HOME ਜਿਹਨਾਂ ਦਾ ਖੂਨ ਪਾ ਦੁਸ਼ਮਣ ਨੇ, ਜਿੱਤ ਦੇ ਦੀਵੇ ਵਾਲ਼ੇ ਹੋਂਣ ….

ਜਿਹਨਾਂ ਦਾ ਖੂਨ ਪਾ ਦੁਸ਼ਮਣ ਨੇ, ਜਿੱਤ ਦੇ ਦੀਵੇ ਵਾਲ਼ੇ ਹੋਂਣ ….

1
ਮਲਕੀਤ ਹਰਦਾਸਪੁਰੀ
(ਸਮਾਜ ਵੀਕਲੀ)
ਜਿਹਨਾਂ ਦਾ ਖੂਨ ਪਾ ਦੁਸ਼ਮਣ ਨੇ,
ਜਿੱਤ ਦੇ ਦੀਵੇ ਵਾਲ਼ੇ ਹੋਂਣ।
ਖੜਦੁੰਬ ਮਚਾਉਂਣ ਨੱਚਣ ਗਾਉਂਣ,
ਉਹ ਲੋਕ ਸਿਆਣੇ ਨਹੀਂ ਹੁੰਦੇ।
ਜਿਹਨਾਂ ਦਾ ਖੂਨ ਪਾ ਦੁਸ਼ਮਣ ਨੇ….
ਵੱਢ-ਵੱਢ ਸਿਰ ਜਿਹਨਾਂ ਲੋਕਾਂ ਦੇ,
ਨਦੀਆਂ ਭਰ ਦਿੱਤੀਆਂ ਜਾਵਣ।
ਉਹਨਾਂ ਹੀ ਨਦੀਆਂ ਵਿੱਚ ਨਹਾਉਣ,
ਉਹ ਲੋਕ ਸਿਆਣੇ ਨਹੀਂ ਹੁੰਦੇ।
ਜਿਹਨਾਂ ਦਾ ਖੂਨ ਪਾ ਦੁਸ਼ਮਣ ਨੇ….
ਧੋਖੇ ਨਾਲ ਜਿਹਨਾਂ ਦੇ ਰਾਜ ਤੇ,
ਕਾਬਜ਼ ਦੁਸ਼ਮਣ ਹੋ ਜਾਵੇ।
ਬਗਾਵਤ ਦੀ ਥਾਂ ਸੀਸ ਝੁਕਾਉਂਣ,
ਉਹ ਲੋਕ ਸਿਆਣੇ ਨਹੀਂ ਹੁੰਦੇ।
ਜਿਹਨਾਂ ਦਾ ਖੂਨ ਪਾ ਦੁਸ਼ਮਣ ਨੇ….
ਜਿਹਨਾਂ ਦੇ ਪੁਰਖਿਆਂ ਨੂੰ ਕੋਹ-ਕੋਹ,
ਮਾਰਿਆ ਹੋਵੇ ਦੁਸ਼ਮਣ ਨੇ।
ਉਹਨਾਂ ਦੀ ਮੌਤ ਦੇ ਜਸ਼ਨ ਮਨਾਉਂਣ,
ਉਹ ਲੋਕ ਸਿਆਣੇ ਨਹੀਂ ਹੁੰਦੇ।
ਜਿਹਨਾਂ ਦਾ ਖੂਨ ਪਾ ਦੁਸ਼ਮਣ ਨੇ….
ਸਮਝਣ ਦਰਵੇਸ਼ ਜੋ ਦੁਸ਼ਮਣ ਨੂੰ,
ਮੌਤ ਦੇ ਸਾਏ ਵਿੱਚ ਜਿਊਂਦੇ।
ਜੋ ਦੁਸ਼ਮਣ ਦੇ ਸੋਹਲੇ ਗਾਉਣ,
ਉਹ ਲੋਕ ਸਿਆਣੇ ਨਹੀਂ ਹੁੰਦੇ।
ਜਿਹਨਾਂ ਦਾ ਖੂਨ ਪਾ ਦੁਸ਼ਮਣ ਨੇ….
ਆਪਣਾਂ ਇਤਿਹਾਸ ਜੋ ਭੁੱਲ ਜਾਂਦੇ,
ਇਤਿਹਾਸ ਕਦੇ ਲਿਖ ਸਕਦੇ ਨਈਂ,
ਜੋ ਨਰਕ ਗ਼ੁਲਾਮੀ ਸਦਾ ਹੰਡਾਉਣ।
ਉਹ ਲੋਕ ਸਿਆਣੇ ਨਹੀਂ ਹੁੰਦੇ।
ਜਿਹਨਾਂ ਦਾ ਖੂਨ ਪਾ ਦੁਸ਼ਮਣ ਨੇ….
ਜਿਹਨਾਂ ਦਾ ਸਭ ਕੁਝ ਉਜੜ ਜਾਏ,
ਵਜਾਉਣ ਖੁਸ਼ੀ ਵਿੱਚ ਕੱਛਾਂ ਉਹ।
ਹਰਦਾਸਪੁਰੀ ਬੇਗੈਰਤ ਲੋਕ,
ਜੋ ਨਾਂ ਸੁੱਤੀ ਜ਼ਮੀਰ ਜਗਾਉਣ।
ਉਹ ਲੋਕ ਸਿਆਣੇ ਨਹੀਂ ਹੁੰਦੇ।
ਜਿਹਨਾਂ ਦਾ ਖੂਨ ਪਾ ਦੁਸ਼ਮਣ ਨੇ,
ਜਿੱਤ ਦੇ ਦੀਵੇ ਵਾਲ਼ੇ ਹੋਂਣ।
ਖੜਦੁੰਬ ਮਚਾਉਂਣ ਨੱਚਣ ਗਾਉਂਣ।
ਉਹ ਲੋਕ ਸਿਆਣੇ ਨਹੀਂ ਹੁੰਦੇ……..
‘ਮਲਕੀਤ ਹਰਦਾਸਪੁਰੀ’
ਫੋਨ – 00306947249768
Previous article3 Bangladeshi tourists killed in Srinagar houseboat blaze
Next articleਅਖੌਤੀ ਭਗਵਾਨ