(ਸਮਾਜ ਵੀਕਲੀ)
ਘਰ ਵਿੱਚ ਤਨਾਤਨੀ ਰਹਿੰਦੀ ਤੂੰ ਸਿਆਣੀ ਕਿ ਮੈਂ
ਮਰਦ ਪ੍ਰਧਾਨ ਸਮਾਜ ਵਿੱਚ ਰਿਹਾ ਆਦਮੀ ਦਾ ਦਬਦਬਾ।
ਉਹ ਸਮੇਂ ਲੱਦ ਗਏ ਜਦੋਂ ਔਰਤ ਨੂੰ ਸਮਝਦੇ ਸੀ ਪੈਰ ਦੀ ਜੁੱਤੀ,
ਆਦਮੀ ਭਾਵੇਂ ਜਿੱਥੇ ਮਰਜ਼ੀ ਸੁਗੰਧੀਆਂ ਸੁੰਘੇ, ਪਰ ਤੀਂਵੀਂ ਨਹੀਂ ਹੋਣੀ ਚਾਹੀਦੀ ਬੇਵਫਾ।
ਮੰਨਿਆ ਪੁਰਾਣਾ ਜ਼ਮਾਨਾ ਸੀ, ਮੋਟੀ ਅਕਲ ਵਾਲਿਆਂ ਦੀ ਸੀ ਚੱਲਦੀ,
ਹੁਣ ਤਾਂ ਤਰੱਕੀਆਂ ਮਿਹਨਤਾਂ ਨੇ, ਅਕਲ ਬਰਾਬਰ ਕੀਤੀ।
ਔਰਤਾਂ ਹਰ ਖੇਤਰ ਵਿੱਚ ਮਾਰ ਰਹੀਆਂ ਮੱਲਾਂ,
ਕੀ ਦੇਸ਼ਾਂ ਵਿੱਚ ਵਿਦੇਸ਼ਾਂ, ਹਵਾਬਾਜ਼ੀ ਪੁਲਾੜ ਵਿੱਚ ਜਿੱਤ ਪ੍ਰਾਪਤ ਕੀਤੀ।
ਔਰਤ,ਸੂਦਰ,ਪਸ਼ੂ ਤਿੰਨੋਂ ਤਾੜਨਾ ਦੇ ਅਧਿਕਾਰੀ,
ਕੰਮ ਕਰਵਾ ਕਰਵਾ ਕੇ, ਤਿੰਨਾਂ ਦੀ ਮੱਤ ਮਾਰੀ।
ਰੱਬ ਵੀ ਦੇਖ ਰਿਹਾ ਸੀ ਇਹ ਸਾਰਾ ਕੌਤਕ,
ਜਿੱਥੇ ਵੀ ਬੰਦੇ ਨੇ ਧੱਕਾ ਕੀਤਾ, ਬਾਜ਼ੀ ਉਲਟਾ ਦਿੱਤੀ ਸਾਰੀ।
ਔਰਤ ਜੱਗ ਜਨਨੀ ਹੁੰਦੀ, ਫਿਰ ਕਬੀਲਦਾਰੀ ਸੰਭਾਲੇ ਸਾਰੀ,
ਬੰਦੇ ਨੂੰ ਇੱਕ ਵਹਿਮ ਹੈ, ਜਿੰਨੀਆਂ ਮਰਜ਼ੀ ਔਰਤਾਂ ਲਓ ਫਸਾ।
ਔਰਤ ਦੀ ਪਸੰਦ ਇੱਕੋ ਹੁੰਦੀ, ਉਸੇ ਨਾਲ ਦਿੰਦੀ ਨਿਭਾਅ।
ਦੂਰੋਂ ਦੂਰੋਂ ਭਾਵੇਂ ਜਿੰਨਾ ਚਾਹੇ ਦੇਖੋ, ਬਹੁਤਾ ਨੇੜੇ ਜਾਉ, ਤਾਰੇ ਦੇਵੇ ਦਿਖਾ।
ਮੇਰਾ ਵੀ ਮੰਨਣਾ ਹੈ ਔਰਤ ਹੁੰਦੀ ਬੰਦੇ ਨਾਲੋਂ ਸਿਆਣੀ,
ਬੰਦੇ ਕਰਨ ਮਖੌਲਾਂ, ਬਣ ਗਿਆ ਜੋਰੂ ਦਾ ਗੁਲਾਮ।
ਸਾਰੀ ਜਿੰਦਗੀ ਤੱਪ ਕੇ ਮੁਸ਼ਕਲਾਂ ਵਿਚ ਲੰਘਾਈ,
ਬਾਬੇ ਨਾਨਕ ਦੇ ਦਿਖਾਏ ਰਾਹ ਤੇ, ਚਲਦਿਆਂ ਹਰ ਪਾਸੇ ਹੁੰਦੀ ਸਲਾਮ ।
ਅਮਰਜੀਤ ਸਿੰਘ ਤੂਰ
ਪਿੰਡ ਕੁਲਬੁਰਛਾਂ ਜ਼ਿਲਾ ਪਟਿਆਲਾ
ਫੋਨ ਨੰਬਰ : 9878469639
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly