ਕਿੱਧਰ ਤੂੰ ਪੰਜਾਬ ਸਿਆਂ

(ਸਮਾਜ ਵੀਕਲੀ)

ਕਿੱਧਰ ਚੱਲਿਆ ਤੂੰ ਪੰਜਾਬ ਸਿਆਂ ,
ਹੁਣ ਅੱਗੇ ਹੈ, ਉਜਾੜ ਤੇਰੇ l
ਓਹੀ ਹੁਣ ਲੁੱਟ -ਪੁੱਟ ਰਹੀ ਤੈਨੂੰ ,
ਜੋ ਕੀਤੀ ਦੁਆਲੇ ਵਾੜ ਤੇਰੇ l

ਮਾਂ -ਬੋਲੀ ਹੁਣ ਰੁੱਸ ਗਈ ਏ ,
ਅੰਗਰੇਜ਼ੀ ਦਾ ਚੜ੍ਹਿਆ ਚਾਅ ਤੈਨੂੰ ,l
ਪਹਿਲਾਂ ਰਾਜਾ ਸੀ ਤੂੰ ਖੇਤਾਂ ਦਾ ,
ਗਏ ਦੇਸ਼ ਬਿਗਾਨੇ ਭਾਅ ਤੈਨੂੰ l
ਚਾਂਦੀ ਦੇ ਛਿੱਲੜਾਂ ਪਿੱਛੇ ਤਾਂ ,
ਵਿਕ ਗਏ ਚਾਰ ਸਿਆੜ ਤੇਰੇ l
ਕਿੱਧਰ ਚੱਲਿਆ ਤੂੰ ……………l

ਵਿਆਹਾਂ ਵਿਚ ਕਰਦਾ ਫਾਇਰ ਫਿਰੇ ,
ਭੋਗਾਂ ਤੇ ਮਠਿਆਈਆਂ ਵੰਡੇ l
ਦੇਸ਼ ਤੇਰੇ ਨੂੰ ਡਾਕੂ ਪੈ ਗਏ ,
ਖੂਨ ਖੌਲਦੇ , ਹੁਣ ਕਿਉਂ ਠੰਡੇ l
ਚਾਦਰ -ਕੁੜਤਾ ਭੁੱਲ ਗਿਆ ਹੁਣ ਤੂੰ ,
ਮੜ੍ਹਕ -ਗੜ੍ਹਕ ਗਈ ਉਡਾਰੀ ਮਾਰ ਤੇਰੇ l
ਕਿੱਧਰ ਚੱਲਿਆ ਤੂੰ ……………l

ਨਾ ਹੁਣ ,ਉਹ ਤਾਂ ਮੇਲੇ ਰਹਿ ਗਏ ,
ਘੱਗਰੇ ਤੇ ਫੁਲਕਾਰੀਆਂ ਗਈਆਂ l
ਫੈਸ਼ਨ ਅੰਗਰੇਜ਼ੀ ਚੱਲ ਪਏ ਹੁਣ ਤਾਂ
ਜੋ ਪੱਲੇ ਸੀ , ਸਰਦਾਰੀਆਂ ਗਈਆਂ l
ਪੀਰਾਂ -ਫਕੀਰਾਂ ਦੀਏ ਧਰਤੀਏ ,
ਕੌਣ ਪਾ ਗਿਆ ਪਾੜ ਤੇਰੇ l
ਕਿੱਧਰ ਚੱਲਿਆ ਤੂੰ ……………l

ਤਰਸੇਮ ਸਹਿਗਲ
ਮੋਬਾਈਲ ਨੰਬਰ —93578-96207

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪੰਜਾਬ ਦੇ ਇਤਿਹਾਸ ਚ ਸੁਨਹਿਰੀ ਅੱਖਰਾਂ ਚ ਲਿਖਿਆ ਜਾਵੇਗਾ ਆਪ ਵੱਲੋਂ ਦਿੱਤਾ ਜਾ ਰਿਹਾ ਨੌਜਵਾਨਾਂ ਨੂੰ ਰੋਜ਼ਗਾਰ ਦਾ ਇਤਿਹਾਸ – ਕਰਮਜੀਤ ਕੌੜਾ
Next articleਦੁੱਖੀ ਹੋਣ ਦੇ ਕਾਰਨ.