ਮਿੰਨੀ ਕਹਾਣੀ   ਸੋਧ ਦਿਆਂਗਾ   

ਸੁਖਮਿੰਦਰ ਸਿੰਘ ਸੇਖੋਂ 

 (ਸਮਾਜ ਵੀਕਲੀ) – ਉਨ੍ਹਾਂ ਖ਼ੌਫ਼ਜ਼ਦਾ ਕਾਲੇ ਦਿਨਾਂ ਦੀ ਗੱਲ ਹੈ ਜਦੋਂ ਮੈਂ ਇੱਕ ਦਿਨ ਦਫ਼ਤਰੀ ਕੰਮਕਾਰ ਵਿੱਚ ਮਸਰੂਫ਼ ਸਾਂ ਤਾਂ ਅਚਾਨਕ ਇੱਕ ਨੌਜਵਾਨ ਨੇ ਦਾਖ਼ਲਾ ਲਿਆ। ਕੇਸਰੀ ਪੱਗ,ਲੰਬੀ ਖੁੱਲ੍ਹੀ ਦਾਹੜੀ। ਗਲ ਵਿੱਚ ਗਾਤਰਾਪੁੱਛਣ ਲੱਗਾ,ਭਾਈ ਸਾਬ! ਤੁਹਾਡਾ ਨਾਂ____ਹੈ? ਮੈਂ ਹਾਂ ਵਿੱਚ ਸਿਰ ਹਿਲਾਇਆ।           ਮੇਰਾ ਨਾਉਂ ਸੁਣਦਿਆਂ ਹੀ ਉਸ ਆਪਣੇ ਮੋਟੇ ਭਰਵੇਂ ਬੋਲਾਂ ਨਾਲ ਹੁਕਮ ਕੀਤਾ,ਇੱਕ ਮਿੰਟ ਬਾਹਰ ਆਇਓ,ਮੈਂ ਥਾਡੇ ਨਾਲ ਇੱਕ ਜ਼ਰੂਰੀ ਗੱਲ ਕਰਨੀ ਜੇ!           ਮੈਂ ਉਸ ਨੂੰ ਕੁਰਸੀ ‘ਤੇ ਬੈਠਣ ਲਈ ਕਹਿਣ ਬਾਅਦ ਘੰਟੀ ਦੇ ਕੇ ਪੀਅਨ ਨੂੰ ਬੁਲਾਇਆ ਤੇ ਪਾਣੀ ਪਿਲਾਉਣ ਤੇ ਚਾਹ ਲਈ ਆਰਡਰ ਕੀਤਾ। ਪਰ ਉਸ ਅਜਨਬੀ ਨੇ ਵਿਚਾਲੇ ਹੀ ਰੋਕਦਿਆਂ ਆਖਿਆ, ਨਹੀਂ! ਬਾਹਰ ਚੱਲਦੇ ਆਂ –ਉਥੇ ਹੀ ਦੇਖ ਲਵਾਂਗੇ!- ਕੀ ਦੇਖ ਲਵੇਗਾ ਇਹ? ਮੇਰੇ ਅੰਦਰੋਂ ਆਤੰਕ ਨੇ ਗਰਦਣ ਉਠਾਈ, ਇਹ ਜ਼ਰੂਰ ਅੱਤਵਾਦੀ ਹੋਵੇਗਾ! ਜਿਨਾਂ ਨੂੰ ਸੋਧੀ ਭਾਸ਼ਾ ਵਿੱਚ ਬਹੁਤੇ ਜਣੇ ਖਾੜਕੂ ਜਾਂ ਜੁਝਾਰੂ ਵੀ ਆਖ ਛੱਡਦੇ ਹਨ!ਡਰਦਿਆਂ-ਡਰਦਿਆਂ ਮੈਂ ਬਾਹਰ ਦੁਕਾਨ ‘ਤੇ ਪਹੁੰਚਦਿਆਂ ਹੀ ਦੋ ਕੱਪ ਚਾਹ ਦਾ ਹੁਕਮ ਕੀਤਾ। ਪਰ ਮੇਰਾ ਡਰ ਬਰਕਰਾਔ ਞਰ ਸੀ। -ਚਾਹ ਚੂਹ ਤਾਂ ਰਹਿਣ ਦਿਓ,ਮੈਂ ਤਾਂ —ਆਖਦਿਆਂ ਉਸ ਆਪਣੇ ਬੈਗ ਵਿੱਚ ਹੱਥ ਪਾਇਆ ਤੇ ਉਔਕੁਝ ਟਟੋਲਣ ਲੱਗਾ।  – ਬੱਸ! ਹੁਣ ਇਹ ਬੈਗ ਞੁਪਿਸਟਲ ਕੱਢੇਗਾ ਤੇ ਮੇਰਾ ਅਰਦਾਸਾ ਸੋਧ ਦੇਵੇਗਾ!  ਮੇਰਾ ਉਞੇ ਸਾਹ ਸੁੱਕ ਰਹੇ ਸਨ। ਪਰ ਉਸ ਬੈਗ ਵਿੱਚੋਂ ਇੱਕ ਨਿੱਕੀ ਜਿੰਨੀ ਡਾਇਰੀ ਕੱਢ ਕੇ ਮੇਰੇ ਵੱਲ ਵਧਾਉਂਦਿਆਂ ਨਿਮਰਤਾ ਨਾਲ ਅਰਜ਼ ਕੀਤੀ, ਐਹ ਮੈਂ ਕੁਛ ਲਿਖਿਐ ਜੀ! ਕਹਾਣੀਆਂ ਨੇ,ਮਿੰਨੀ ਕਹਾਣੀਆਂ! ਬੇਨਤੀ ਹੈ ਜੀ ਇਨ੍ਹਾਂ ਨੂੰ ਸੋਧ ਦੇਣਾ–ਤਾਕਿ ਮੈਂ ਵੀ ਥਾਡੇ ਵਾਂਗ ਇੱਕ ਚੰਗਾ ਲਿਖਾਰੀ ਬਮ ਸਕਾਂ! ਉਸ ਦੇ ਇਨ੍ਹਾਂ ਨਰਮ ਕੂਲੇ ਸ਼ਬਦਾਂ ਨਾਲ ਮੇਰੇ ਮੂੰਹੋਂ ਮੁਸ਼ਕਿਲ ਨਾਲ ਹੀ ਨਿੱਕਲੈਆ,ਹਾਂ–ਹਾਂ ਸੋਧ ਦਿਆਂਗਾ!

ਸੁਖਮਿੰਦਰ ਸਿੰਘ ਸੇਖੋਂ 

98145-07693 

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਫਿਲੌਰ ਪ੍ਰਸ਼ਾਸ਼ਨ ਵਲੋਂ ਬਸ ਸਟਾਪ ਤੇ ਲੋਕਾਂ ਲਈ ਸ਼ਰਾਬ ਦੇ ਠੇਕੇ ਦਾ ਪ੍ਰਬੰਧ, ਪਾਣੀ ਮਿਲੇ ਨਾ ਮਿਲੇ ਪਰ ਸ਼ਰਾਬ ਜਰੂਰ ਮਿਲੇਗੀ। 
Next articleਪਹਿਲੀ ਛਾਪ ਆਖਰੀ ਪ੍ਰਭਾਵ ਹੈ