ਆਧੁਨਿਕ ਸਹੂਲਤਾਂ ਨਾਲ ਲੈਸ ਸਵ: ਸੋਹਣ ਸਿੰਘ ਚਾਹਲ ਲਾਇਬਰੇਰੀ ਦਾ ਉਦਘਾਟਨ ਅੱਜ

ਕੈਪਸਨ -- ਮਾਸਟਰ ਅਵਤਾਰ ਸਿੰਘ ਸੰਧੂ ਜਾਣਕਾਰੀ ਦਿੰਦੇ ਹੋਏ

ਕਪੂਰਥਲਾ (ਸਮਾਜ ਵੀਕਲੀ) ( ਕੌੜਾ )-ਐਨ ਆਰ ਆਈ ਸੁਖਦੇਵ ਸਿੰਘ ਚਾਹਲ ਉਰਫ ਦੇਬੀ ਜਰਮਨ ਵਾਲੇ ਵੱਲੋਂ ਆਪਣੇ ਪਿਤਾ ਸਵ: ਸੋਹਣ ਸਿੰਘ ਚਾਹਲ ਦੀ ਯਾਦ ਵਿੱਚ ਸਰਕਾਰੀ ਹਾਈ ਸਮਾਰਟ ਸਕੂਲ ਭਾ ਲੰਗਾ ( ਕਪੂਰਥਲਾ) ਵਿਖੇ 6 ਲੱਖ ਰੁਪਏ ਤੋਂ ਵੱਧ ਖਰਚਾ ਕਰਕੇ ਆਧੁਨਿਕ ਸਹੂਲਤਾਂ ਨਾਲ ਲੈਸ ਬਣਾਈ ਲਾਇਬਰੇਰੀ ਦਾ ਉਦਘਾਟਨ 12 ਅਕਤੂਬਰ ,2021,ਦਿਨ ਮੰਗਲਵਾਰ ਨੂੰ ਸਵੇਰੇ 11 ਵਜੇ ਹੋਵੇਗਾ।

ਉਕਤ ਜਾਣਕਾਰੀ ਦਿੰਦਿਆਂ ਸਕੂਲ਼ ਦੇ ਅਧਿਆਪਕ ਅਵਤਾਰ ਸਿੰਘ ਸੰਧੂ ਨੇ ਦੱਸਿਆ ਕਿ ਉਕਤ ਆਧੁਨਿਕ ਸਹੂਲਤਾਂ ਨਾਲ ਲੈਸ ਸਵ: ਸੋਹਣ ਸਿੰਘ ਚਾਹਲ ਲਾਇਬਰੇਰੀ ਦਾ ਉਦਘਾਟਨ ਓਹਨਾਂ ਦੀ ਪਤਨੀ ਬੀਬੀ ਬਲਬੀਰ ਕੌਰ ਚਾਹਲ, ਡੀ ਈ ਓ ( ਸੈਕੰਡਰੀ) ਕਪੂਰਥਲਾ ਗੁਰਦੀਪ ਸਿੰਘ ਗਿੱਲ, ਡਿਪਟੀ ਡੀ ਈ ਓ ( ਸੈਕੰਡਰੀ) ਕਪੂਰਥਲਾ ਬਿਕਰਮਜੀਤ ਸਿੰਘ ਥਿੰਦ, ਡੀ ਈ ਓ ( ਐਲੀਮੈਂਟਰੀ) ਕਪੂਰਥਲਾ ਗੁਰਭਜਨ ਸਿੰਘ ਲਾਸਾਨੀ ਅਤੇ ਸਾਬਕਾ ਡੀ ਈ ਓ ( ਸੈਕੰਡਰੀ) ਕਪੂਰਥਲਾ ਮੱਸਾ ਸਿੰਘ ਸਿੱਧੂ ਸਾਂਝੇ ਤੌਰ ਉੱਤੇ ਕਰਨਗੇ।

ਮਾਸਟਰ ਅਵਤਾਰ ਸਿੰਘ ਸੰਧੂ ਨੇ ਇਹ ਵੀ ਦੱਸਿਆ ਕਿ ਐਨ ਆਰ ਆਈ ਸੁਖਦੇਵ ਸਿੰਘ ਚਾਹਲ ਉਰਫ ਦੇਬੀ ਜਰਮਨ ਵਾਲੇ ਨੇ ਸਰਕਾਰੀ ਹਾਈ ਸਕੂਲ ਭਾਣੋ ਲੰਗਾ ਨੂੰ ਸਮਾਰਟ ਸਕੂਲ ਬਬਣਾਉਣ ਲਈ ਅਤੇ ਸਕੂਲ਼ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਸਮੁੱਚੀਆਂ ਸਹੂਲਤਾਂ ਮੁਹਈਆ ਕਰਵਾਉਣ ਲਈ 70 ਲੱਖ ਰੁਪਏ ਤੋਂ ਵੱਧ ਨਿਸ਼ਕਾਮ ਖਰਚਾ ਕੀਤਾ ਹੈ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਹਲਕਾ ਸੁਲਤਾਨਪੁਰ ਲੋਧੀ ਤੋਂ ਰਾਣਾ ਇੰਦਰਪ੍ਰਤਾਪ ਦਾ ਨਾਂ ਸੁਣਦੇ ਹੀ ਲ਼ੋਕ ਏਕਤਾ ਭਵਨ ਕਪੂਰਥਲਾ ਵੱਲ ਨੂੰ ਹੋ ਤੁਰੇ
Next articleਸ਼੍ਰੀ ਗੁਰੂ ਰਵਿਦਾਸ ਜੀ ਗੁਰਦਵਾਰਾ ਆਰ ਸੀ ਐੱਫ ਵਿਖੇ ਕੈਪਟਨ ਹਰਮਿੰਦਰ ਸਿੰਘ ਹੋਏ ਨਤਮਸਤਕ