ਅੰਤਰਰਾਸ਼ਟਰੀ ਮਾਂ-ਬੋਲੀ ਦਿਵਸ ਬਰਤਾਨੀਆ ਦੇ ਲੈਸਟਰ ਸ਼ਹਿਰ ਵਿਖੇ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ

ਅੰਤਰਰਾਸ਼ਟਰੀ ਮਾਂ-ਬੋਲੀ ਦਿਵਸ ਬਰਤਾਨੀਆ ਦੇ ਲੈਸਟਰ ਸ਼ਹਿਰ ਵਿਖੇ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ

(ਸਮਾਜ ਵੀਕਲੀ)- ਇਸ ਸਾਲ ਦਾ ਅੰਤਰਰਾਸ਼ਟਰੀ ਮਾਂ-ਬੋਲੀ ਦਿਵਸ ਬਹੁੱਤ ਹੀ ਸ਼ਰਧਾ ਭਾਵਨਾ ਨਾਲ ਬਰਤਾਨੀਆ ਦੇ ਸ਼ਹਿਰ ਲੈਸਟਰ ਦੀ ਵਿਗਸਟਨ ਲਾਇਬਰੇਰੀ ਵਿਖੇ ਮਨਾਇਆ ਗਿਆ ਜਿਸ ਵਿੱਚ ਇਲਾਕੇ ਦੇ ਮੇਅਰ, ਓਡਬੀ ਵਿਗਸਟਨ ਦੇ ਮੁਖੀ, ਪੰਜਾਬੀ ਕਲਾਕਾਰਾਂ, ਪ ੱਤਰਕਾਰ, ਰੇਡੀਓ ਤੇ ਟੈਲੀਵਿਯਨ ਪੇਸ਼ਕਾਰ ਅਤੇ ਪੰਜਾਬੀ ਬੋਲੀ ਨੂੰ ਦਿਲੋਂ ਪਿਆਰ ਕਰਨ ਵਾਲਿਆਂ ਨੇ ਹਿੱਸਾ ਲਿਆ। ਇਸ ਸਮੇ ਬਰਤਾਨੀਆ ਦੇ ਜਮਪਲ ਬੱਚਿਆਂ ਨੂੰ ਮਾਂ-ਬੋਲੀ ਪੰਜਾਬੀ ਨਾਲ ਪ੍ਰੇਰਤ ਕੀਤਾ ਗਿਆ। ਬੱਕਿੰਗੱਮ ਪੈਲਸ ਤੋਂ ਰਾਜਾ ਚਾਰਲਜ ਨੇ ਇਸ ਅੰਤਰਰਾਸ਼ਟਰੀ ਮਾਂ-ਬੋਲੀ ਦਿਵਸ ਸਮਾਗਮ ਲਈ ਸ਼ੁੱਭ ਇਸ਼ਾਵਾਂ ਭੇਜੀਆਂ। ਲੈਸਟਰਸ਼ਾਇਰ ਲਾਇਬਰੇਰੀਜ ਦੇ ਮੁਖੀ ਫਰੈਨ ਵਿਲਜ ਨੇ ਬਹੁੱਤ ਖੁਸ਼ੀ ਮਿਹਸੂਸ ਕੀਤੀ ਕਿ ਇਹ ਸਮਾਗਮ ਉਨ੍ਹਾ ਦੀ ਲਾਇਬਰੇਰੀ ਵਿੱਚ ਮਨਾਇਆ ਜਾ ਰਿਹਾ ਹੈ

ਪ੍ਰੋਗਰਾਮ ਦੀ ਅਰੰਭਤਾ ਗਿਆਨੀ ਜਸਵਿੰਦਰ ਸਿੰਘ ਜੀ ਨੇ ਸਿੱਖ ਅਰਦਾਸ ਨਾਲ ਕੀਤੀ। ਉਪਰੰਤ ਓਡਬੀ ਅਤੇ ਵਿਗਸਟਨ ਦੇ ਮੇਅਰ ਰੋਜਮਅਰੀ ਐਡਮਜ ਜੀ ਨੇ ਦੱਸਿਆ ਕਿ ਜਦੋੰ ਦੇ ਪੰਜਾਬੀ ਲਿਸਨਰਜ ਕਲੱਬ ਸਥਾਪਤ ਹੋਇਆ ਹੈ ਇਨ੍ਹਾ ਨੇ ਕਈ ਚੈਰੀਟੀਆਂ ਲਈ ਮਾਇਆ ਇਕੱਠੀ ਕੀਤੀ ਹੈ ਅਤੇ 2015 ਵਿੱਚ ਪੰਜਾਬੀ ਲਿਖਣ ਦੇ ਮੁਕਾਬਲੇ ਅਤੇ ਰਾਸ਼ਟਰੀ ਪੰਜਾਬੀ ਕੰਨਫਰੰਸ ਦਾ ਪ੍ਰਬੰਧ ਕੀਤਾ ਸੀ ਜੋ ਬਹੁੱਤ ਕਾਮਯਾਬ ਸਨ। ਇੱਥੇ ਕਈ ਧਰਮਾਂ ਦੇ ਲੋਕ ਆਪਣੀ ਆਪਣੀ ਬੋਲੀ ਬੋਲਦੇ ਹੋਏ ਖੁਸ਼ੀ ਨਾਲ ਰਿਹ ਰਹੇ ਹਨ।

ਗਿਆਨੀ ਜਸਵਿੰਦਰ ਸਿੰਘ ਜੀ ਨੇ ਕਿਹਾ ਕਿ ਸਾਡੇ ਗੁਰੂ ਸਹਿਬਾਨ ਬਹੁੱਤ ਬੋਲੀਆਂ ਦੇ ਮਾਹਿਰ ਸਨ। ਦਸੇ ਪਾਤਸ਼ਾਹੀਆਂ ਬਹੁੱਤ ਬੋਲੀਆਂ ਬੋਲ ਅਤੇ ਪੜ੍ਹ ਲਿਖ ਸਕਦੇ ਸਨ। ਗੁਰੁ ਨਾਨਕ ਦੇਵ ਜੀ ਮਹਾਰਾਜ ਦੇ ਸਮੇ ਹਿੰਦੂ ਮੱਤ ਅੰਦਰ ਕਿਹਾ ਜਾਂਦਾ ਸੀ ਕਿ ਹਿੰਦੀ ਅਤੇ ਸੰਸਕ੍ਰਿਤ ਦੇਵ ਬੋਲੀ ਹੈ ਅਤੇ ਮੁਸਲਮਾਨ ਮਜਹਬ ਫਾਰਸੀ ਨੂੰ ਰੱਬੀ ਕਲਾਮ ਆਖਦਾ ਸੀ ਤੇ ਮਹਾਰਾਜ ਨੇ ਕਿਹਾ ਕਿ ਸਾਰੀਆਂ ਬੋਲੀਆਂ ਉਸ ਪ੍ਰਮਾਤਮਾ ਦੀਆਂ ਹਨ ਤੇ ਗੁਰੁ ਨਾਨਕ ਦੇਵ ਜੀ ਨੇ ਸਾਨੂ ਪੰਜਾਬੀ ਬੋਲੀ ਦਿੱਤੀ ਅਤੇ ਸਮਜਾਇਆ ਕਿ ਸਿੱਖ ਜਿਹੜੀ ਮਰਜੀ ਭਾਸ਼ਾ ਸਿੱਖੇ ਪਰ ਇਸ ਲਈ ਪੰਜਾਬੀ ਸਿੱਖਣੀ ਬਹੁੱਤ ਜਰੂਰੀ ਹੈ। ਇਹ ਗੱਲ ਅਯੋਕੀ ਰਹਿਤ ਮਰਿਆਦਾ ਵਿੱਚ ਵੀ ਦਰਜ ਹ ੈਕਿ ਹਰੇਕ ਸਿੱਖ ਦਾ ਬੱਚਾ ਪੰਜਾਬੀ ਸਿੱਖੇ ਤਾਂ ਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰੇ।

ਬੀ.ਬ.ੀ.ਸੀ. ਰੇਡੀਓ ਲੈਸਟਰ ਪੰਜਾਬੀ ਪ੍ਰੋਗਰਾਮ ਦੀ ਪੇਸ਼ਕਾਰਾ {1992-2012} ਗੁਰਪ੍ਰੀਤ ਕੌਰ ਜੀ ਨੇ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਕਿਹਾ ਕਿ ਮਾਂ-ਬੋਲੀ ਲਈ ਹੋਰ ਵੀ ਜਿਆਦਾ ਮਿਹਨਤ ਕਰਨ ਦੀ ਲੋੜ ਹੈ। ਪੰਜਾਬੀ ਸਾਡੀ ਹੋਂਦ ਹੈ, ਪਿਹਚਾਨ ਹੈ, ਸਾਡੀ ਜਾਨ ਅਤੇ ਸ਼ਾਨ ਹੈ, ਇਸ ਵਿੱਚ ਸਾਡਾ ਧਰਮ ਤੇ ਇਤਿਹਾਸ ਹੈ। ਛੋਟੇ ਬੱਚੇ ਪੰਜਾਬੀ ਨਾਲ ਜੁੜਨਾ ਚਾਹੁੰਦੇ ਹਨ। ਜੇ ਅਸੀਂ ਪੰਜਾਬੀ ਬਾਰੇ ਬੱਚਿਆਂ ਨੂੰ ਦੱਸਾਂਗੇ ਤਾਂ ਉਨ੍ਹਾਂ ਵਿੱਚ ਜਾਗਰਤੀ ਹੋਰ ਵੀ ਵਧੇਗੀ। ਬੱਚਿਆਂ ਨੂੰ ਇਸ ਤਰਾਂ ਦੇ ਪ੍ਰੋਗਰਾਮਾਂ ਵਿੱਚ ਸ਼ਾਮਲ ਕਰਨਾ ਚਾਹੀਦਾ ਹੈ ਅਤੇ ਆਪਾਂ ਪਤਾ ਕਰੀਏ ਕਿ ਉਹ ਕਿਸ ਤਰਾਂ ਦੇ ਪ੍ਰੌਗਰਾਮ ਉਜਾਗਰ ਕਰਨਾ ਚਾਹੁੰਦੇ ਹਨ। ਆਖੀਰ ਵਿੱਚ ਉਨ੍ਹਾ ਨੇ ਪ੍ਰਸਿੱਧ ਗੀਤਕਾਰ ਹਰਬੰਸ ਸਿੰਘ ਜੰਡੂ ਲਿਤਰਾਂ ਵਾਲਾ ਦਾ ਭੇਜਿਆ ਹੇਠ ਲਿਖਿਆ ਗੀਤ ਪੜ੍ਹਿਆ ਜੋ ਸਾਰਿਆਂ ਨੇ ਬਹੁੱਤ ਪਸੰਦ ਕੀਤਾ।

ਮਾਂ-ਬੋਲੀ
ਮੌਸਮ ਬਦਲੇ ਰੁੱਤ ਬਦਲ ਗਈ,
ਦੁਨੀਆ ਬਦਲੀ ਤਾਂ ਦਿਸਦੀ ਏ।
ਜਿੱਸ ਮਿੱਟੀ ਵਿੱਚ ਜਨਮ ਲਿਆ ਸੀ,
ਅੱਜ ਉਹ ਬਦਲੀ ਜਾ ਦਿਸਦੀ ਏ।
ਪਿੰਡ ਦਿਆਂ ਬੋਹੜਾਂ ਪਿਪਲਾਂ ਵਾਲੀ’
ਅਜੇ ਸੁਰਗ ਦੀ ਥਾਂ ਦਿਸਦੀ ਏ।
ਮਾਂ-ਬੋਲੀ ਪੰਜਾਬੀ ਵਿੱਚੋਂ,
ਮੈਨੂੰ ਆਪਣੀ ਮਾਂ ਦਿਸਦੀ ਏ।

ਮਾਂ ਦਾ ਗੀਤ

ਖੰਡ ਮਿਸ਼ਰੀ ਤੋਂ ਮਿੱਠੇ ਮਿੱਠੇ
ਮਿੱਠੇ ਤੇਰੇ ਬੋਲ-ਨੀ ਮਾਏ ਮੇਰੀਏ।
ਇਕ ਪਲ ਵੀ ਮੇਥੋਂ ਦੂਰ ਨਾ ਹੋਵੀਂ
ਵੱਸ ਅੱਖੀਆਂ ਦੇ ਕੋਲ- ਨੀ ਮਾਏਂ ਮੇਰੀਏ।

ਤੇਰੇ ਕਦਮਾਂ ਦੇ ਵਿੱਚ ਜੰਨਤ,
ਤੂੰ ਅੰਮ੍ਰਿਤ ਤੋਂ ਸੁੱਚੀ।
ਮੇਰੇ ਦਿਲ ਵਿੱਚ ਰੱਬ ਨਾਲੋਂ ਵੀ,
ਥਾਂ ਤੇਰੀ ਹੈ ਉੱਚੀ।
ਸੋਨਾ ਚਾਂਦੀ ਦੌਲਤ ਕੁੱਝ ਨਹੀਂ,
ਪਿਆਰ ਤੇਰਾ ਅਨਮੋਲ-ਨੀ ਮਾਏ ਮੇਰੀਏ।
ਇੱਕ ਪਲ ਵੀ ਮੈਥੋਂ ਦੂਰ ਨਾ ਹੋਵੀਂ- ਵੱਸ ਅੱਖੀਆਂ ਦੇ ਕੋਲ- ਨੀ ਮਾਏ।

ਮਾਂ ਹੱਸੇ ਤਾਂ ਦੁਨੀਆ ਹੱਸਦੀ,
ਮਾਂ ਰੋਵੇ ਜੱਗ ਰੋਵੇ।
ਜ਼ਖਮ ਆਪਣੇ ਬੱਚਿਆਂ ਦੇ ਮਾਂ,
ਹੰਝੂਆਂ ਦੇ ਨਾਲ ਧੋਵੇ।
ਤੇਰਾ ਸਾਇਆ ਸਿਰ ਤੇ ਹੁਦਿੰਆਂ,
ਮੈਂ ਨਹੀਂ ਸਕਦੀ ਡੋਲ-ਨੀ ਮਾਏ ਮੇਰੀਏ,
ਇੱਕ ਪਲ ਵੀ ਮੈਥੋਂ ਦੂਰ ਨਾ ਹੋਵੀਂ-ਵੱਸ ਅੱਖੀਆਂ ਦੇ ਕੋਲ-ਨੀ ਮਾਏ।

ਬਿਪਤਾ ਪਈ ਤੇ ਸੱਭ ਮੁੱਖ ਮੋੜਨ,
ਮਾਂ ਨਾ ਵੱਟਦੀ ਪਾਸੇ।
ਜੰਡੂ ਲਿਤਰਾਂ ਵਾਲਿਆ, ਦੁੱਖ ਵਿੱਚ,
ਮਾਂ-ਪਿਉ ਦੇਣ ਦਿਲਾਸੇ।
ਦਿਲ ਹੌਲਾ ਕਰ ਲਵਾਂ ਤੇਰੇ ਕੋਲ,
ਆਪਣਾ ਦਰਦ ਫਿਰੋਲ-ਨੀ ਮਾਏ ਮੇਰੀਏ॥
ਇੱਕ ਪਲ ਵੀ ਮੈਥਂੌ ਦੂਰ ਨਾਂ ਹੋਵੀਂ-ਵੱਸ ਅੱਖੀਆਂ ਦੇ ਕੋਲ-ਨੀ ਮਾਏ।

ਗਾਇਕ ਦਲਜੀਤ ਨੀਰ ਨੇ ਇਸ ਸਮਾਗਮ ਦੇ ਪ੍ਰਬੰਧਕਾਂ ਦਾ ਧੰਨਵਾਦ ਕੀਤਾ ਤੇ ਬਾਬਾ ਨਜ਼ਮੀ ਦਾ ਇੱਕ ਗੀਤ ਗਾਇਆ। ਉਨਾ੍ਹ ਨੇ ਇਹ ਵੀ ਕਿਹਾ ਕਿ ਗਾਇਕ ਦਾ ਇਹ ਫਰਜ਼ ਨਹੀੰ ਕਿ ਉਹ ਗੰਦੇ ਅਤੇ ਹਥਿਆਰਾਂ ਵਾਲੇ ਗੀਤ ਗਾਵੇ ਜਿਸ ਰਾਹੀਂ ਉਹ ਨਵੀਂ ਪੀੜੀ ਨੂੰ ਹੌਲੀ ਹੌਲੀ ਜਿਹਰ ਦੇ ਰਹੇ ਹਨ। ਉਨ੍ਹੀ ਬੇਨਤੀ ਕੀਤੀ ਕਿ ਅੱਛੇ ਗੀਤ ਅਤੇ ਵਿਡੀਓ ਬਣਾਏ ਜਾਣ ਜੋ ਪ੍ਰਵਾਰ ਵਿੱਚ ਦੇਖੇ ਤੇ ਸੁਣੇ ਜਾ ਸਕਣ।

ਪੰਜਾਬੀ ਗਾਇਕ ਕੁਲਬਿੰਦਰ ਸਿੰਘ ਰਾਏ ਨੇ ਦੱਸਿਆ ਕਿ ਇਹ ਇਕੱਠ ਬਹੁੱਤ ਹੀ ਵਧੀਆ ਹੈ ਅਤੇ ਹੋਰ ਵੀ ਹੋਣੇ ਚਾਹੀਦੇ ਹਨ। ਹੋਰ ਬੋਲੀ ਜਿਹੜੀ ਮਰਜੀ ਸਿਖੋ ਜਿਵੇਂ ਜਰਮਨ, ਫਰਿੰਚ, ਸਪੈਨਿੱਚ ਪਰ ਆਪਣੀ ਮਾਂ-ਬੋਲੀ ਪੰਜਾਬੀ ਜਰੂਰ ਸਿੱਖਣੀ ਚਾਹੀਦੀ ਹੈ।

ਗੁਰੂ ਕਾਸ਼ੀ ਯੁਨਿਵਰਸਿਟੀ ਦੇ ਔਫੀਸ਼ੀਏਟਿੰਗ ਵਾਈਸ ਚੈਂਸਲਰ ਪ੍ਰੋਫੈਸਰ ਜਗਤਾਰ ਸਿੰਘ ਧੀਮਾਨ ਜੀ ਨੇ ਆਪਣਾ ਓਡੀਓ ਸੁਨੇਹਾ ਭੇਜਿਆ ਜਿਸ ਵਿੱਚ ਉਨ੍ਹੀ ਦੱਸਿਆ ਕਿ ਅੰਤਰਰਾਸ਼ਟਰੀ ਮਾਂ-ਬੋਲੀ ਦਿਵਸ ਹਰੇਕ ਸਾਲ 21 ਫਰਵਰੀ ਨੂੰ ਮਨਾਇਆ ਜਾਂਦਾ ਹੈ। ਇਹ ਇੱਕ ਮਹੱਤਵਪੂਰਵ ਅਵਸਰ ਹੁੰਦਾ ਹੈ ਜੋ ਸਰਹੱਦਾਂ ਤੋਂ ਪਾਰ ਵੀ ਓਸੇ ਸ਼ਿੱਦਤ ਨਾਲ ਮਨਾਇਆ ਜਾਂਦਾ ਹੈ। ਇਸ ਦਾ ਉਦੇਸ਼ ਵਿਸ਼ਵ ਭਰ ਵਿੱਚ ਭਾਸ਼ਾਈ ਤੇ ਸੱਭਿਆਚਾਰਕ ਵਨ ਸਵੰਨਤਾ ਨੂੰ ਵਧਾਉਣਾ ਹੁੰਦਾ ਹੈ। ਇਹੋ ਜਹੇ ਉਪਰਾਲੇ ਜਾਰੀ ਰਹਿਣੇ ਚਾਹੀਦੇ ਹਨ।

ਚੰਨੀ ਸਿੰਘ ਓ.ਬੀ.ਈ. ਅਲਾਪ ਗਰੁੱਪ ਵਾਲਿਆਂ ਨੇ ਬਹੁੱਤ ਸ਼ਰਧਾ ਭਾਵਨਾ ਨਾਲ ਗਾ ਕੇ ਸੁਨੇਹਾ ਭੇਜਿਆ ਅਤੇ ਕਿਹਾ ਕਿ ਇਹ ਸਮਾਗਮ ਆਉਣ ਵਾਲੀ ਪੀੜੀ ਨੂੰ ਮਾਂ-ਬੋਲੀ ਪੰਜਾਬੀ ਸਿੱਖਣ, ਲਿਖਣ, ਬੋਲਣ ਅਤੇ ਪੜ੍ਹਣ ਲਈ ਹੋਰ ਵੀ ਪ੍ਰੇਰਤ ਕਰੇਗਾ। ਪੰਜਾਬੀ ਗੀਤ ਅੱਗੇ ਪਿੰਡਾਂ ਤੱਕ ਹੀ ਸੀਮਤ ਸੀ ਪਰ ਅਸੀਂ ਆਪਣੇ ਗੀਤਾਂ ਦੁਆਰਾ ਪੰਜਾਬੀ ਗੀਤਾਂ ਨੂੰ ਦੁਨੀਆਂ ਦੇ ਕੋਨੇ ਕੋਨੇ ਤੇ ਪਹੁੰਚਾਇਆ। ਗੀਤਾਂ ਰਾਹੀਂ ਅਸੀਂ ਆਪਣੀ ਨੌਜਵਾਨ ਪੀੜੀ ਨੂੰ ਵੀ ਆਪਣੇ ਸਮਾਜ ਨਾਲ ਜੋੜਿਆ। ਆਓ ਆਪਣੀ ਬੋਲੀ ਅਤੇ ਆਪਣੇ ਵਿਰਸੇ ਨੂੰ ਜਿਉਂਦਾ ਰੱਖਕੇ ਆਪਣੇ ਮਾਂ-ਬਾਪ ਅਤੇ ਵਡੇਰਿਆਂ ਦੀਆਂ ਅਸੀਸਾਂ ਲਈਏ।

ਪੰਜਾਬੀਆ ਨੂੰ ਬਹੁੱਤ ਹੀ ਜਿਆਦਾ ਮਾਣ ਹੈ ਕਿ ਇੱਕ ਪੰਜਾਬਣ ਸਮੀਆ ਹੱਕ ਜੀ, ਜਿਨ੍ਹਾਂ ਦਾ ਪਛੋਕੜ ਜਿਲ੍ਹਾ ਜਲੰਧਰ ਵਿੱਚ ਪਿੰਡ ਤਲਵਣ ਹੈ, ਓਡਬੀ ਅਤੇ ਵਿਗਸਟਨ ਦੇ ਕੁੱਝ ਸਾਲਾਂ ਤੋਂ ਮੁਖੀ ਹਨ। ਉਨ੍ਹਾਂ ਨੇ ਮਾਂ-ਬੋਲੀ ਪੰਜਾਬੀ ਦੀ ਸੇਵਾ ਕਰਨ ਲਈ ਸ਼ਿੰਦਰ ਕੌਰ ਰਾਏ, ਸੰਗੀਤਾ ਵਿੱਗ, ਜੀ ਕੌਰ ਪੌਲੀ, ਇੰਡੀ ਸਮਰਾ ਕੁਲਬਿੰਦਰ ਸਿੰਘ ਰਾਏ ਨੂੰ ਟਰੋਫੀਆਂ ਪੇਸ਼ ਕੀਤੀਆਂ ਅਤੇ ਬੱਚਿਆਂ ਨੂੰ ਪੰਜਾਬੀ ਗੁੱਡੀ ਬੈਗਜ ਪੇਸ਼ ਕੀਤੇ।

ਜਸਪਾਲ ਸਿੰਘ ਜੀ ਨੇ ਸਟੇਜ ਦੀ ਸੇਵਾ ਬਾਖੂਬੀ ਨਾਲ ਨਿਭਾਈ ਅਤੇ ਤਰਲੋਚਨ ਸਿੰਘ ਚੰਨ ਜੰਡਆਲਵੀ ਜੀ ਦਾ ਭੇਜਿਆ ਗੀਤ ਪੇਸ਼ ਕੀਤਾ ਜਿਸ ਦੀਆਂ ਕੁੱਝ ਸਤਰਾਂ ਇੰਝ ਸਨ:

ਐ ਮਾਂ-ਬੋਲੀ ਪੰਜਾਬੀ – ਤੇਰੀ ਚੜ੍ਹਦੀ ਸ਼ਾਨ ਰਹੇ,
ਤੇਰੀ ਚੜ੍ਹਦੀ ਕਲਾ ਹੋਵੇ-ਤੇਰਾ ਜੱਗ ‘।ਚ ਮਾਣ ਰਹੇ।

ਮਾਂ-ਬੋਲੀ ਮਾਂ ਜਨਣੀ ਦਾ-ਜਿਸ ਦਿਲ ਅੰਦਰ ਇਹਸਾਸ ਨਹੀਂ।
ਹੈਵਾਨ ਸ਼ੇਤਾਨ ਤਾਂ ਹੋ ਸਕਦਾ-ਹੋ ਸਕਦਾ ਪਰ ਇਨਸਾਨ ਨਹੀਂ।

ਇਸ ਪੰਜਾਬੀਆਂ ਦੇ ਜੋੜ ਮੇਲੇ ਦੇ ਪ੍ਰਬੰਧਕ ਪੰਜਾਬੀ ਲਿਸਨਰਜ ਕਲੱਬ ਦੇ ਸੰਚਾਲਕ ਤਰਲੋਚਨ ਸਿੰਘ ਵਿਰਕ ਨੇ ਇੰਦਰਜੀਤ ਹਸਨਪੁਰੀ ਜੀ ਦਾ ਲਿਖਿਆ ਗੀਤ ਗਾ ਕੇ ਸੁਣਵਾਇਆ ਜਿਸ ਦੀਆਂ ਪਹਿਲੀਆਂ ਕੁੱਝ ਸਤਰਾਂ ਇਹ ਸਨ ‘ ਮਾਂ ਬੋਲੀ ਪੰਜਾਬੀ ਸਾਡੀ ਇਸ ਦਾ ਮਾਣ ਵਧਾਈਏ, ਬਣ ਕੇ ਮਾਂ ਦੇ ਨੇਕ ਸਪੁੱਤਰ ਆਪਣਾ ਫਰਜ਼ ਨਿਭਾਈਏ’। ਕਲੱਬ ਵਲੋਂ ਬਰਤਾਨੀਆ ਦੇ ਵਿੱਦਿਆ ਮੰਤਰੀ ਜਿਲੀਅਨ ਕੀਗਨ ਜੀ ਨੂੰ ਚਿੱਠੀ ਲਿਖੀ ਹੋਈ ਹੈ ਕਿ ਯੂ.ਕੇ. ਦੇ ਸਕੂਲਾਂ ਵਿੱਚ ਪੰਜਾਬੀ ਕਿਹੜੇ ਸਕੂਲਾਂ ਵਿੱਚ ਪੜ੍ਹਾਈ ਜਾਂਦੀ ਹੈ ਅਤੇ ਬਾਕੀਆਂ ਵਿੱਚ ਇਹ ਲਾਗੂ ਕਰਨ ਲਈ ਕਿਹੜੀਆਂ ਸ਼ਰਤਾਂ ਪੂਰੀਆਂ ਕਰਨ ਦੀ ਲੋੜ ਹੈ। ਅਸੀਂ ਆਸ ਰੱਖਦੇ ਹਾਂ ਕਿ ਆਉਣ ਵਾਲੇ ਸਮੇ ਵਿੱਚ ਇਸ ਲਾਇਬਰੇਰੀ ਵਿੱਚ ਪੰਜਾਬੀ ਦੀਆਂ ਅਖਬਾਰਾਂ, ਰਸਾਲੇ ਕਿਤਾਬਾਂ ਆਦਿ ਰੱਖੇ ਜਾਣਗੇ। ਕਿਸੇ ਨੇ ਦਾਸ ਨੂੰ ਦੱਸਿਆ ਸੀ ਕਿ ਪਹਿਲਾਂ ਤਾਂ ਪੰਜਾਬੀ ਲਾਇਬਰੇਰੀ ਵਿੱਚ ਨਹੀਂ ਜਾਂਦੇ, ਜੇ ਅੰਦਰ ਚਲੇ ਜਾਣ ਫਿਰ ਕੋਈ ਕਿਤਾਬ ਘਰ ਲੈ ਕੇ ਨਹੀਂ ਜਾਣਗੇ, ਪਰ ਜੇ ਕਿਤਾਬਾਂ ਘਰ ਲੈ ਜਾਣ ਤਾਂ ਫਿਰ ਕਦੇ ਮੋੜਦੇ ਨਹੀਂ ਹਨ। ਉਨ੍ਹਾ ਨੇ ਸੱਭ ਦਾ ਧੰਨਵਾਦ ਕੀਤਾ ਜਿਨ੍ਹਾ ਨੇ ਭਾਗ ਲੈ ਕੇ ਇਸ ਸਾਲ ਦੇ ਮਾਂ-ਬੋਲੀ ਦਿਵਸ ਦੀਆਂ ਰੌਣਕਾਂ ਵਧਾਈਆਂ ਅਤੇ ਕਾਮਯਾਬ ਬਣਾਇਆ।

Previous articleਮਾਰਚ ਦਾ ਮਹੀਨਾ, ਸਾਹਿਬ ਕਾਂਸ਼ੀ ਰਾਮ ਨੂੰ ਸਮਰਪਿਤ
Next articleSamaj Weekly = 02/03/2024