ਸਰਕਾਰੀ ਮਿਡਲ ਸਕੂਲ ਪਰਵੇਜ਼ ਨਗਰ ਦੀ ਅੱਠਵੀਂ ਜਮਾਤ ਦਾ ਸਲਾਨਾ ਨਤੀਜਾ 100 ਫੀਸਦੀ ਰਿਹਾ

ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਸਰਕਾਰੀ ਮਿਡਲ ਸਕੂਲ ਪਰਵੇਜ਼ ਨਗਰ ਦੀ ਅੱਠਵੀਂ ਜਮਾਤ ਦਾ ਸਲਾਨਾ ਨਤੀਜਾ 100% ਰਿਹਾ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮੁੱਖ ਅਧਿਆਪਕ ਜਯੋਤੀ ਮਹਿੰਦਰੂ ਨੇ ਦੱਸਿਆ ਕਿ ਕੁੱਲ ਬੱਚੇ 17ਜਿਸ ਵਿੱਚੋ 12ਬੱਚਿਆਂ ਨੇ 90%, ਅਤੇ 5 ਬੱਚਿਆਂ ਨੇ 80%ਤੋਂ ਵੱਧ ਅੰਕ ਹਾਸਲ ਕਰਕੇ ਅਧਿਆਪਕਾਂ, ਮਾਪਿਆਂ ਦਾ ਤੇ ਪਿੰਡ ਪਰਵੇਜ ਨਗਰ ਸਕੂਲ ਦਾ ਨਾਂ ਰੌਸ਼ਨ ਕੀਤਾ । ਸਰਕਾਰੀ ਮਿਡਲ ਸਕੂਲ ਪਰਵੇਜ਼ ਨਗਰ ਵਿਖੇ ਮੁੱਖ ਅਧਿਆਪਕ ਜਯੋਤੀ ਮੋਹਿੰਦਰੂ ਅਤੇ ਸਮੂਹ ਸਟਾਫ ਨੇ ਇਸ ਮੌਕੇ ਤੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ। ਸਕੂਲ ਮੁਖੀ ਸ੍ਰੀ ਜਯੋਤੀ ਮੋਹਿੰਦਰੂ ਜੀ ਨੇ ਕਿਹਾ ਕਿ ਸਖ਼ਤ ਮਿਹਨਤ ਨਾਲ ਹੀ ਅਸੀਂ ਆਪਣੀ ਜ਼ਿੰਦਗੀ ਦੇ ਹਰ ਨਿਸ਼ਾਨੇ ਨੂੰ ਹਾਸਲ ਕਰ ਸਕਦੇ ਹਾਂ। ਮਿਹਨਤ ਨਾਲ ਹੀ ਅਸੀਂ ਚੰਗੇ ਮੁਕਾਮ ਤੇ ਪਹੁੰਚ ਕੇ ਦੇਸ਼ ਅਤੇ ਸਮਾਜ ਦੀ ਸੇਵਾ ਕਰ ਸਕਦੇ ਹਾਂ।

ਇਸ ਮੌਕੇ ਲੰਬੜਦਾਰ ਬਲਕਾਰ ਸਿੰਘ ਤੇ ਅਜੀਤ ਸਿੰਘ ਚੇਅਰਮੈਨ ਨੇ ਵੀ ਬੱਚਿਆਂ ਨੂੰ ਅਸ਼ੀਰਵਾਦ ਦਿੰਦਿਆ ਸਖ਼ਤ ਮਿਹਨਤ ਲਈ ਪ੍ਰੇਰਿਤ ਕੀਤਾ। ਇਸ ਮੌਕੇ ਵਿਦਿਆਰਥੀਆਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਸਾਬਕਾ ਸਕੂਲ ਮੁਖੀ ਸੁਖਵਿੰਦਰ ਸਿੰਘ ਚੀਮਾ ਸਟੇਟ ਐਵਾਰਡੀ ਤੇ ਡੀ ਟੀ ਐਫ ਦੇ ਸਾਬਕਾ ਪ੍ਰਧਾਨ ਸੁੱਚਾ ਸਿੰਘ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ ਅਤੇ ਬੱਚਿਆਂ ਨੂੰ ਅਸ਼ੀਰਵਾਦ ਦਿਤਾ।ਨੈਸ਼ਨਲ ਐਵਾਰਡੀ ਸਰਵਣ ਸਿੰਘ ਔਜਲਾ, ਪ੍ਰਿੰਸੀਪਲ ਰਮਾ ਬਿੰਦਰਾ, ਉਪ ਜਿਲ੍ਹਾ ਸਿੱਖਿਆ ਅਫ਼ਸਰ ਬਿਕਰਮਜੀਤ ਸਿੰਘ ‌ਥਿਦ ਅਤੇ ਡੀ.ਓ ਦਲਜੀਤ ਕੌਰ ਨੇ ਫੋਨ ਤੇ ਮੁੱਖ ਅਧਿਆਪਕ ਜਯੋਤੀ ਮਹਿੰਦਰੂ ਤੇ ਸਮੂਹ ਸਟਾਫ ਨੂੰ ਵਧਾਈ ਦਿੱਤੀ ।ਇਸ ਮੌਕੇ ਤੇ ਸਰਬਜੀਤ ਸਿੰਘ ਘੁੰਮਣ, ਵਿਕਰਮ ਕੁਮਾਰ, ਅਨਮੋਲ ਸਹੋਤਾ, ਅਨਿਲ ਕਾਲੜਾ‌ ਆਦਿ ਹਾਜ਼ਿਰ ਸਨ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਿਆਣਾ ਕੌਣ ?
Next articleरेल डिब्बा कारखाना में भारत स्काउट्स एंड गाइड्स की तीसरी जिला रैली संपन्न