂ ਦੇ ਪ੍ਰਮੁੱਖ ਅਹੁਦੇਦਾਰਾਂ ਨੂੰ ਸੰਬੋਧਨ ਕਰਦਿਆਂ ਹੋਇਆਂ ਕੀਤਾ। ਉਨ੍ਹਾਂ ਨੇ ਆਪਣੇ ਪ੍ਰਭਾਵਸ਼ਾਲੀ ਸੰਬੋਧਨ ਵਿੱਚ ਕਿਹਾ ਕਿ ਸਮੁੱਚੇ ਵਿਸ਼ਵ ਭਰ ਵਿੱਚ ਮਨੁੱਖਤਾ ਦੀ ਸੇਵਾ ਕਰਨ ਤੇ ਸਮਾਜ ਸੇਵੀ ਕਾਰਜਾਂ ਨੂੰ ਯੋਜਨਾਬੱਧ ਤਰੀਕੇ ਨਾਲ ਚਲਾਉਣ ਲਈ ਜੋ ਸੇਵਾ ਮੁਹਿੰਮ ਰੋਟਰੀ ਕਲੱਬ ਵੱਲੋਂ ਚਲਾਈ ਜਾ ਰਹੀ ਹੈ। ਉਹ ਆਪਣੇ ਆਪ ਇੱਕ ਮਿਸਾਲੀ ਕਾਰਜ ਹੈ। ਜਿਸ ਦੇ ਲਈ ਮੈਂ ਸਮੂਹ ਰੋਟਰੀਅਨ ਮੈਬਰਾਂ ਦਾ ਦਿਲੋਂ ਧੰਨਵਾਦ ਪ੍ਰਗਟ ਕਰਦਾ ਹਾਂ। ਇਸ ਮੌਕੇ ਰੋਟਰੀਅਨ ਸ਼੍ਰੀ ਰੋਹਿਤ ਉਬਰਾਏ ਡਿਸਟ੍ਰਿਕ ਗਵਰਨਰ 3070 ਨੇ ਕਿਹਾ ਨਿਰੋਲ ਇਸਤਰੀ ਮੈਬਰਾਂ ਤੇ ਅਧਾਰਿਤ ਬਣਿਆ ਰੋਟਰੀ ਕਲੱਬ ਲੁਧਿਆਣਾ ਹਾਰਮੋਨੀ ਆਪਣੇ ਆਪ ਵਿੱਚ ਇੱਕ ਰੋਲ ਮਾਡਲ ਕਲੱਬ ਹੈ । ਜੋ ਕਿ ਕਲੱਬ ਦੀ ਮੌਜੂਦਾ ਪ੍ਰਧਾਨ ਡਾ: ਪਰਮ ਸੈਣੀ ਦੀ ਯੋਗ ਅਗਵਾਈ ਹੇਠ ਰੋਟਰੀ ਕਲੱਬ ਨੂੰ ਹੋਰ ਮਜ਼ਬੂਤੀ ਪ੍ਰਦਾਨ ਕਰਨ ਦੇ ਲਈ ਵੱਧ ਤੋਂ ਵੱਧ ਇਸਤਰੀਆਂ ਨੂੰ ਕਲੱਬ ਨਾਲ ਜੋੜਨ ਦਾ ਉਪਰਾਲਾ ਕਰਕੇ ਸੇਵਾ ਕਾਰਜਾਂ ਦੀ ਮੁਹਿੰਮ ਨੂੰ ਹੋਰ ਪ੍ਰਚੰਡ ਕਰ ਰਿਹਾ ਹੈ। ਇਸ ਮੌਕੇ ਉਨ੍ਹਾਂ ਨੇ ਰੋਟਰੀ ਕਲੱਬ ਲੁਧਿਆਣਾ ਹਾਰਮੋਨੀ ਦੀ ਸਮੁੱਚੀ ਟੀਮ ਵੱਲੋਂ ਪਿਛਲੇ ਸਮੇਂ ਦੌਰਾਨ ਵਿੱਦਿਆ, ਸਿਹਤ ਅਤੇ ਚੌਗਿਰਦੇ ਦੀ ਸੰਭਾਲ ਪ੍ਰਤੀ ਕੀਤੇ ਗਏ ਸਮੂਹ ਸੇਵਾ ਕਾਰਜਾਂ ਦੀ ਸ਼ਲਾਘਾ ਕੀਤੀ। ਇਸ ਦੌਰਾਨ ਰੋਟਰੀ ਕਲੱਬ ਲੁਧਿਆਣਾ ਹਾਰਮੋਨੀ ਦੀ ਪ੍ਰਧਾਨ ਡਾ: ਪਰਮ ਸੈਣੀ ਤੇ ਸੈਕਟਰੀ ਡਾ: ਪ੍ਰਗਿਆ ਸ਼ਰਮਾ ਨੇ ਕਲੱਬ ਵੱਲੋਂ ਪਿਛਲੇ ਅਰਸੇ ਦੌਰਾਨ ਕੀਤੇ ਗਏ ਸਮੂਹ ਸਮਾਜ ਸੇਵੀ ਕਾਰਜਾਂ ਦੀ ਰਿਪੋਰਟ ਰੋਟਰੀਅਨ ਸ਼੍ਰੀ ਰੋਹਿਤ ਉਬਰਾਏ ਡਿਸਟ੍ਰਿਕ ਗਵਰਨਰ ਦੇ ਸਾਹਮਣੇ ਪੇਸ਼ ਕੀਤੀ। ਸਮਾਗਮ ਦੌਰਾਨ ਰੋਟਰੀ ਕਲੱਬ ਲੁਧਿਆਣਾ ਹਾਰਮੋਨੀ ਦੇ ਨਾਲ ਜੁੜੀਆਂ ਛੇ ਨਵੀਆਂ ਇਸਤਰੀ ਮੈਂਬਰਾਂ ਨੂੰ ਰੋਟਰੀਅਨ ਸ਼੍ਰੀਮਤੀ ਉਬਰਾਏ ਨੇ ਪਿੰਨ ਲਗਾ ਕੇ ਸਨਮਾਨਿਤ ਵੀ ਕੀਤਾ । ਇਸ ਮੌਕੇ ਕਲੱਬ ਦੀ ਪ੍ਰਧਾਨ ਡਾ: ਪਰਮ ਸੈਣੀ, ਸੈਕਟਰੀ ਡਾ: ਪ੍ਰਗਿਆ ਸ਼ਰਮਾ, ਸੁਨੈਨਾ ਜੈਨ ਦੇ ਵੱਲੋਂ ਰੋਟਰੀਅਨ ਸ਼੍ਰੀ ਰੋਹਿਤ ਉਬਰਾਏ ਡਿਸਟ੍ਰਿਕ ਗਵਰਨਰ- 3070 ਨੂੰ ਵਿਸ਼ੇਸ਼ ਤੌਰ ਤੇ ਸਨਮਾਨ ਚਿੰਨ੍ਹ ਭੇਟ ਕਰਕੇ ਸਨਮਾਨਿਤ ਵੀ ਕੀਤਾ । ਇਸ ਮੌਕੇ ਉਨ੍ਹਾਂ ਦੇ ਨਾਲ ਕਲੱਬ ਦੀਆਂ ਮੈਬਰਾਂ ਮਨਿੰਦਰ ਕੌਰ, ਨਮੀਤਾ ਰਾਜ ਸਿੰਘ, ਮੈਡਮ ਨਿੱਕੀ ਕੋਹਲੀ, ਮੈਡਮ ਮਨੀਸਾ, ਡਾ: ਅੰਜਲੀ ਸ਼ਹ, ਡਾ: ਪਲਵਿੰਦਰ, ਡਾ: ਮਹਿਕ ਬਾਂਸਲ, ਡਾ: ਗੁਰਮੀਤ ਰਤਨ, ਡਾ: ਤੇਜਪ੍ਰੀਤ ਕੰਗ, ਡਾ: ਪਰਮਪਾਲ ਸਹੋਤਾ, ਆਸ਼ੂ ਕਪੂਰ, ਏਕਮਦੀਪ, ਹਰਸ਼ਮੀਤਾ ਤੇ ਰਵਨੀਤ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



