ਇੱਕ ਸਿਆਸੀ ਮੀਟਿੰਗ ਵਿੱਚ 22 ਧਾਰ ਦੇ ਰਾਜਿਆਂ ਦਾ ਚੜ ਕੇ ਆਉਣਾ ਸਾਖੀ ਸੁਣਾਉਣਾ ਮੇਰੇ ਖਿਆਲ ਨਾਲ ਕੋਈ ਛੋਟੀ ਗੱਲ ਨਹੀਂ ਹੈ

ਗੁਰੂ ਪਿਤਾ ਜੀ ਵਾਂਗ ਧਰਮ ਦੀ ਰਾਖੀ ਅਤੇ ਧਰਮ ਦੇ ਸਿਧਾਂਤਾਂ ਨੂੰ ਮੁੱਖ ਰੱਖ ਕੇ ਅੱਜ ਦੀ ਸਿਆਸਤ ਦੀ ਜੰਗ ਲੜਣੀ ਹੈ-ਸ. ਹਰਪਾਲ ਸਿੰਘ ਬਲੇਰ (ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪਾਰਟੀ)

ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪਾਰਟੀ ਦੀ ਆਗੂ ਜੋ ਕਿ ਸ਼੍ਰੀ ਖਡੂਰ ਸਾਹਿਬ ਤੋਂ ਲੋਕ ਸਭਾ ਚੋਣਾਂ ਦੇ ਉਮੀਦਵਾਰ ਹਨ, ਸ. ਹਰਪਾਲ ਸਿੰਘ ਬਲੇਰ ਜੀ ਨੇ ਜਦੋਂ 22 ਧਾਰ ਦੇ ਰਾਜਿਆਂ ਦਾ ਚੜ ਕੇ ਆਉਣਾ ਦੀ ਕਥਾ ਸੁਣਾਈ ਤਾਂ ਮੈਂ ਆਪਣੇ ਸਿਰਮੌਰ ਧਰਮ ਦੇ ਮੀਰੀ ਪੀਰੀ ਦੇ ਸਿਧਾਂਤਾ ਨੂੰ ਹੋਰ ਵੀ ਗਹਿਰਾਈ ਨਾਲ ਸਮਝ ਪਾਈ। ਅੱਜ ਤੱਕ ਸਿੱਖ ਧਰਮ ਦੀਆਂ ਸਾਖੀਆਂ ਮੈਂ ਗੁਰੂ ਘਰਾਂ ਵਿੱਚ ਲੱਗਦੇ ਦਿਵਾਨਾ ਵਿੱਚ ਗਿਆਨੀ ਸਿੰਘਾਂ ਕੋਲੋਂ ਜਾਂ ਢਾਡੀਆਂ ਦੀਆਂ ਵਾਰਾਂ ਤੋਂ ਸੁਣੀਆਂ ਹਨ। ਪਰ ਇੱਕ ਸਿਆਸੀ ਆਗੂ ਕੋਲੋਂ ਇੱਕ ਸਿਆਸੀ ਮੀਟਿੰਗ ਵਿੱਚ 22 ਧਾਰ ਦੇ ਰਾਜਿਆਂ ਦਾ ਚੜ ਕੇ ਆਉਣਾ ਸਾਖੀ ਸੁਣਾਉਣਾ ਮੇਰੇ ਖਿਆਲ ਨਾਲ ਕੋਈ ਛੋਟੀ ਗੱਲ ਨਹੀਂ ਹੈ। ਸਿਆਸੀ ਆਗੂ ਜਿੱਥੇ ਮੀਟਿੰਗਾਂ ਵਿੱਚ ਆਪਣੇ ਨਾਲ ਜੁੜੇ ਸੰਗੀ ਸਾਥੀਆਂ ਨੂੰ ਜਿੱਥੇ ਵੋਟਾਂ ਹਾਂਸਲ ਕਰਣ ਲਈ ਨਵੇਂ-ਨਵੇਂ ਹੱਥਕੰਡੇ ਅਪਣਾਉਂਨੇ ਸਮਝਾਉਂਦੇ ਦੇਖੇ ਜਾਂਦੇ ਹਨ। ਜਿੱਥੇ ਸਿਆਸੀ ਆਗੂ ਆਪਣੀ ਟੀਮ ਨੂੰ ਸਮਝਾ ਰਹੇ ਹੁੰਦੇ ਹਨ ਕਿ ਕਿਸ ਤਰਾਂ ਵੋਟਰਾਂ ਨੂੰ ਭਰਮਾ ਕੇ ਉਨ੍ਹਾਂ ਦੀ ਕੀਮਤੀ ਵੋਟ ਖ਼ਰੀਦਣੀ ਹੈ। ਉੱਥੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪਾਰਟੀ ਤੋਂ ਚੋਣ ਲੜ ਰਹੇ ਲੋਕ ਸਭਾ ਹਲਕਾ ਸ਼੍ਰੀ ਖਡੂਰ ਸਾਹਿਬ ਦੇ ਉਮੀਦਵਾਰ ਸ. ਹਰਪਾਲ ਸਿੰਘ ਬਲੇਰ ਸਾਨੂੰ ਸਭ ਮੌਜੂਦ ਮੈਂਬਰਾਂ ਨੂੰ 22 ਧਾਰ ਦੇ ਰਾਜਿਆਂ ਦਾ ਚੜ ਕੇ ਆਉਣਾ ਸਾਖੀ ਸੁਣਾ ਰਹੇ ਸਨ। ਅੱਜ ਦੀ ਸਿਆਸਤ ਦਾ ਅਤੇ ਦਸਮ ਪਾਤਸ਼ਾਹ ਦੇ ਸਮੇਂ 22 ਧਾਰ ਦੇ ਰਾਜਿਆਂ ਵੱਲੋਂ ਕੀਤੀ ਸਿਆਸਤ ਦੀ ਤੁਲਨਾ ਕਰ ਰਹੇ ਸਨ। ਮੈਨੂੰ ਇੰਜ ਮਹਿਸੂਸ ਹੋ ਰਿਹਾ ਸੀ ਜਿਵੇਂ ਸ. ਹਰਪਾਲ ਸਿੰਘ ਬਲੇਰ ਜੀ ਸਮੁੱਚੀ ਸਿੱਖ ਕੌਮ ਨੂੰ ਇਹ ਸਾਖੀ ਸੁਣਾ ਕੇ ਸੰਦੇਸ਼ ਦੇ ਰਹੇ ਹੋਣ ਕਿ ਸਾਨੂੰ ਵੀ ਆਪਣੇ ਗੁਰੂ ਪਿਤਾ ਜੀ ਵਾਂਗ ਧਰਮ ਦੀ ਰਾਖੀ ਅਤੇ ਧਰਮ ਦੇ ਸਿਧਾਂਤਾਂ ਨੂੰ ਮੁੱਖ ਰੱਖ ਕੇ ਅੱਜ ਦੀ ਸਿਆਸਤ ਦੀ ਜੰਗ ਲੜਣੀ ਹੈ। ਅੱਜ ਵੀ ਭਾਰਤ ਦੇਸ਼ ਦੇ ਬਾਸ਼ਿੰਦੇ ਅਤੇ ਕੁਝ ਸਿੱਖ ਕੌਮ ਦੇ ਗੱਦਾਰ ਸਿੱਖ ਕੌਮ ਨੂੰ 22 ਧਾਰ ਦੇ ਰਾਜਿਆਂ ਵਾਂਗ ਘੇਰਾ ਪਾ ਕੇ ਖੜੇ ਹਨ। ਉਨ੍ਹਾਂ ਵਾਂਗ ਹੀ ਅੱਜ ਵੀ ਖਾਲਸਾ ਰਾਜ ਦੀ ਗੱਲ ਕਰਣ ਵਾਲੇ ਸਿੰਘ ਭਾਰਤ ਦੇਸ਼ ਨੂੰ ਅਤੇ ਕੌਮ ਦੇ ਗੱਦਾਰਾਂ ਦੀਆਂ ਅੱਖਾਂ ਵਿੱਚ ਰੜਕਦੇ ਹਨ। ਬਾਕੀ ਦੇ ਸਿਆਸੀ ਆਗੂ ਜਿੱਥੇ ਗੀਤ ਗਾ-ਗਾ, ਟਿੱਚਰਾਂ ਕਰ-ਕਰ, ਭੰਡਨੀ ਕਰ-ਕਰ, ਦੂਸਰੇ ਨੂੰ ਨੀਵਾਂ ਦਿਖਾ-ਦਿਖਾ ਜਾਂ ਫਿਰ free ਬਿਜਲੀ, ਰਾਸ਼ਨ ਦੇ ਕੇ ਸਿਆਸਤ ਕਰ ਰਹੇ ਦਿਖ ਰਹੇ ਹਨ। ਉੱਥੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪਾਰਟੀ ਦਾ ਲੀਡਰ ਜੋ ਕਿ ਲੋਕ ਸਭਾ ਹਲਕਾ ਸ਼੍ਰੀ ਖਡੂਰ ਸਾਹਿਬ ਦਾ ਉਮੀਦਵਾਰ ਹੈ, ਸ. ਹਰਪਾਲ ਸਿੰਘ ਬਲੇਰ 22 ਧਾਰ ਦੇ ਰਾਜਿਆਂ ਦਾ ਚੜ ਕੇ ਆਉਣਾ ਸਾਖੀ ਸੁਣਾ ਕੇ 2024 ਵਿੱਚ ਹੋ ਰਹੀਆਂ ਚੋਣਾ ਦੀ ਗੱਲ ਕਰ ਰਿਹਾ ਹੈ। ਉਨ੍ਹਾਂ ਦੀ ਪਾਰਟੀ ਦੇ ਬਾਕੀ ਆਗੂ ਜਸਬੀਰ ਸਿੰਘ ਬਚੜੇ ਜਥੇਬੰਧਕ ਸਕੱਤਰ ਮਾਝਾ ਜ਼ੋਨ, ਨਿਸ਼ਾਨ ਸਿੰਘ, ਜਗਤਾਰ ਸਿੰਘ ਬਲੇਰ, ਚਮਕੌਰ ਸਿੰਘ ਬਲੇਰ, ਰਣਜੀਤ ਸਿੰਘ ਜਮਾਲਪੁਰਾ ਜੀ ਅਤੇ ਖਾਲਿਸਤਾਨੀ ਜੀ ਵੀ ਇਸ ਸਾਖੀ ਵਿੱਚੋਂ ਰਾਜਿਆਂ ਵੱਲੋਂ ਕੀਤੀ ਉਸ ਸਮੇਂ ਦੀ ਸਿਆਸਤ ਅਤੇ ਅੱਜ ਦੀ ਸਿਆਸਤ ਦੀ ਤੁਲਨਾ ਕਰਕੇ ਆਪਣੀ ਗਹਿਰੀ ਚਿੰਤਾ ਜਤਾਉਂਦੇ ਦਿਖੇ।  ਮੈਨੂੰ ਹਮੇਸ਼ਾਂ ਇਸ ਪਾਰਟੀ ਦੇ ਮੈਂਬਰਾਂ ਨਾਲ ਤੁਰ ਕੇ, ਖੜ ਕੇ, ਆਪਣੇ ਆਪ ਤੇ ਮਾਨ ਮਹਿਸੂਸ ਹੁੰਦਾ ਹੈ, ਕਿ ਮੈਂ ਅੱਜ ਦੀ ਮਾੜੀ ਸਿਆਸਤ ਦੇ ਯੁੱਗ ਵਿੱਚ ਵੀ ਆਪਣੇ ਸਿੱਖ ਕੌਮ ਦੇ ਸੁਹਿਰਦ ਆਗੂਆਂ ਦਾ ਸਮਰਥਣ ਕਰਦੀ ਹਾਂ। ਟਿੱਚਰ-ਬਾਜੀ ਅਤੇ ਦੂਸ਼ਨ-ਬਾਜੀ ਕਰਣ ਵਾਲੇ ਲੀਡਰਾਂ ਨੇ ਤਾਂ ਪੰਜਾਬ ਦੇਸ਼ ਨੂੰ ਹੀ ਇੱਕ ਟਿੱਚਰ ਬਣਾਉਣ ਦੀ ਹਮੇਸ਼ਾ ਕੋਸ਼ਸ਼ ਕੀਤੀ ਹੈ। ਪਰ ਸ. ਸਿਮਰਨਜੀਤ ਸਿੰਘ ਮਾਨ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪਾਰਟੀ ਦੇ ਸਾਰੇ ਸੁਹਿਰਦ ਆਗੂਆਂ ਨੇ ਪੰਜਾਬ ਦੇਸ਼ ਦਾ ਖ਼ਾਲਸਾ ਰਾਜ ਮੁੜ ਜਿਉਂਦਾ ਕਰਣ ਦਾ ਜੋ ਬੀੜਾ ਚੁੱਕਿਆ ਹੋਇਆ ਹੈ। ਉਸ ਦਾ ਮੈਂ ਹਿੱਸਾ ਬਣ ਕੇ ਮਾਨ ਮਹਿਸੂਸ ਕਰਦੀ ਹਾਂ। ਬਾਕੀ ਜਨਤਾ ਨੇ ਸੋਚਣਾ ਹੈ ਕਿ ਉਨ੍ਹਾਂ ਨੇ ਆਪਣੀਆਂ ਵੋਟਾਂ ਟਿੱਚਰ-ਬਾਜ਼ ਲੀਡਰਾਂ ਨੂੰ ਪਾ ਕੇ ਆਪਣੀ ਅਤੇ ਆਪਣੇ ਬੱਚਿਆਂ ਦੀ ਜ਼ਿੰਦਗੀ ਮਜ਼ਾਕ ਬਣਾਉਣੀ ਹੈ ਜਾਂ ਸੁਹਿਰਦ ਲੀਡਰਾਂ ਨੂੰ ਵੋਟ ਪਾ ਕੇ ਖੁਦ ਆਪਣੀ ਅਤੇ ਆਪਣੇ ਬੱਚਿਆਂ ਦੀ ਸਰਦਾਰੀ ਕਾਇਮ ਕਰਣੀ ਹੈ। ਪਰਮਜੀਤ ਸਿੰਘ ਵੀਰ ਜੀ ਦੇ ਘਰ ਹੋਈ ਇਸ ਸਿਆਸੀ ਮੀਟਿੰਗ ਵਿੱਚ ਮੌਜੂਦ ਸਾਰੇ ਵੀਰਾਂ ਦੀਆਂ ਗੱਲਾਂ ਧਰਮ ਤੋਂ ਲੈ ਕੇ ਸਿਆਸਤ ਤੱਕ ਸੀ। ਮੀਟਿੰਗ ਵਿੱਚ ਬੈਠੇ ਗੁਰਬਾਣੀ ਦੀਆਂ ਤੁੱਕਾਂ ਜ਼ਿਹਨ ਵਿੱਚ ਘੁੰਮ ਰਹੀਆਂ ਸਨ।
“ਰਾਜ ਬਿਨਾ ਨਹਿ ਧਰਮ ਚਲੇ ਹੈਂ, ਧਰਮ ਬਿਨਾ ਸਭ ਦਲੇ ਮਲੇ ਹੈਂ”

ਰਸ਼ਪਿੰਦਰ ਕੌਰ ਗਿੱਲ

ਲੇਖਕ, ਐਂਕਰ, ਸੰਪਾਦਕ, ਸੰਸਥਾਪਕ, ਪ੍ਰਧਾਨ- ਪੀਂਘਾਂ ਸੋਚ ਦੀਆਂ ਸਾਹਿਤ ਮੰਚ, ਪਬਲੀਕੇਸ਼ਨ, ਮੈਗਜ਼ੀਨ-ਅੰਮ੍ਰਿਤਸਰ +91-9888697078                                                                                                                                                                                

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਤੂੰ ਹੀ ਤੂੰ , ਤੂੰ ਹੀ ਤੂੰ
Next articleਖਰਾਬ ਮੌਸਮ ਦੇ ਬਾਵਜੂਦ ਭਾਰਤੀ ਕਿਸਾਨ ਯੂਨੀਅਨ ਪੰਜਾਬ ਵੱਲੋਂ ਅਲੱਗ -ਅਲੱਗ ਪਿੰਡਾਂ ਵਿਚ ਇਕਾਈਆਂ ਬਣਾਈਆਂ