ਔਰਤ 

ਲਵਪ੍ਰੀਤ ਕੌਰI
(ਸਮਾਜ ਵੀਕਲੀ)-ਔਰਤ ਜੇਕਰ ਤੁਹਾਡੇ ਨਾਲ ਗੱਲ ਕਰਦੀ ਹੈ ਤਾਂ ਜ਼ਰੂਰੀ ਨਹੀਂ ਤੁਹਾਡੇ ਨਾਲ ਰੋਮਾਨੀ ਰਿਸ਼ਤਾ ਰੱਖਣਾ ਚਾਹੁੰਦੀ ਹੋਵੇ , ਉਹ ਬੌਧਿਕ ਪੱਧਰ ਤੇ ਵੀ ਗੱਲ ਕਰ ਸਕਦੀ ਹੈ ।
ਔਰਤ ਜੋ ਤੁਹਾਡੇ ਨਾਲ ਫੋਨ ਤੇ ਗੱਲ ਕਰਦੀ ਹੈ ਤੁਹਾਡੀ ਦੋਸਤ ਹੋ ਸਕਦੀ ਹੈ , ਉਸਦਾ ਪ੍ਰੇਮਿਕਾ ਹੋਣਾ ਜ਼ਰੂਰੀ ਨਹੀਂ ।
ਔਰਤ ਜੇਕਰ ਭਾਵਨਾਤਮਕ ਪੱਧਰ ਤੇ ਰਿਸ਼ਤਾ ਰੱਖਦੀ ਹੈ, ਤਾਂ ਜ਼ਰੂਰੀ ਨਹੀਂ ਤੁਹਾਡੇ ਨਾਲ ਸਰੀਰਕ ਸੰਬੰਧ ਵੀ ਰੱਖੇਗੀ ।
ਔਰਤ ਜੋ ਤੁਹਾਡੇ ਨਾਲ ਸਰੀਰਕ ਸਬੰਧ ਬਣਾਉਣਾ ਚਾਹੁੰਦੀ ਹੈ , ਜਰੂਰੀ ਨਹੀਂ ਓ ਆਪਣਾ ਸਵੈਮਾਣ ਤਿਆਗ ਦਵੇਗੀ ।
 ਔਰਤ ਜੋ ਤੁਹਾਡੇ ਨਾਲ ਪਿਆਰ ਦੀ ਭਾਵਨਾ ਨਹੀਂ ਰੱਖਦੀ , ਜਰੂਰੀ ਨਹੀਂ ਕਿ ਤੁਹਾਡੀਆਂ ਸ਼ਰਤਾਂ ਮੁਤਾਬਕ ਜੀਵੇਗੀ।
ਔਰਤ ਜੋ ਤੁਹਾਨੂੰ ਰੂਹ ਦਾ ਸਾਥੀ ਮੰਨ ਲੈਂਦੀ ਹੈ , ਤੁਹਾਡੀ ਗੁਲਾਮ ਨਹੀਂ ਬਣ ਜਾਂਦੀ । ਓ ਭਾਵਨਾਵਾਂ ਦੇ ਤਹਿਤ ਤੁਹਾਡੀ ਉਚਿਤ ਅਨੁਚਿਤ ਗੱਲ ਮੰਨ ਲਵੇ ਪਰ ਮਾਨਸਿਕ ਦਬਾਅ ਹੇਠ ਅਜਿਹਾ ਕਰੇਗੀ ਇਹ ਜ਼ਰੂਰੀ ਨਹੀਂ।
ਔਰਤ ਜੋ ਤੁਹਾਨੂੰ ਰੱਬ ਮੰਨਦੀ ਹੈ ,  ਉਹ ਤੁਹਾਡੇ ਵਿਹਾਰ ਦੇ ਅਨੁਸਾਰ ਤੁਹਾਨੂੰ ਉਸ ਰੁਤਬੇ ਤੋਂ ਲਾਹ ਕੇ ਸੁੱਟ ਵੀ ਸਕਦੀ ਹੈ ।
ਔਰਤ ਨੂੰ ਆਪਣੀ ਜ਼ਿੰਦਗੀ ਦਾ ਫੈਂਸਲਾ ਲੈਣ ਦਾ ਪੂਰਾ ਹੱਕ ਹੈ।
ਔਰਤ ਕਿਸੇ ਨਾਲ ਹੱਸ ਬੋਲ ਸਕਦੀ ਹੈ ਬਿਨਾ ਕਿਸੇ ਰਿਸ਼ਤੇ ਵਿੱਚ ਬਝਿਆ , ਠੀਕ ਪੁਰਸ਼ ਦੀ ਤਰ੍ਹਾ । ਜ਼ਰੂਰੀ ਨਹੀਂ ਕਿ ਜੇਕਰ ਓ ਤੁਹਾਡੇ ਨਾਲ ਹੱਸਦੀ ਬੋਲਦੀ ਜਾਂ ਵਿਹਾਰਕ ਸਾਂਝ ਰੱਖਦੀ ਹੈ ਤਾਂ ਓ ਤੁਹਾਡੇ ਨਾਲ ਸੌਣਾ ਚਾਹੁੰਦੀ ਹੈ ।
ਔਰਤ ਜੇਕਰ ਆਪਣੇ ਪ੍ਰੇਮੀ ਪੁਰਸ਼ ਨਾਲ ਸੌਣਾ ਵੀ ਚਾਹੁੰਦੀ ਹੈ ਤਾਂ ਇਸ ਅਧਾਰ ਤੇ ਉਸਦੇ ਚਰਿੱਤਰ ਦਾ ਮੁਲਾਂਕਣ ਨਹੀਂ ਕੀਤਾ ਜਾ ਸਕਦਾ, ਉਸਦੀਆਂ ਵੀ ਇੱਛਾਵਾਂ ਹਨ ।
ਲਵਪ੍ਰੀਤ ਕੌਰ

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਬੁੱਧ ਬਾਣ / ਕਵਿਤਾ 
Next articleਕਾਂਗਰਸ ਦੇ ਉਮੀਦਵਾਰ ਡਾਕਟਰ ਅਮਰ ਸਿੰਘ ਕਟਾਣਾ ਸਾਹਿਬ ਹੋਏ ਨਤਮਸਤਕ