ਤੂੰ ਹੀ ਤੂੰ , ਤੂੰ ਹੀ ਤੂੰ

ਰਮਿੰਦਰ ਰੰਮੀ

( ਸਮਾਜ ਵੀਕਲੀ

ਤੂੰ ਹੀ ਤੂੰ , ਤੂੰ ਹੀ ਤੂੰ ।
ਜਿੱਧਰ ਦੇਖਾਂ ਤੂੰ ਹੀ ਤੂੰ ।
ਤੂੰ ਹੀ ਤੂੰ , ਤੂੰ ਹੀ ਤੂੰ ।

ਮੇਰੀ ਰੂਹ ਵਿੱਚ ਤੂੰ
ਮੇਰੀ ਧੜਕਣ ਵਿੱਚ ਤੂੰ
ਮੇਰੇ ਗੀਤਾਂ ਵਿੱਚ ਤੂੰ
ਮੇਰੀਆਂ ਨਜ਼ਮਾਂ ਵਿੱਚ ਤੂੰ ।
ਤੂੰ ਹੀ ਤੂੰ , ਤੂੰ ਹੀ ਤੂੰ ।

ਮੇਰੇ ਸਾਹਾਂ ਵਿੱਚ ਤੂੰ
ਮੇਰੇ ਪ੍ਰਾਣਾਂ ਵਿੱਚ ਤੂੰ
ਮੇਰੀ ਖ਼ੁਸ਼ੀ ਵਿੱਚ ਤੂੰ
ਮੇਰੀ ਗ਼ਮੀ ਵਿੱਚ ਤੂੰ ।
ਤੂੰ ਹੀ ਤੂੰ , ਤੂੰ ਹੀ ਤੂੰ ।

ਮੇਰੀ ਕਲਪਨਾ ਵਿੱਚ ਤੂੰ
ਮੇਰੇ ਖ਼ੁਆਬਾਂ ਵਿੱਚ ਤੂੰ
ਮੇਰੀ ਉਦਾਸੀ ਵਿੱਚ ਤੂੰ
ਮੇਰੀ ਮੁਸਕਰਾਹਟ ਵਿਚ ਤੂੰ
ਤੂੰ ਹੀ ਤੂੰ , ਤੂੰ ਹੀ ਤੂੰ ।

ਮੇਰੀਆਂ ਸੋਚਾਂ ਵਿੱਚ ਤੂੰ
ਮੇਰੀਆਂ ਯਾਦਾਂ ਵਿੱਚ ਤੂੰ ।
ਮੇਰੇ ਸਾਜ਼ ਵਿੱਚ ਤੂੰ
ਮੇਰੀ ਅਵਾਜ਼ ਵਿੱਚ ਤੂੰ ।
ਤੂੰ ਹੀ ਤੂੰ , ਤੂੰ ਹੀ ਤੂੰ ।

ਮੇਰੀ ਜ਼ਿਕਰ ਵਿੱਚ ਤੂੰ
ਮੇਰੀ ਫ਼ਿਕਰ ਵਿੱਚ ਤੂੰ
ਮੇਰੀ ਆਣ ਵਿੱਚ ਤੂੰ
ਮੇਰੀ ਸ਼ਾਨ ਵਿੱਚ ਤੂੰ ।
ਤੂੰ ਹੀ ਤੂੰ , ਤੂੰ ਹੀ ਤੂੰ ।

ਮੇਰੀ ਚੁੱਪ ਵਿੱਚ ਤੂੰ
ਮੇਰੀ ਫ਼ਿਕਰ ਵਿੱਚ ਤੂੰ
ਮੇਰੀ ਜ਼ਿੰਦਗੀ ਵਿੱਚ ਤੂੰ
ਮੇਰੀ ਬੰਦਗੀ ਵਿੱਚ ਤੂੰ ।
ਤੂੰ ਹੀ ਤੂੰ , ਤੂੰ ਹੀ ਤੂੰ ।

ਮੇਰੇ ਹਨੇਰਿਆਂ ਵਿੱਚ ਤੂੰ
ਮੇਰੇ ਚਾਨਣਿਆਂ ਵਿੱਚ ਤੂੰ
ਮੇਰੀਆਂ ਮਹਿਕਾਂ ਵਿੱਚ ਤੂੰ
ਹਰ ਸ਼ੈਅ ਵਿੱਚ ਤੂੰ ਹੀ ਤੂੰ ।
ਤੂੰ ਹੀ ਤੂੰ , ਤੂੰ ਹੀ ਤੂੰ ।

ਤੂੰ ਹੀ ਤੂੰ , ਤੂੰ ਹੀ ਤੂੰ ।
ਜਿੱਧਰ ਦੇਖਾਂ ਤੂੰ ਹੀ ਤੂੰ ।
ਤੂੰ ਹੀ ਤੂੰ , ਤੂੰ ਹੀ ਤੂੰ ।
ਤੂੰ ਹੀ ਤੂੰ , ਤੂੰ ਹੀ ਤੂੰ ।

ਰਮਿੰਦਰ ਰੰਮੀ

Previous articleThe Museum for the United Nations – UN Live announces launch of Sounds Right initiative with Indian music artist Anuv Jain featuring sounds of Indian rains
Next articleਇੱਕ ਸਿਆਸੀ ਮੀਟਿੰਗ ਵਿੱਚ 22 ਧਾਰ ਦੇ ਰਾਜਿਆਂ ਦਾ ਚੜ ਕੇ ਆਉਣਾ ਸਾਖੀ ਸੁਣਾਉਣਾ ਮੇਰੇ ਖਿਆਲ ਨਾਲ ਕੋਈ ਛੋਟੀ ਗੱਲ ਨਹੀਂ ਹੈ