(ਸਮਾਜ ਵੀਕਲੀ)
ਇੱਕ ਸਿਆਣਾ ਕਾਂ ਜੀ,
ਮਰ ਗਈ ਉਹਦੀ ਮਾਂ ਜੀ,
ਆਪਣਾ ਆਲ੍ਹਣਾ ਢਾਹ ਬੈਠਾ,
ਤੇ.. ਡੁੱਬਣ ਨੂੰ ਨਾ ਥਾਂ ਜੀ ।
ਸਾਡਾ ਭੰਡ ਸਿਹੁੰ ਚੇਲਾ ਜੀ,
ਬਣਿਆ ਉਹਦਾ ਲੇਲਾ ਜੀ,
ਕਾਂ ਨੂੰ ਕੁਝ ਨਾ ਖਰਚਣ ਦੇਵੇ
ਪੰਜਾਬ ਦਾ ਧੇਲਾ ਧੇਲਾ ਜੀ।
ਡੁੱਬ ਗਈ ਹੈ ਲੁਟੀਆ ਜੀ,
ਖੁੱਲ੍ਹ ਗਈ ਹੈ ਚੁਟੀਆ ਜੀ,
ਫ਼ਿਰਨ ਬੌਂਦਲੇ਼ ਗੁਰੂ ਤੇ ਚੇਲਾ,
ਕਰਨੀ ਹੈ ਖਾਲੀ ਕੁਟੀਆ ਜੀ।
ਆਪਣਾ ਘਰ ਬਚਾਅ ਭੰਤੇ,
ਹੋਰ ਨਾ ਲੂਤੀ ਲਾਅ ਭੰਤੇ,
ਲੋਕੀ ਭੈੜੇ ਯਾਦ ਨੇ ਰੱਖਦੇ,
ਆਪਣੇ ਵਚਨ ਪੁਗਾਅ ਭੰਤੇ।
ਸ਼ਿੰਦਾ ਬਾਈ