ਤੇਰੇ ਬਾਝੋਂ

tarsem sehgal

(ਸਮਾਜ ਵੀਕਲੀ)

ਤੇਰੇ ਬਾਝੋਂ ਚੰਨਾ ਮੇਰਾ ,
ਜੀਣਾ ਬੇ – ਮੁਹਾਲ ਵੇ ।
ਤੱਕ ਮੇਰੇ ਸੱਜਣਾ ਤੂੰ ,
ਆ ਕੇ ਮੇਰਾ ਹਾਲ ਵੇ ।

ਰਾਤਾਂ ਮੇਰੀਆਂ ਵੇ ਯਾਰਾ ,
ਕਾਲੀਆਂ ਤੇ ਸੁਨੀਆਂ।
ਤੇਰੇ ਬਾਝੋਂ ਹਾਣੀਆ ਮੈਂ ,
ਘੁੱਟ-ਘੁੱਟ ਜੀਉਨੀਆਂ ।
ਕਿਹੜੀ ਗੱਲੋਂ ਛੋੜ ਗਿਆ ,
ਦਸ ਜਾ ਸਵਾਲ ਵੇ ।
ਤੇਰੇ ਬਾਝੋਂ ਚੰਨਾ ਮੇਰਾ ,
ਜੀਣਾ ਬੇ – ਮੁਹਾਲ ਵੇ।

ਬਿਨ ਤੇਰੇ ਸੁਨੀ ਮੇਰੀ ,
ਬਾਗਾਂ ਦੀ ਬਹਾਰ ਵੇ ।
ਤੇਰਾ ਵੇ ਵਿਛੋੜਾ ਮੈਥੋਂ ,
ਹੁੰਦਾ ਨਾ ਸਹਾਰ ਵੇ।
ਪੁੱਛ ਜਾ ਤੂੰ ਇਕ ਵਾਰੀ ,
ਤੱਤੜੀ ਦਾ ਹਾਲ ਵੇ ।
ਤੇਰੇ ਬਾਝੋਂ ਚੰਨਾ ਮੇਰਾ ,
ਜੀਣਾ ਬੇ – ਮੁਹਾਲ ਵੇ।

ਤੇਰੀ ਦੀਦ ਲਈ ਮੇਰੇ ,
ਨੈਣ ਵੇ ਤਿਹਾਏ ਨੇ ।
ਕੇਹੇ ਭੈੜੇ ਰੋਗ ਚੰਨਾ ,
ਸਾਨੂੰ ਵੇ ਤੂੰ ਲਾਏ ਨੇ ।
ਤੇਰੀਆਂ ਉਡੀਕਾਂ ਮੈਨੂੰ ,
ਚੰਨ ਮੇਰੇ “ਲਾਲ ” ਵੇ ।
ਤੇਰੇ ਬਾਝੋਂ ਚੰਨਾ ਮੇਰਾ ,
ਜੀਣਾ ਬੇ – ਮੁਹਾਲ ਵੇ ।

ਤਰਸੇਮ ਸਹਿਗਲ
93578-96207

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕੀ ਮੁਕਤੀ ਦੇ ਰਾਹ ਹਨ ਮਨੁੱਖੀ ਅਧਿਕਾਰ?
Next articleSr National Hockey: Maharashtra take on formidable Punjab in semis