ਡਾਕਟਰ ਨਰਿੰਦਰ ਭੱਪਰ ਝਬੇਲਵਾਲੀ
(ਸਮਾਜ ਵੀਕਲੀ) ਆਪਣੇ ਨਿਸ਼ਾਨੇ ਵੱਲ ਲਗਾਤਾਰ ਵਧਦੇ ਰਹਿਣਾ, ਆਪਣੇ ਨੇੜੇ ਦੇ ਸਮਾਜ ਵਿਚ ਇੱਜ਼ਤ ਪਾਉਣਾ, ਲੋਕਾਂ ਦਾ ਪਿਆਰਾ ਬਣਨਾ ,ਇਕ ਸਫਲ ਵਿਅਕਤੀਤਵ ਦੇ ਲੱਛਣ ਮੰਨੇ ਜਾਂਦੇ ਹਨ। ਸਾਡੇ ਸਫ਼ਲ ਬਣਨ ਲਈ ਕੁਝ ਗੁਣ ਸਾਡੇ ਅੰਦਰ ਹੁੰਦੇ, ਪਰ ਅਸੀਂ ਉਨ੍ਹਾਂ ਦੀ ਅਣਦੇਖੀ ਕਰ ਦਿੰਦੇ ਹਾਂ । ਵਿਅਕਤੀਤੱਵ ਵਿਕਾਸ ਦਾ ਮੂਲ ਮੰਤਰ ਹੈ ।ਆਪਣੇ ਆਪ ਵਿੱਚ ਆਤਮ ਚਿੰਤਨ ਅਤੇ ਛੁਪੀ ਹੋਈ ਯੋਗਤਾ ਨੂੰ ਉਭਾਰਨਾ, ਹਾਂ-ਪੱਖੀ ਸੋਚ ,ਤਨਾਅ ਮੁਕਤ ਮਨੋਦਿਸ਼ਾ, ਗੱਲਬਾਤ ਕਰਨ ਦਾ ਪ੍ਰਭਾਵੀ ਸਲੀਕਾ ,ਆਪਣੀ ਯੋਗਤਾ ਦਾ ਗਿਆਨ, ਆਪਣੇ ਆਪ ਨਿਸ਼ਾਨਾ ਨਿਰਧਾਰਤ ਕਰਨਾ, ਸਮੇਂ ਦੀ ਕਦਰ ਕਰਨੀ ,ਆਪਣੇ ਆਪ ਲਈ ਸਮਾ, ਆਤਮ- ਚਿੰਤਨ, ਕੁਝ ਸੁਝਾਅ ਹਨ ।ਪਰ ਜ਼ਰੂਰੀ ਵਿਸ਼ੇ ਹਨ। ਜਿਨ੍ਹਾਂ ਨੂੰ ਅਪਣਾ ਕੇ ਮਨੁੱਖ ਮਨ ਨੂੰ ਜਿੱਤ ਸਕਦਾ ਹੈ। ਸੰਸਾਰ ਵਿਚ ਸਾਨੂੰ ਹਾਂ-ਪੱਖੀ ਅਤੇ ਹਸਮੁੱਖ ਵਿਅਕਤੀਤੱਵ ਪ੍ਰਾਪਤ ਕਰਨ ਲਈ ਹੇਠ ਲਿਖੇ ਗੁਣਾਂ ਨੂੰ ਧਾਰਨਾ ਕਰਨਾ ਹੋਵੇਗਾ——-
* ਸਾਨੂੰ ਆਪਣੀ ਜ਼ਿੰਮੇਵਾਰੀ ਸਵੀਕਾਰ ਕਰਨੀ ਚਾਹੀਦੀ ਹੈ। ਜੁੰਮੇਵਾਰੀ ਸਮਾਜਿਕ ਵੀ ਹੋ ਸਕਦੀ ਹੈ ,ਅਤੇ ਵਿਅਕਤੀਗਤ ਵੀ ਹੋ ਸਕਦੀ ਹੈ ।ਪਰਿਵਾਰਕ ਵੀ ਹੋ ਸਕਦੀ ਹੈ ।ਇਸ ਨੂੰ ਨਿਭਾਉਣ ਲਈ ਸਾਨੂੰ ਤਿਆਰ ਰਹਿਣਾ ਚਾਹੀਦਾ ਹੈ ।
* ਗੱਲਬਾਤ ਕਰਨ ਸਮੇਂ ਸ਼ਬਦਾਂ ਦੇ ਪ੍ਰਯੋਗ ਤੇ ਧਿਆਨ ਦੇਣਾ ਚਾਹੀਦਾ ਹੈ, ਕਿਉਕੇ ਮੂੰਹ ਵਿੱਚੋਂ ਨਿਕਲਿਆ ਸ਼ਬਦ ਵਾਪਸ ਨਹੀਂ ਆਉਂਦਾ ।ਸੋ ਪਹਿਲਾਂ ਤੋਲੋ ਫੇਰ ਬੋਲੋ ਦੀ ਨੀਤੀ ਅਪਣਾਉਣੀ ਚਾਹੀਦੀ ਹੈ। ਕੌੜੇ ਸਬਦ ਭਾਵੇਂ ਸਾਡੇ ਹਿੱਤ ਵਿਚ ਹੋਣ, ਪਰ ਦੂਸਰੇ ਦੇ ਦਿਲ.’ਤੇ ਵਾਰ ਕਰਦੇ ਹਨ ,ਇਸ ਲਈ ਇਨ੍ਹਾਂ ਤੋਂ ਬਚੋ ।
* ਸੰਪਰਕ ਵਿੱਚ ਆਇਆ ਵਿਅਕਤੀ ਕੋਈ ਅਲੋਚਨਾ ਦਾ ਕੰਮ ਕਰਦਾ ਹੈ ,ਤਾਂ ਸਹਾਇਤਾ ਦੀ ਨਜ਼ਰ ਨਾਲ ਆਲੋਚਨਾ ਸਹਿਣੀ ਸਿੱਖੋ ।ਬਹੁਤ ਸਾਰੇ ਲੋਕਾਂ ਦੀ ਬਜਾਏ ਇਕਾਤ ਵਿੱਚ ਬੈਠਕੇ ਧਿਆਨ ਦੁਆਉਣਾ ਭਾਵ ਸਕਾਰਾਤਮਿਕ ਸੋਚ ਗੁਣ ਧਾਰਨ ਕਰਨਾ ਚਾਹੀਦਾ ਹੈ। ਜੇਕਰ ਅਲੋਚਨਾ ਹੁੰਦੀ ਹੈ ਤਾਂ ਉਸ ਨੂੰ ਸੁਧਾਰ ਦ੍ਰਿਸ਼ਟੀ ਨਾਲ ਸਵੀਕਾਰ ਕਰੋ।
* ਸਦਾ ਹਸਮੁੱਖ ਅਤੇ ਦਿਆਲੂ ਰਹੋ। ਦੁਨੀਆ ਹੱਸਣ ਵਾਲਿਆਂ ਦੇ ਨਾਲ ਹੱਸਦੀ ਹੈ, ਪਰ ਰੋਣ ਵਾਲਿਆਂ ਦੇ ਨਾਲ ਰੋਦੀ ਨਹੀਂ ।
* ਜਦ ਕੋਈ ਆਪਣਾ ਦੁਖ ਦੱਸੇ ਤਾਂ ਉਸਦਾ ਦੁਖ ਸੁਣੋ ਅਤੇ ਜੇਕਰ ਮਦਦ ਕਰ ਸਕਦੇ ਹੋ ਤਾਂ ਮੱਦਦ ਕਰੋ।
* ਗਲਤੀ ਕਰਕੇ ਸਵੀਕਾਰਨਾ ਵੀ ਆਪਣੇ ਆਪ ਵਿੱਚ ਵੱਡਾ ਗੁਣ ਹੈਂ ,ਜੇਕਰ ਕੋਈ ਤੁਹਾਡੇ ਸਾਹਮਣੇ ਗਲਤੀ ਕਰਦਾ ਹੈ ਤਾਂ ਉਸ ਨੂੰ ਪਿਆਰ ਨਾਲ ਸਮਝਾ ਦਿਓ।
* ਆਪਸ ਵਿਚ ਕਿਸੇ ਵਿਸ਼ੇ ਤੇ ਬਹਿਸ ਨਾ ਕਰੋ। ਸਦਾ ਵਿਚਾਰ ਵਟਾਂਦਰਾ ਕਰੋ ।ਹੋ ਸਕਦਾ ਕਿ ਤੁਸੀਂ ਆਪਣੀ ਬਹਿਸ ਦੇ ਵਿੱਚ ਜਿੱਤ ਜਾਉ ।ਪਰ ਇਸ ਵਿੱਚ ਤੁਸੀਂ ਆਪਣਾ ਇੱਕ ਚੰਗਾ ਮਿੱਤਰ ਸੰਜੋਗੀ ਵੀ ਗਵਾ ਸਕਦੇ ਹੋ।
* ਦੂਸਰਿਆਂ ਦਾ ਧੰਨਵਾਦ ਕਰੋ ਪਰ ਉਨ੍ਹਾਂ ਤੋਂ ਆਪਣਾ ਧੰਨਵਾਦ ਕਰਨ ਦੀ ਉਮੀਦ ਨਾ ਰੱਖੋ।
* ਪਿਆਰ ਵਾਲਾ ਸੁਭਾਅ ਗ੍ਰਹਿਣ ਕਰੋ। ਇਮਾਨਦਾਰੀ ਏਕਤਾ.,ਸ਼ੁਭ ਸੋਚਣ,.ਨੂੰ ਆਪਣੇ ਵਿਅਕਤੀਤਵ ਵਿੱਚ ਸ਼ਾਮਲ ਕਰੋ।
* ਜੇਕਰ ਤੁਸੀਂ ਇੱਕ ਚੰਗਾ ਮਿੱਤਰ ਬਣਾਉਣਾ ਹੈ ਤਾਂ ਪਹਿਲਾਂ ਆਪ ਚੰਗਾ ਬਣੋ।
ਉਪਰੋਕਤ ਗੁਣਾਂ ਨੂੰ ਆਪਣੇ ਆਚਰਨ ਵਿੱਚ ਲੈ ਕੇ ਇਹ ਹਰਮਨ ਪਿਆਰਾ ਵਿਅਕਤੀਤੱਵ ਪ੍ਰਾਪਤ ਕਰ ਸਕਦੇ ਹੋ। ਹੱਸ ਮੁੱਖ ਸੁਭਾਅ ਦੇ ਨਾਲ-ਨਾਲ ਗੰਭੀਰਤਾ ,ਮਿਹਨਤ, ਚੰਗਾ ਸਰੋਤਾ ,ਮਿਲਨਸਾਰ ਬਣਨਾ ਵੀ ਜ਼ਰੂਰੀ ਹੈ,। ਸਮਾਜ ਦੇ ਵਿੱਚ ਵਾਪਰ ਰਹੀਆਂ ਘਟਨਾਵਾਂ ਦੇ ਪ੍ਰਤੀ ਜਾਗਰੂਕਤਾ ਵੀ ਜ਼ਰੂਰੀ ਹੈ ।ਇਸ ਤਰ੍ਹਾਂ ਤੁਸੀਂ ਮਨ ਨੂੰ ਜਿੱਤ ਸਕਦੇ ਹੋ।
ਆਪ ਜੀ ਦਾ ਸ਼ੁਭਚਿੰਤਕ ਪਾਠਕ,
ਡਾਕਟਰ ਨਰਿੰਦਰ ਭੱਪਰ ਝਬੇਲਵਾਲੀ।
ਪਿੰਡ ਅਤੇ ਡਾਕਖਾਨਾ ਝਬੇਲਵਾਲੀ।
ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ।
62841453349
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly