ਗੱਲਾਂ

ਖੁਸ਼ੀ ਮੁਹੰਮਦ

(ਸਮਾਜ ਵੀਕਲੀ)

ਕਾਹਤੋਂ ਭੁੱਲ ਗਿਐਂ ਕੀਤੇ ਇਕਰਾਰ ਦੀਆਂ ਗੱਲਾਂ
ਆਜਾ ਕਰ ਲਈਏ ਬਹਿਕੇ, ਇਜ਼ਹਾਰ ਦੀਆਂ ਗੱਲਾਂ

ਭਰੀ ਦਿਲਾਂ ਵਿਚ ਬੜੀ, ਅੱਗ ਨਫ਼ਰਤ ਵਾਲੀ
ਠੰਢੀ ਕਰ ਲਓ ਦੋ ਕਰਕੇ, ਪਿਆਰ ਦੀਆਂ ਗੱਲਾਂ

ਹਰ ਸ਼ਖਸ ਤਨਾਅ ‘ਚ, ਹੋਇਆ ਫਿਰੇ ਪਰੇਸ਼ਾਨ
ਤਾਹੀਓਂ ਵਧ ਗਈਆਂ, ਬਹਿਸ-ਤਕਰਾਰ ਦੀਆਂ ਗੱਲਾਂ

ਦੌੜ ਲੱਗੀ ਹਰ ਪਾਸੇ, ਪੈਸੇ ਨੂੰ ਕਮਾਉਣ ਦੀ
ਜਿੱਥੇ ਦੇਖੋ ਉੱਥੇ ਹੁੰਦੀਆਂ, ਵਪਾਰ ਦੀਆਂ ਗੱਲਾਂ

ਵਾਅਦੇ ਕਰ-ਕਰ ਲੋਕੀਂ, ਨੇ ਮੁੱਕਰ ਜਾਂਦੇ ਅੱਜ
ਪਿੱਛੇ ਰਹਿ ਗਈਆਂ ਨੇ, ਕੌਲ ਤੇ ਕਰਾਰ ਦੀਆਂ ਗੱਲਾਂ

ਨਹੀਂਓਂ ਰਹਿ ਗਿਆ ਪਿਆਰ, ਖੂਨ ਬਣ ਗਏ ਨੇ ਪਾਣੀ
ਨਿੱਤ ਹੁੰਦੀਆਂ ਨੇ ਰਿਸ਼ਤੇ, ਤਾਰ-ਤਾਰ ਦੀਆਂ ਗੱਲਾਂ

ਰਹਿੰਦਾ ਲੀਡਰਾਂ ਨੂੰ ਡਰ, ਕੁਰਸੀ ਗਵਾਉਣ ਦਾ
ਤਾਹੀਓਂ ਕਰਦੇ ਨੇ ਕੂੜ – ਪ੍ਰਚਾਰ ਦੀਆਂ ਗੱਲਾਂ

ਗੰਦ ਗਾਇਕੀ ‘ਚ ਪਾਇਆ, ਭੁੱਲੇ ਵਿਰਸੇ ਦੀ ਗੱਲ
ਗਾਇਕ ਕਰਦੇ ਹਥਿਆਰ, ਅਤੇ ਨਾਰ ਦੀਆਂ ਗੱਲਾਂ

ਉੱਤੋਂ-ਉੱਤੋਂ “ਖੁਸ਼ੀ” ਕਰਦੇ, ਜੋ ਗੱਲਾਂ ਹੱਸ-ਹੱਸ
ਤੂੰ ਨਾ ਜਾਣੇ ਉਹਨਾਂ ਦਿਲਾਂ, ਵਿਚਕਾਰ ਦੀਆਂ ਗੱਲਾਂ……

ਖੁਸ਼ੀ ਮੁਹੰਮਦ ਚੱਠਾ
9779025356

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਇੰਟੈਲੀਜੈਂਸ ਦੇ ਸਿਰ ’ਤੇ ਚੁਣੌਤੀਪੂਰਨ ਹਾਲਤਾਂ ’ਚ ਸਿਰੇ ਚੜ੍ਹਿਆ ਅਪਰੇਸ਼ਨ
Next articleਕੋਵਿੰਦ ਤੇ ਮੋਦੀ ਵੱਲੋਂ ਰਾਸ਼ਟਰ ਪਿਤਾ ਨੂੰ ਸ਼ਰਧਾਂਜਲੀ ਭੇਟ