ਨਵੀਂ ਦਿੱਲੀ, ( ਬਲਦੇਵ ਸਿੰਘ ਬੇਦੀ )-ਦਿੱਲੀ ਦੇ ਇਤਿਹਾਸਕ ਗੁਰਦੁਆਰਾ ਨਾਨਕ ਪਿਆਓ ਸਾਹਿਬ ਦੇ ਨੇੜਲੇ ਇਲਾਕੇ ਵਿਜੇ ਨਗਰ ਦੇ ਗੁਰੁਦਆਰਾ ਸ੍ਰੀ ਗੁਰੂ ਸਿੰਘ ਸਭਾ ਤੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਦਸਮ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪ੍ਰਕਾਸ ਪੁਰਬ ਨੂੰ ਸਮਰਪਿਤ ਇਕ ਅਲੌਕਿਕ ਨਗਰ ਕੀਰਤਨ ਸਜਾਇਆ ਗਿਆ ।ਇਸ ਵਾਰ ਰਵਾਇਤੀ ਤਿਆਰੀਆਂ ਦੇ ਨਾਲ-ਨਾਲ ਮਾਂ-ਬੋਲੀ ਪੰਜਾਬੀ ਪ੍ਰਤੀ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਇਸ ਨਗਰ ਕੀਰਤਨ ਦੇ ਆਯੋਜਕ ਡਾਕਟਰ ਸੁਰਿੰਦਰ ਸਿੰਘ ਆਸਟ੍ਰੇਲੀਆ ਵਾਲਿਆਂ ਨੇ ਨੌਜਵਾਨ ਪੰਜਾਬੀ ਪ੍ਰਚਾਰਕ ਸਿਮਰਨਜੀਤ ਸਿੰਘ ਮੱਕੜ ਦੀ ਬੇਨਤੀ ਨੂੰ ਪ੍ਰਵਾਨ ਕੀਤਾ ਤੇ ਮਾਨਸਾ ਦੇ ਵੀਰ ਤਜਿੰਦਰ ਸਿੰਘ ਨੂੰ ਨਗਰ ਕੀਰਤਨ ਦੇ ਮੌਕੇ ‘ਤੇ ਆਪਣੀ ਪੰਜਾਬੀ ਪ੍ਰਚਾਰਕ ਸਮੱਗਰੀ ਦੀ ਪ੍ਰਦਰਸ਼ਨੀ ਲਾਉਣ ਦਾ ਸਦਾ ਦੇ ਕੇ ਮਾਂ-ਬੋਲੀ ਪੰਜਾਬੀ ਪ੍ਰਤੀ ਆਪਣੀ ਜ਼ਿੰਮੇਵਾਰੀ ਨਿਭਾਈ ।ਦਿੱਲੀ ਦੇ ਡਾਕਟਰ ਮਨਦੀਪ ਸਿੰਘ ਛੱਤਵਾਲ ਨੇ ਇਸ ਉੱਦਮ ਨੂੰ ਕਾਮਯਾਬ ਬਣਾਉਣ ਵਿੱਚ ਆਪਣਾ ਪੂਰਾ-ਪੂਰਾ ਯੋਗਦਾਨ ਪਾਇਆ।ਜ਼ਿਕਰਯੋਗ ਹੈ ਕਿ ਤਜਿੰਦਰ ਸਿੰਘ ਮਾਨਸਾ ਨੇ ਗੁਰਮੁੱਖੀ ਲਿੱਪੀ ਦੇ ਪ੍ਰਚਾਰ ਲਈ ਨਵੀਆਂ-ਨਵੀਆਂ ਚੀਜਾਂ ਤਿਆਰ ਕੀਤੀਆਂ ਹੋਈਆਂ ਹਨ। ਇਸ ਨਗਰ ਕੀਰਤਨ ਮੌਕੇ ਇਸ ਨਵੀਂ ਪਹਿਲ ਨੇ ਲੋਕਾਂ ਨੂੰ ਬਹੁਤ ਪ੍ਰਭਾਵਿਤ ਕੀਤਾ ਤੇ ਯਾਦਗਾਰੀ ਚਿਨ੍ਹਾਂ ਦੇ ਤੌਰ ‘ਤੇ ਲੋਕਾਂ ਦੀ ਇਸ ਸਮਾਨ ਨੂੰ ਹੱਥੋਂ ਹੱਥੀ ਖਰੀਦਣ ਦੀ ਰੁਚੀ ਵਿਖਾਈ ਅਤੇ ਪ੍ਰਬੰਧਕਾਂ ਦਾ ਧੰਨਵਾਦੀ ਸਬਦਾਂ ਨਾਲ ਉਨ੍ਹਾਂ ਦੇ ਗੁਰਮੁਖੀ ਲਿੱਪੀ ਪ੍ਰਤੀ ਪਿਆਰ ਨੂੰ ਉਜਾਗਰ ਕੀਤਾ ।ਨਗਰ ਕੀਰਤਨ ਵਿੱਚ ਆਈਆਂ ਸੰਗਤਾਂ ਨੇ ਪ੍ਰਬੰਧਕਾਂ ਨੂੰ ਇਸ ਤਰ੍ਹਾਂ ਦੀ ਪ੍ਰਦਰਸ਼ਨੀ ਹਰ ਸਾਲ ਲਗਾਉਣ ਲਈ ਕਿਹਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly