(ਸਮਾਜ ਵੀਕਲੀ)
ਮੈਂ……………………..
!!!! ….ਇਨਸਾਨ ਨਹੀਂ ?
ਨਹੀਂ ….. !
!!!!! ……ਕੀ ਮਨੁੱਖ ਇਨਸਾਨ ਨਹੀਂ ਹੁੰਦਾ ?
ਨਹੀਂ !
ਇਨਸਾਨ ਮਨੁੱਖ ਹੁਦੈਂ ?
ਹਾਂ , ਹਾਂ
!!!!! ….. ਕੀ ਮਤਲਬ ਹੋਇਆ ?
ਫ਼ੇਰ……! , ਇਨਸਾਨ ਦੀ ਪਰਿਭਾਸ਼ਾ ਕੀ ਹੋਈ?
ਇਨਸਾਨ – ਓਹ ਮਨੁੱਖ ਜੋ ਇਨਸਾਨੀਅਤ ਨਾਲ ਭਰਿਆ ਹੋਵੇ
!! …. ਇਨਸਾਨੀਅਤ ਕੀ ਹੋਈ ?
ਇਨਸਾਨੀਅਤ ……….
ਕਿਸੇ ਦੀ ਖੁਸ਼ੀ ਨੂੰ ਵਧਾਉਣ ਦੀ ਕਲਾ ਏ,
ਦੁੱਖ ਨੂੰ ਵੰਡਾਂਓਣ ਦਾ ਦੂਜਾ ਨਾਂ ਏ,
ਇਨਸਾਨੀਅਤ ….. ਸਬਰ ਏ, ਸੰਤੁਸ਼ਟੀ ਏ, ਸਪਸ਼ਟਤਾ ਏ,
ਸਹਿਨਸ਼ੀਲਤਾ ਏ, ਸਹਿਜਤਾ ਏ, ਸਹਾਰਾ ਏ, ਸਿਆਣਪ ਏ, ਸੱਚਾਈ ਏ, ਦਿਆਲਤਾ ਏ, ਅਪਣਾਪਣ ਏ, ਉਦਾਰਤਾ ਏ, ਇਕਜੁੱਟਤਾ ਏ, ਹੌਸਲਾ ਏ, ਵਫਾਦਾਰੀ ਏ, ਭਰੋਸਾ ਏ, ਇਮਾਨਦਾਰੀ ਏ , ਮਿਲਵਰਤਨ ਏ, ਭਾਈਚਾਰਾ ਏ,
ਮਾਫ ਕਰਨ ਅਤੇ ਮਾਫੀ ਮੰਗ ਲੈਣ ਦਾ ਹੁਨਰ ਏ,. ….
ਓ ਓ ਓ ਓ ਓਹ……………… ਬੱਸ ਬੱਸ!
ਕੀ ਗੱਲ ਸ਼ਰਮ ਆਉਂਦੀ ਏ !
….. ਹ… ਹਾ… ਹਾਂ !
ਪਰ ਮ ਮੈ ਮੈਂ ਇਹ ਪੁਛਦਾ ਸੀ …
ਕੀ ਪੁਛਣੈਂ …. ?
ਅੱਜਕੱਲ੍ਹ ਇਨਸਾਨੀਅਤ ਕਿਥੇ ਏ ???
ਮਰ ਚੁੱਕੀ ਏ. . . . !
!!!! …. ਓਹ ਕਿਵੇਂ ?
ਕਿਸੇ ਦੇ ਮਕਾਨ ਨੂੰ ਵੇਖ ਸੜਦੇ ਭੈਣ ਭਰਾ ਵੇਖੇ ਨੇ ?
! .. ਹਾਂ
ਸ਼ਮਸ਼ਾਨ ‘ਚ ਹਸਦੇ ਚਿਹਰੇ ਵੇਖੇ ਨੇ ?
!… ਹਾਂ
ਨੇਤਾਵਾਂ ਦੇ ਭਾਸ਼ਨ ਸੁਣੇ ਤੇ ਕੰਮ ਵੇਖੇ ਨੇ ?
!…. ਹਾਂ
ਭੈਣ ਭਰਾ ਦੇ ਆਪਸੀ ਵਿਆਹ ਦੀਆਂ ਖਬਰਾਂ ਸੁਣੀਆਂ ਨੇ ?
!… ਹਾਂ
ਬਲਾਤਕਾਰ ਦੀਆਂ ਖਬਰਾਂ ਸੁਣੀਆਂ ਨੇ ?
!….. ਹਾਂ
ਹੁਣ ਦੱਸ……! ਇਨਸਾਨੀਅਤ ਕਿੱਥੋਂ ਦਿਖਾਵਾਂ ?
ਫਿਰ ਇਨ੍ਹਾਂ ਮਨੁੱਖਾਂ ਨੂੰ ਕੀ ਆਖਾਂ ਮੈਂ ?
ਕੁਝ ਨਾ ਕਹਿ ਇਨ੍ਹਾਂ ਨੂੰ……
ਇਹ ਤਾਂ ਤੁਰਦੀਆਂ ਫਿਰਦੀਆਂ ਸਾਹ ਲੈਦੀਆਂ ਲਾਸ਼ਾਂ ਹੀ ਨੇ ਅੱਜਕੱਲ੍ਹ
ਇਨ੍ਹਾਂ ਨੂੰ ਇਨਸਾਨ ਕਹਿਣ ਦੀ ਗਲਤੀ ਨਾ ਕਰੀਂ
ਕਿਸੇ ਸਮੇਂ ਇਹ ਇਨਸਾਨ ਸਨ
ਓਹ ਵੀ …. ਰੱਬ ਦੇ ਬਣਾਏ ਹੋਏ
ਪਰ ਆਪਸੀ ਈਰਖਾ, ਸਾੜੇ, ਬਦਲੇਖੋਰੀ ਨੇ ਇਨਸਾਨੀਅਤ ਨੂੰ ਮਾਰ ਇਸ ਦਾ ਸੱਥਰ ਵਿਛਾ ਦਿੱਤਾ ਏ
ਹੁਣ ਕੀ ਕਰੀਏ ?
ਇਨਸਾਨ ਬਣ ਜੀਵਨ ਜਿਉਣ ਦੀ ਕੋਸ਼ਿਸ਼ …ਸਿਰਫ਼ ਕੋਸ਼ਿਸ਼ ਕਰ ਲਵੋ ……………ਓਹ ਹੀ ਕਾਫ਼ੀ ਏ
ਨਹੀਂ ਤਾਂ ਮਨੁੱਖ ਹੀ ਬਣੇ ਰਹੋ।
ਘੱਟੋ ਘੱਟ ਮਨੁੱਖ ਦੇ ਕਿਰਦਾਰ ਤੋਂ ਹੇਠਾਂ ਨਾ ਡਿੱਗੋ ।
!!!!… ਮਨੁੱਖ ਦੇ ਹੇਠਾਂ ਦਾ ਵੀ ਕੋਈ ਕਿਰਦਾਰ ਏ ?
ਹਾਂ………ਜਾਨਵਰ…….!
ਬੱਸ ਜਾਨਵਰ ਨਾ ਬਣੋ……।
ਅਸ਼ੀਸ਼ ਬਜਾਜ
9872656002
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly