ਗੁਰੂ ਦਾ ਬਜੀਰ

Navdeep Singh Keller
(ਸਮਾਜ ਵੀਕਲੀ)
ਮੂੰਹ ਤੇ ਬਾਬਾ ਜੀ ਜੀ ਕਹਿੰਦੇ
ਪਿਠ ਪਿਛੇ ਲੋਕ ਕੀ ਕੀ ਕਹਿੰਦੇ |
ਰੱਬ ਦੇ ਡਰ ਨੂੰ ਮਿਟਾ ਬੈਠੇ ਨੇ
ਸਮਸਾਨੇ ਜਾਣਾ ਭੁਲਾ ਬੈਠੇ ਨੇ |
ਕਦਰ ਤਾਂ ਕਰਦੇ ਨੀ ਗੁਰੂ ਸਾਹਿਬ ਦੀ
ਗ੍ਰੰਥੀ ਦੀ ਕੀ ਉਹ ਬਾਂਹ ਫੜਨ ਗੇ |
ਆਪਣੀ ਤਾਰੀਫ਼ ਦੇ ਪੁਲ ਬੰਨ ਬਨ ਕੇ
ਅਰਦਾਸਾ ਰੋਜ਼ ਕਰਵਾਉਦੇ ਨੇ |
ਸਫਾਈ ਦੀ ਕੋਈ ਪ੍ਰਵਾਹ ਨਈਓ
ਧੂੜ ਝਾੜੂ ਨਾਲ ਉਡਾਉਂਦੇ ਨੇ |
ਝਾੜੂ ਵੀ ਉਸੇ ਸਮੇਂ ਹੀ ਚੱਕਦੇ
ਬਾਬੇ ਸਪੀਕਰ ਚ ਜੱਪ ਜੀ ਦਾ ਪਾਠ ਸੁਣਾਉਂਦੇ ਨੇ |
ਸਾਲਾਂ ਬਾਅਦ ਪਾਈਆ ਰਸਦ ਉਹ ਦੇ‌ ਕੇ
ਨਾਮ ਰੀਝਾਂ ਨਾਲ ਬਲਾਉਂਦੇ ਨੇ |
ਅਮਰੀਕਾ ਕੈਨੇਡਾ ਭੇਜ ਕੇ ਬੱਚੇ
ਅਰਦਾਸਾ ਫਰੀ ਕਰਵਾਉਦੇ ਨੇ |
ਐਸੇ ਲੋਕ ਹੁਣ ਬਣਦੇ ਜਾਵਣ ਬਾਬਾ ਨਹੀਂ ਤੁਸੀਂ ਨੌਕਰ ਰੱਖਣਾ ਇਹ ਹੀ ਸੱਭ ਕੁਝ ਚਾਉਂਦੇ ਨੇ |
ਆਪਣੇ ਆਪਣੇ ਬਾਬੇ ਦੀ ਲਾ ਫੋਟੋ
ਸਿਰ ਉਸ ਫੋਟੋ ਨੂੰ ਝੁਕਾਉਂਦੇ ਨੇ |
ਆਟਾ ਦਾਲਾਂ ਆਪ ਚੜਾਅ ਕੇ
ਚੱਕ ਬੇਚਣ ਵੀ ਆਪ ਆਉਂਦੇ ਨੇ |
ਬਾਬੇ ਨੂੰ ਨਹੀਂ ਦੇਣਾਂ ਕੁੱਝ ਵੀ
ਖੁਦ ਲੱਖਾਂ ਰੁਪਏ ਕਮਾਉਂਦੇ ਨੇ |
ਸਿੱਖ ਅਉਦਏਦਾਰ ਮੰਦਰਾਂ ਮਸੀਤਾਂ ਦੇ ਵੀ ਨੇ
ਗੁਰਮਤਿ ਬਾਬੇ ਨੂੰ ਸਮਝਾਉਂਦੇ ਨੇ |
ਉਮਰਾਂ ਹੋਗੀਆਂ ਫਿਰ ਵੀ ਲੜਦੇ ਆਉਂਦੇ
ਬਾਰੋ ਬਾਰੀ ਗੁਰੂ ਘਰ ਨੂੰ ਹਥਿਆਉਦੇ ਨੇ |
 ਕਾਸਟ ਦਾ ਫ਼ਰਕ ਤਾਂ ਵੱਡੇ ਰੱਖਦੇ
ਬੱਚੇ ਤਾਂ ਰਲ ਮਿਲ ਕੇ ਰਹਿੰਦੇ ਨੇ|
ਉਹ ਤਾਂ ਉਹਨਾਂ ਦਾ ਗੁਰੂ ਘਰ
ਜਾਣ ਤੋਂ ਬੱਚਿਆਂ ਨੂੰ ਹਟਾਉਂਦੇ ਨੇ|
ਕੈਸੇ ਵਖਤ ਦਾ ਪਹਿਰਾ ਲੱਗਿਆ ਲੋਕ ਧਰਤੀ ਤੇ ਨਰਕ ਬਣਾਉਂਦੇ ਨੇ |
ਵੱਡੇ ਛੋਟੇ ਟਿਕਟਿਕੀ ਲਾ ਝਾਂਕਣ
ਫ਼ਤਹਿ ਨਾ ਬਲਾਉਂਦੇ ਨੇ|
ਬਾਬਾ ਆ ਸਾਨੂੰ ਰੋਜ਼ ਬੁਲਾਵੈ
ਫਿਰ ਡਾਲ਼ੀ ਨਹੀਉਂ ਪਾਉਂਦੇ ਨੇ|
ਕੈਸੀ ਮੱਤ ਲੋਕਾਂ ਦੀ ਹੋ ਗਈ
ਬਾਬਾ ਨਹੀਂ ਤੁਸੀਂ ਨੌਕਰ ਰੱਖਣਾ ਸਿੱਖੀ ਨੂੰ ਗੁਲਾਮ ਬਣਾਉਦੇ ਨੇ||
ਨਵਦੀਪ ਸਿੰਘ ਕਲੇਰ ( ਭਵਾਨੀਗੜ੍ਹ )
ਸੰਗੀਤ ਅਧਿਆਪਕ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਤੂੰ ਕੌਣ ਏ ?
Next articleਆਕਸਫੋਰਡ ਸ਼ਾਈਨ ਇੰਟਰਨੈਸ਼ਨਲ ਸਕੂਲ ਦਾ 10ਵੀਂ ਕਲਾਸ ਦਾ ਨਤੀਜਾ ਰਿਹਾ ਸ਼ਾਨਦਾਰ