(ਸਮਾਜ ਵੀਕਲੀ)
ਭੈੜਾ ਜਿੰਦ ਨੂੰ ਅਵੱਲਾ ਰੋਗ ਲਾ ਲਿਆ
ਸਾਨੂੰ ਤੇਰੀਆਂ ਮੋਹਬੱਤਾਂ ਨੇ ਖਾ ਲਿਆ
ਓਹ’ਜਿਹੜੀ ਪਹਿਲੀ ਮੁਲਾਕਾਤ, ਪਾਈ ਇਸ਼ਕੇ ਦੀ ਬਾਤ
ਕਦੇ ਭੁੱਲਣੀ ਨਾ ਲਾਈ ਹੋਈ ਬੇਗਾਨਿਆਂ ਦੇ ਨਾਲ਼
ਹੁਣ ਦੂਰ ਦੂਰ ਰਹਿਨੈਂ
ਦੂਰ ਦੂਰ ਰਹਿਨੈਂ…ਕਿਉਂ …ਬਹਾਨਿਆਂ ਦੇ ਨਾਲ਼
ਅਸੀਂ ਸਿੱਖ ਲਿਆ ਜਿਉਣਾ
ਸਿੱਖ ਲਿਆ ਜਿਉਣਾ… ਮਸਾਂ…ਤਾਹਨਿਆਂ ਦੇ ਨਾਲ਼
ਜਦੋਂ ਤੇਰੇ ਨਾਲ਼ ਪੈ ਗਿਆ ਪਿਆਰ ਸੀ
ਹੱਦੋਂ ਵੱਧ ਕੇ ਹਾਏ ਕਿਤਾ ਇਤਵਾਰ ਸੀ
ਸੱਚੀਂ ਦਿੱਤਾ ਦਿਲ ਤੋੜ,ਲਿਆ ਮੁੱਖ ਪਿੱਛੋਂ ਮੋੜ
ਪਹਿਲਾਂ ਲੁੱਟ ਪੁੱਟ ਲਿਆ ਸੀ ਯਾਰਾਨਿਆਂ ਦੇ ਨਾਲ਼
ਹੁਣ ਦੂਰ ਦੂਰ ਰਹਿਨੈਂ
ਦੂਰ ਦੂਰ ਰਹਿਨੈਂ…ਕਿਉਂ…ਬਹਾਨਿਆਂ ਦੇ ਨਾਲ਼
ਅਸੀਂ ਸਿੱਖ ਲਿਆ ਜਿਉਣਾ…ਮਸਾਂ…ਤਾਹਨਿਆਂ ਦੇ ਨਾਲ਼
ਹੁਣ ਬਹਿਕੇ ਪਛਤਾਵਾਂ ਧਾਲੀਵਾਲ਼ ਮੈਂ
ਲਾਈਆਂ ਅੱਲੜ ਪੁਣੇ ਚ ਤੇਰੇ ਨਾਲ਼ ਮੈਂ
ਰਹਿਗੇ ਪੱਲੇ ਪਛਤਾਵੇ, ਰਾਤੀ ਨੀਂਦ ਨਾ ਆਵੇ
ਰੋਸਾ ਖੁਦ ਉੱਤੇ ਗੁਜ਼ਰੇ ਜ਼ਮਾਨਿਆਂ ਦੇ ਨਾਲ਼
ਹੁਣ ਦੂਰ ਦੂਰ ਰਹਿਨੈਂ
ਦੂਰ ਦੂਰ ਰਹਿਨੈਂ…ਕਿਉਂ…ਬਹਾਨਿਆਂ ਦੇ ਨਾਲ਼
ਅਸੀਂ ਸਿੱਖ ਲਿਆ ਜਿਉਣਾ…ਮਸਾਂ…ਤਾਹਨਿਆਂ ਦੇ ਨਾਲ਼
ਅਸੀਂ ਸਿੱਖ ਲਿਆ ਜਿਉਣਾ ਮਸਾਂ ਤਾਹਨਿਆਂ ਦੇ ਨਾਲ਼
ਧੰਨਾ ਧਾਲੀਵਾਲ਼:-
9878235714
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly