ਰਣਜੀਤ ਸਿੰਘ ਪਵਾਰ ਜਲੰਧਰ ਦਿਹਾਤੀ (ਉੱਤਰੀ) ਦਾ ਜ਼ਿਲ੍ਹਾ ਪ੍ਰਧਾਨ ਨਿਯੁਕਤ

ਦੁਬਈ ਅੱਪਰਾ (ਸਮਾਜ ਵੀਕਲੀ) (ਜੱਸੀ): ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਵੱਲੋਂ ਜਲੰਧਰ ਦਿਹਾਤੀ (ਉੱਤਰੀ) ਵਿਚ ਭਾਜਪਾ ਦੀਆਂ ਗਤੀਵਿਧੀਆਂ ਸੁਚਾਰੂ ਢੰਗ ਨਾਲ ਚਲਾਉਣ ਲਈ ਰਣਜੀਤ ਸਿੰਘ ਪਵਾਰ ਨੂੰ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਇਸ ਸਬੰਧੀ ਜਾਰੀ ਕੀਤੇ ਆਪਣੇ ਪ੍ਰੈੱਸ ਬਿਆਨ ‘ਚ ਦੱਸਿਆ ਕਿ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਜਲੰਧਰ ਦਿਹਾੜੀ (ਉੱਤਰੀ) ‘ਚ ਸੰਗਠਨ ਦੇ ਕੰਮਕਾਜ ਦੀ ਨਿਗਰਾਨੀ ਕਰਨ ਅਤੇ ਪਾਰਟੀ ਦੇ ਕੰਮ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਪ੍ਰਧਾਨ ਰਣਜੀਤ ਸਿੰਘ ਨੂੰ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤਾ ਹੈ।

ਇਸ ਨਵ ਨਿਯੁਕਤ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਨੂੰ ਭਾਜਪਾ ਦੇ ਵਰਕਰ ਤੋਂ ਲੈ ਹੈ ਕਈ ਵੱਡੇ ਆਗੂਆਂ ਨੇ ਵਧਾਈ ਦਿੰਦਿਆਂ ਕਿਹਾ ਕਿ ਨਵ-ਨਿਯੁਕਤ ਪ੍ਰਧਾਨ ਰਣਜੀਤ ਸਿੰਘ ਪਵਾਰ ਪਿਛਲੇ ਲੰਮੇ ਸਮੇਂ ਤੋਂ ਪਾਰਟੀ ਨਾਲ ਜੁੜੇ ਹੋਏ ਹਨ ਜੋਂ ਪਾਰਟੀ ਚ ਸੂਚਾਰੂ ਢੰਗ ਨਾਲ ਜ਼ਿੰਮੇਵਾਰੀ ਨਿਭਾਉਂਦੇ ਰਹੇ ਹਨ। ਵਧਾਈ ਦੇਣ ਵਾਲਿਆਂ ਚ ਪ੍ਰਮੁੱਖ ਸ੍ਰੀ ਜੀਵਨ ਗੁਪਤਾ ਮਹਾਂਮੰਤਰੀ ਪੰਜਾਬ, ਸ੍ਰੀ ਰਾਜੇਸ਼ ਬਾਘਾ ਮਹਾਂਮੰਤਰੀ ਪੰਜਾਬ, ਸ੍ਰੀ ਸੁਭਾਸ਼ ਸ਼ਰਮਾ ਉਪ-ਪ੍ਰਧਾਨ ਪੰਜਾਬ, ਸ੍ਰੀ ਅਮਰਜੀਤ ਸਿੰਘ ਅਮਰੀ ਸਾਬਕਾ ਪ੍ਰਧਾਨ ਜ਼ਿਲ੍ਹਾ ਜਲੰਧਰ ਦਿਹਾਤੀ, ਸ੍ਰੀ ਰਾਂਜੀਵ ਪਾਂਜਾ , ਸ੍ਰੀ ਸੁਰਿੰਦਰ ਕਾਲੀਆ , ਸ੍ਰੀ ਅਰੁਣ ਸ਼ਰਮਾ ਸਾਬਕਾ ਪ੍ਰਧਾਨ, ਸ੍ਰੀ ਮਨਜੀਤ ਬਾਲੀ ਡਾਕਟਰ ਅੰਬੇਡਕਰ ਫਾਊਂਡੇਸ਼ਨ ਭਾਰਤ ਸਰਕਾਰ ਅਤੇ ਹੋਰ ਸਨ।

ਇਸ ਮੌਕੇ ਰਣਜੀਤ ਪਵਾਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਪਾਰਟੀ ਨੇ ਜੋਂ ਜਿਮੇਵਾਰੀ ਦਿੱਤੀ ਹੈ ਉਹ ਉਸ ਨੂੰ ਪੂਰੀ ਤਨਦੇਹੀ
ਨਾਲ ਕੰਮ ਕਰਦੇ ਹੋਏ ਪਾਰਟੀ ਨੂੰ ਹੋਰ ਮਜ਼ਬੂਤ ਕਰਨਗੇ।

 

Previous articleਏਹੁ ਹਮਾਰਾ ਜੀਵਣਾ ਹੈ -208
Next articleਮੈਡਮ ਨਰੇਸ਼ ਸੈਣੀ ਬਣੇ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ