ਸਤਨਾਮ ਸਿੰਘ ਸੰਧੂ ਨੂੰ ਰਾਜ ਸਭਾ ਮੈਂਬਰ ਨਿਯੁਕਤ ਕਰਨ ਤੇ ਦੇਸ਼ ਭਰ ਵਿੱਚ ਖੁਸ਼ੀ ਦੀ ਲਹਿਰ-ਸੁੱਖ ਗਿੱਲ ਮੋਗਾ

ਸੰਧੂ ਦੇ ਰਾਜ ਸਭਾ ਮੈਂਬਰ ਬਨਣਾ ਪੰਜਾਬੀਆਂ ਲਈ ਮਾਣ ਵਾਲੀ ਗੱਲ
ਧਰਮਕੋਟ  (  ਖਿੰਡਾ ) – ਬੀਤੇ ਕੱਲ੍ਹ ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਿਰੇਂਦਰ ਮੋਦੀ ਅਤੇ ਮਾਨਯੋਗ ਰਾਸ਼ਟਰਪਤੀ ਦਰੋਪਦੀ ਮੋਰਮੂ ਨੇ ਟਵੀਟ ਕਰਕੇ ਨੋਟੀਫਿਕੇਸ਼ਨ ਜਾਰੀ ਕਰਦਿਆਂ ਸ੍ਰ: ਸਤਨਾਮ ਸਿੰਘ ਸੰਧੂ ਚਾਂਸਲਰ ਚੰਡੀਗੜ੍ਹ ਯੂਨੀਵਰਸਿਟੀ ਰਾਜ ਸਭਾ ਮੈਂਬਰ ਨਾਮਜਦ ਕੀਤਾ ਤਾਂ ਪੂਰੇ ਭਾਰਤ ਵਿੱਚ ਖੁਸ਼ੀ ਦੀ ਲਹਿਰ ਫੈਲ ਗਈ,ਅਤੇ ਖਾਸਕਰ ਪੰਜਾਬ ਤੇ ਪੰਜਾਬੀਆਂ ਲਈ ਬੜੇ ਮਾਨ ਵਾਲੀ ਗੱਲ ਹੈ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸੁੱਖ ਗਿੱਲ ਮੋਗਾ ਕੇ ਖੁਸ਼ੀ ਜਾਹਰ ਕਰਦਿਆਂ ਕੀਤਾ,
ਉਹਨਾਂ ਕਿਹਾ ਕੇ ਸ੍ਰ: ਸਤਨਾਮ ਸਿੰਘ ਸੰਧੂ ਅਤੇ ਸੂਬਾ ਪ੍ਰਧਾਨ ਫੁਰਮਾਨ ਸਿੰਘ ਸੰਧੂ ਵੱਲੋਂ ਲੰਮੇ ਸਮੇਂ ਤੋਂ ਲੋਕਾਂ ਦੀ ਦਿਨ ਰਾਤ ਸੇਵਾ ਦਾ ਫਲ ਅੱਜ ਸੰਧੂ ਪਰਿਵਾਰ ਨੂੰ ਮਿਲਿਆ ਹੈ,ਸੁੱਖ ਗਿੱਲ ਮੋਗਾ ਨੇ ਜਾਣਕਾਰੀ ਦੇਂਦਿਆਂ ਕਿਹਾ ਕੇ ਸੰਧੂ ਸਾਬ ਦੇ ਪਿਤਾ ਸ੍ਰ ਡੋਗਰ ਸਿੰਘ ਸੰਧੂ ਜੀ ਦੀ ਚੰਗੀ ਸਿੱਖਿਆ ਅਤੇ ਸਿਆਸਤ ਦੇ ਬਾਬਾ ਬੋਹੜ ਮੰਨੇ ਜਾਣ ਵਾਲੇ ਸਾਬਕਾ ਮੰਤਰੀ ਸਵ: ਜਥੇਦਾਰ ਤੋਤਾ ਸਿੰਘ ਜੀ ਤੋਂ ਸ੍ਰ : ਸਤਨਾਮ ਸਿੰਘ ਨੂੰ ਸਿਆਸਤ ਤੇ ਸੇਵਾ ਦੀ ਗੁੜਤੀ ਮਿਲੀ ਹੋਣ ਕਾਰਨ ਅੱਜ ਦੇਸ਼ ਦੀ ਸਰਵਉੱਤਮ ਰਾਜ ਸਭਾ ਦੇ ਮੈਂਬਰ ਆਫ ਪਾਰਲੀਮੈਂਟ ਬਨਣ ਦਾ ਮਾਣ ਪ੍ਰਾਪਤ ਹੋਇਆ ਹੈ,ਸੁੱਖ ਗਿੱਲ ਮੋਗਾ ਨੇ ਸੰਧੂ ਪਰਿਵਾਰ ਨੂੰ ਇਸ ਬਹੁਮੁੱਲੀ ਖੁਸ਼ੀ ਵਿੱਚ ਕਰੋੜ-ਕਰੋੜ ਵਧਾਈ ਦੇਂਦਿਆਂ ਕਿਹਾ ਕੇ ਏਡਾ ਵੱਡਾ ਮਾਣ ਮਿਲਣ ਨਾਲ ਇਕੱਲੇ ਸੰਧੂ ਪਰਿਵਾਰ ਦਾ ਹੀ ਨਹੀਂ ਬਲਕੇ ਸਾਡਾ ਸਾਰਿਆਂ ਦਾ ਕੱਦ ਉੱਚਾ ਹੋਇਆ ਹੈ,ਉਹਨਾਂ ਕਿਹਾ ਕੇ ਸੰਧੂ ਪਰਿਵਾਰ ਪਹਿਲਾਂ ਹੀ ਲੋਕ ਸੇਵਾ ਵਿੱਚ ਕੋਈ ਕਮੀ ਨਹੀਂ ਛੱਡਦਾ,ਪਰ ਇਹ ਵੱਡੀ ਪਦਵੀ ਮਿਲਣ ਨਾਲ ਲੋਕਾ ਨੂੰ ਇਸ ਪਰਿਵਾਰ ਤੋਂ ਹੋਰ ਵੀ ਬਹੁਤ ਵੱਡੀਆਂ ਉਮੀਦਾਂ ਨੇ ਜਿਨ੍ਹਾਂ ਨੂੰ ਪੂਰਾ ਕਰਨ ਲਈ ਸ੍ਰ ਫੁਰਮਾਨ ਸਿੰਘ ਸੰਧੂ ਨੇ ਕਿਹਾ ਕੇ ਆਪਣੇ ਘਰ ਦੇ ਦਰਵਾਜੇ ਹਰ ਟਾਈਮ ਸਾਡੇ ਲੋਕਾਂ ਵਾਸਤੇ ਦਿਨ ਰਾਤ ਖੁੱਲੇ ਹਨ,ਸੁੱਖ ਗਿੱਲ ਮੋਗਾ ਨੇ ਕਿਹਾ ਕੇ  ਫਿਰੋਜਪੁਰ ਜਿਲ੍ਹੇ ਦੇ ਨਿੱਕੇ ਜਿਹੇ ਪਿੰਡ ਰਸੂਲਪੁਰ ਤੋਂ ਉਠ ਕੇ ਗੁਰੂ ਨਾਨਕ ਕਾਲਜ ਮੋਗਾ ਦੀ ਪ੍ਰਧਾਨਗੀ ਤੋਂ ਇਹ ਸਫਰ ਸ਼ੁਰੂ ਕਰਕੇ 2001 ਤੋਂ ਚੰਡੀਗੜ੍ਹ ਵਿੱਚ ਸੀ ਯੂ ਗਰੁੱਪ ਖੜਾ ਕਰਨ ਤੋਂ ਬਾਅਦ ਅੱਜ ਮੈਂਬਰ ਆਫ ਪਾਰਲੀਮੈਂਟ ਬਨਣ ਤੱਕ ਦਾ ਜੋ ਸਫਰ ਸ੍ਰ ਸਤਨਾਮ ਸਿੰਘ ਸੰਧੂ ਦੀ ਜਿੰਦਗੀ ਵਿੱਚ ਸੁਨੈਹਿਰੇ ਬਣਕੇ ਆਏ ਹਨ ਉਹ ਰਹਿੰਦੀ ਦੁਨੀਆਂ ਤੱਕ ਇਤਿਹਾਸ ਦੇ ਪੰਨਿਆਂ ਤੇ ਸੁਨੈਹਿਰੇ ਅੱਖਰਾਂ ਵਿੱਚ ਲਿਖੇ ਰਹਿਣਗੇ,ਉਹਨਾਂ ਕਿਹਾ ਕੇ ਅਸੀਂ ਸਾਰੇ ਅਰਦਾਸ ਕਰਦੇ ਹਾਂ ਕੇ ਸ੍ਰ: ਸਤਨਾਮ ਸਿੰਘ ਸੰਧੂ,ਸ੍ਰ : ਫੁਰਮਾਨ ਸਿੰਘ ਸੰਧੂ ਅਤੇ ਸੰਧੂ ਪਰਿਵਾਰ ਹਮੇਸ਼ਾ ਜੰਤਾ ਦੀ ਸੇਵਾ ਕਰਦੇ ਰਹਿਣ,ਇਸ ਮੌਕੇ ਗੁਰਦੇਵ ਸਿੰਘ ਵਾਰਿਸਵਾਲਾ ਸਰਪ੍ਰਸਤ,ਹਰਦੀਪ ਸਿੰਘ ਕਰਮੂੰਵਾਲਾ ਬਲਾਕ ਪ੍ਰਧਾਨ,ਕੇਵਲ ਸਿੰਘ ਖਹਿਰਾ ਜਿਲ੍ਹਾ ਪ੍ਰਧਾਨ ਜਲੰਧਰ,ਪ੍ਰਗਟ ਸਿੰਘ ਲਹਿਰਾ ਤਹਿਸੀਲ ਪ੍ਰਧਾਨ,ਪਰਮਜੀਤ ਸਿੰਘ ਗਦਾਈਕੇ ਜਿਲ੍ਹਾ ਪ੍ਰਧਾਨ ਤਰਨਤਾਰਨ,ਸੁੱਖਾ ਸਿੰਘ ਵਿਰਕ ਜਿਲ੍ਹਾ ਪ੍ਰਧਾਨ ਮੋਗਾ,ਕੇਵਲ ਸਿੰਘ ਨਾਹਲ ਜਿਲ੍ਹਾ ਪ੍ਰਧਾਨ ਬਰਨਾਲਾ,ਸੁਖਦੇਵ ਸਿੰਘ ਕਪੂਰਥਲਾ ਜਿਲ੍ਹਾ ਪ੍ਰਧਾਨ,ਰਸਾਲ ਸਿੰਘ ਜਿਲ੍ਹਾ ਪ੍ਰਧਾਨ ਫਿਰੋਜਪੁਰ,ਗੁਰਦੀਪ ਸਿੰਘ ਜਿਲ੍ਹਾ ਪ੍ਰਧਾਨ ਫਿਰੋਜਪੁਰ ਪੱਛਮੀ,ਮਨਦੀਪ ਸਿੰਘ ਮੰਨਾਂ ਬਲਾਕ ਪ੍ਰਧਾਨ,ਫਤਿਹ ਸਿੰਘ ਭਿੰਡਰ ਮੀਤ ਪ੍ਰਧਾਨ,ਗੁਰਚਰਨ ਸਿੰਘ ਪੀਰ ਮੁਹੰਮਦ ਮੀਤ ਪ੍ਰਧਾਨ,ਜੁਗਿੰਦਰ ਸਿੰਘ ਸਭਰਾ ਐਗਜੈਕਟਿਵ ਮੈਂਬਰ,ਗੁਰਵਿੰਦਰ ਸਿੰਘ ਬਾਹਰਵਾਲੀ ਐਗਜੈਕਟਿਵ ਮੈਂਬਰ,ਸੁਰਜੀਤ ਸਿੰਘ ਤਹਿਸੀਲ ਪ੍ਰਧਾਨ,ਰਛਪਾਲ ਸਿੰਘ ਰਹੀਮੇਕੇ,ਕਾਰਜ ਸਿੰਘ ਮਸੀਤਾਂ ਬਲਾਕ ਪ੍ਰਧਾਨ,ਸੂਰਤ ਸਿੰਘ ਬਹਿਰਾਮਕੇ ਐਗਜੈਕਟਿਵ ਮੈਂਬਰ ਪੰਜਾਬ,ਹਰਬੰਸ ਸਿੰਘ ਬਹਿਰਾਮਕੇ,ਦਵਿੰਦਰ ਸਿੰਘ ਕੋਟ ਸ਼ਹਿਰੀ ਪ੍ਰਧਾਨ,ਗੁਰਜੀਤ ਸਿੰਘ ਭਿੰਡਰ ਯੂਥ ਆਗੂ,ਲੱਖਾ ਮਨੇਸ ਦਾਨੇ ਵਾਲਾ,ਬਖਸ਼ੀਸ਼ ਸਿੰਘ ਰਾਮਗੜ੍ਹ,ਸਾਬ ਸਿੰਘ ਦਾਨੇਵਾਲਾ ਬਲਾਕ ਪ੍ਰਧਾਨ,ਹਰਨੇਕ ਸਿੰਘ ਦੌਲਤਪੁਰਾ ਬਲਾਕ ਪ੍ਰਧਾਨ,ਹਰਦਿਆਲ ਸਿੰਘ ਸ਼ਾਹਵਾਲਾ,ਨਰਿੰਦਰ ਸਿੰਘ ਬਾਜਵਾ ਬਲਾਕ ਪ੍ਰਧਾਨ,ਲਖਬੀਰ ਸਿੰਘ ਗੋਬਿੰਦਪੁਰ,ਜਸਵੰਤ ਸਿੰਘ ਲੋਹਗੜ੍ਹ ਆਦਿ ਕਿਸਾਨ ਹਾਜਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ

https://play.google.com/store/apps/details?id=in.yourhost.samajweekly

Previous articleਬਲਾਕ ਪੱਧਰੀ ਵਿੱਦਿਅਕ ਮੁਕਾਬਲੇਬਾਜ਼ੀ ਵਿੱਚ ਸਰਕਾਰੀ ਹਾਈ ਸਕੂਲ, ਖੇੜੀ ਬਰਨਾ ( ਪਟਿਆਲਾ ) ਨੇ ਮਾਰੀਆਂ ਮੱਲਾਂ
Next articleਸਿਮਰਨਜੀਤ ਸਿੰਘ ਮੱਕੜ ਦੇ ਉਪਰਾਲੇ ਨਾਲ ਨਗਰ ਕੀਰਤਨ ਦੌਰਾਨ ਮਾਂ-ਬੋਲੀ ਪੰਜਾਬੀ ਨੂੰ ਮਿਲਿਆ ਸਤਿਕਾਰ