ਕਾਂਗਰਸ ਦੇ ਉਮੀਦਵਾਰ ਡਾਕਟਰ ਅਮਰ ਸਿੰਘ ਕਟਾਣਾ ਸਾਹਿਬ ਹੋਏ ਨਤਮਸਤਕ

ਮਾਛੀਵਾੜਾ ਸਾਹਿਬ/ ਬਲਬੀਰ ਸਿੰਘ ਬੱਬੀ-ਲੋਕ ਸਭਾ ਹਲਕਾ ਫਤਿਹਗੜ੍ਹ ਸਾਹਿਬ ਰਿਜਰਵ ਤੋਂ ਕਾਂਗਰਸ ਨੇ ਆਪਣੇ ਪਹਿਲੇ ਹੀ ਉਮੀਦਵਾਰ ਡਾਕਟਰ ਅਮਰ ਸਿੰਘ ਨੂੰ ਦੁਬਾਰਾ ਟਿਕਟ ਦਿੱਤੀ ਹੈ ਅਮਰ ਸਿੰਘ ਆਪਣੇ ਚੋਣ ਪ੍ਰਚਾਰ ਵਿੱਚ ਜੁੱਟ ਗਏ ਹਨ। ਉਨਾਂ ਨੇ ਅੱਜ ਗੁਰਦੁਆਰਾ ਸ੍ਰੀ ਕਟਾਣਾ ਸਾਹਿਬ ਦੇ ਵਿੱਚ ਆਪਣੇ ਸਾਥੀਆਂ ਸਮੇਤ ਮੱਥਾ ਟੇਕਿਆ ਮੱਥਾ ਟੇਕਣ ਤੋਂ ਬਾਅਦ ਡਾਕਟਰ ਅਮਰ ਸਿੰਘ ਨੇ ਕਿਹਾ ਕਿ ਮੈਂ ਗੁਰੂ ਘਰ ਤੋਂ ਅਸ਼ੀਰਵਾਦ ਲੈ ਕੇ ਆਪਣੀ ਚੋਣ ਪ੍ਰਚਾਰ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਸਮੁੱਚੇ ਹਲਕੇ ਦੇ ਵਿੱਚ ਜਲਦੀ ਹੀ ਕਾਂਗਰਸ ਦੇ ਸੀਨੀਅਰ ਆਗੂਆਂ ਤੇ ਵਰਕਰਾਂ ਨੂੰ ਨਾਲ ਲੈ ਕੇ ਮੀਟਿੰਗਾਂ ਦਾ ਸਿਲਸਿਲਾ ਜਾਰੀ ਰੱਖਾਂਗੇ।
    ਡਾਕਟਰ ਅਮਰ ਸਿੰਘ ਜਦੋਂ ਕਟਾਣਾ ਸਾਹਿਬ ਵਿੱਚ ਪੁੱਜੇ ਤਾਂ ਉਨਾਂ ਦੇ ਨਾਲ ਕਾਂਗਰਸ ਦੇ ਵੱਡੇ ਛੋਟੇ ਆਗੂਆਂ ਦੀ ਇੱਕਜੁੱਟਤਾ ਦਿਖੀ ਸਾਰਿਆਂ ਵਿੱਚ ਉਤਸਾਹ ਨਜ਼ਰ ਆਇਆ। ਇਸ ਮੌਕੇ ਵਿਧਾਨ ਸਭਾ ਹਲਕਾ ਸਮਰਾਲਾ ਤੋਂ ਕਾਂਗਰਸ ਦੇ ਹਲਕਾ ਇੰਚਾਰਜ ਰੁਪਿੰਦਰ ਸਿੰਘ ਰਾਜਾ ਗਿੱਲ, ਖੰਨਾ ਤੋਂ ਗੁਰਕੀਤ ਸਿੰਘ ਕੋਟਲੀ, ਪਾਇਲ ਤੋਂ ਲਖਵੀਰ ਸਿੰਘ ਲੱਖਾ,  ਸਾਹਨੇਵਾਲ ਤੋਂ ਬਿਕਰਮ ਸਿੰਘ ਬਾਜਵਾ, ਜੋ ਹਲਕਾ ਇੰਚਾਰਜ ਹਨ ਉਹ ਆਪਣੇ ਸਾਥੀਆਂ ਸਮੇਤ ਵੱਡੀ ਗਿਣਤੀ ਵਿੱਚ ਕਟਾਣਾ ਸਾਹਿਬ ਵਿੱਚ ਪੁੱਜੇ ਹੋਏ ਸਨ। ਇਸ ਮੌਕੇ ਮਾਛੀਵਾੜਾ ਨਾਲ ਸੰਬੰਧਿਤ ਸੀਨੀਅਰ ਕਾਂਗਰਸੀ ਆਗੂ ਸ਼ਕਤੀ ਆਨੰਦ ਕਸਤੂਰੀ ਲਾਲ ਮਿੰਟੂ ਜਗਜੀਤ ਸਿੰਘ ਪ੍ਰਿਥੀਪੁਰ ਬਲਾਕ ਕਾਂਗਰਸ ਪ੍ਰਧਾਨ ਪਰਮਿੰਦਰ ਤਿਵਾੜੀ ਅਮਨਦੀਪ ਗੁਰੋਂ ਵਿਨੀਤ ਝੜੌਦੀ ਸਨੀ ਦੂਆ ਵੀਰ ਸਿੰਘ ਕੁਬੇ ਤੋਂ ਇਲਾਵਾ ਹੋਰ ਵਰਕਰ ਦੀ ਹਾਜ਼ਰ ਸਨ ਤੇ ਸਭਨਾਂ ਨੇ ਕਿਹਾ ਕਿ ਆਪੋ ਆਪਣੇ ਇਲਾਕਿਆਂ ਦੇ ਵਿੱਚੋਂ ਕਾਂਗਰਸ ਦੇ ਉਮੀਦਵਾਰ ਅਮਰ ਸਿੰਘ ਨੂੰ ਇਕ ਇਕ ਵੋਟ ਪੁਆ ਕੇ ਉਨਾਂ ਨੂੰ ਦੁਬਾਰਾ ਲੋਕ ਸਭਾ ਵਿੱਚ ਭੇਜਿਆ ਜਾਵੇਗਾ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article   ਔਰਤ 
Next articleਵਾਢੀਆਂ (ਪੁਰਾਣੇ ਸਮੇਂ ਦੀਆਂ)