ਸ਼ੁਭ ਸਵੇਰ ਦੋਸਤੋ,

ਹਰਫੂਲ ਭੁੱਲਰ

(ਸਮਾਜ ਵੀਕਲੀ)

ਸਾਡੀ ਨਵੀਂ ਪਾਰਲੀਮੈਂਟ ਦੇ ਤ੍ਰੇਤਾ ਯੁੱਗ ਵਿੱਚ ਪ੍ਰਵੇਸ਼ ਕਰਨ ਤੇ ਸਭ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਵਧਾਈ ਦੇਸ਼ ਵਾਸੀਓ..? ਨਵੀਂ ਸੰਸਦ ਦਾ ਵੀਡੀਓ ਰਾਹੀਂ ਸੁਨੇਹਾ ਸਭ ਤੱਕ ਪਹੁੰਚ ਗਿਆ ਹੋਣਾ, ਐਦਾਂ ਦਾ ਇਨਸਾਫ਼ ਕਰਨਗੇ ‘ਹਿੰਦ ਦੀ ਚਾਦਰ’ ਨਾਲ, ਬਾਲ ਗੋਬਿੰਦ ਰਾਇ ਨੇ ਕਦੇ ਵਿਚਾਰਿਆ ਵੀ ਨਹੀਂ ਹੋਣਾ, ‘ ਥੂਹ ‘ ਇਹੋ ਜਿਹੇ ਲੋਕਤੰਤਰ ਦੇ!

ਜਦੋਂ ਹਿਟਲਰ ਜਰਮਨੀ ਵਿੱਚ ਲੋਕਤੰਤਰ ਦਾ ਗਲਾ ਘੁੱਟ ਰਿਹਾ ਸੀ ਤਾਂ ਲੋਕਾਂ ਨੂੰ ਲੋਕਤੰਤਰ ਦਾ ਉਪਾਸਕ ਬਣਕੇ ਦਿਖਾਉਣ ਲਈ ਖੇਖਣ ਵੀ ਨਾਲ-ਨਾਲ ਕਰ ਰਿਹਾ ਸੀ। ਪੰਜਾਬੀ ਵਿਚ ਕਹਾ ਤਾਂ ਓਹ ਓਦੋਂ ਲੋਕਤੰਤਰ ਦੀ ਆਤਮਾਂ ਨੂੰ ਤਾਂ ਮਾਰ ਰਿਹਾ ਸੀ ਤੇ ਲੋਕਤੰਤਰ ਦੀ ਦੇਹ ਦਾ ਮੇਕਅਪ ਕਰ ਰਿਹਾ ਸੀ! ਇਹੋ ਕੁਝ ਹੁਣ ਹੋ ਰਿਹਾ ਹੈ। ਤਸਵੀਰਾਂ/ਵੀਡੀਓਜ਼ ਤੁਸੀਂ ਸਭ ਨੇ ਦੇਖੀਆਂ ਹੋਣਗੀਆਂ…
*ਫਿਰ ਹਰ ਅਨਿਆਏ ਦਾ ਅੰਤ ਹੁਂੰਦਾ ਹੈ,*
*ਜੇ ਓਹ ‘ਮੱਠ’ ਚ ਬੈਠੇ ਜੋ ਸੰਤ ਹੁਂੰਦਾ ਹੈ!*

ਅਕਲਾਂ ਵਾਲਿਓ ਪੂਰੇ ਭਾਰਤ ਨੂੰ ਇੱਕ ਨਜ਼ਰ ਨਾਲ ਦੇਖੋ, ਕਿਉਂ ਕਿਰਤੀ, ਕਾਮਿਆਂ ਤੇ ਮਜ਼ਦੂਰਾਂ ਮਗਰ ਪੈਂਦੇ ਹੋ? ਇਹ ਲੋਕਤੰਤਰ ਦੇ ਹੱਕ ਵਿਚ ਨਹੀਂ, ਇਹੀ ਤਾਂ ਸਾਥੋਂ ਸਿਆਸਦਾਨ ਕਰਵਾਉਣਾ ਚਾਹੁੰਦੇ ਹਨ। ਕਰਨ ਵਾਲਾ ਕੰਮ ਤਾਂ ਇਹ ਹੈ ਕਿ ਭਈਆਂ ਨੂੰ ਨਾਲ ਰਲਾ ਕੇ ਪਹਿਲਾਂ ਦੇਸ਼ ਵਿਚੋਂ ਆਪਾਂ ਪਖੰਡੀ ਸਾਧ ਲਾਣੇ ਬਾਣੇ ਦਾ ਖ਼ਾਤਮਾ ਕਰੀਏ।

ਮਸਲਾ ਕੋਈ ਵੀ ਹੋਵੇ ਦੇਸ਼ ਅੰਦਰ ਹਰ ਧਿਰ ਇਕੱਲੀ ਹੁੰਦੀ ਹੈ, ਦੂਜੇ ਪਾਸੇ ਸਿਆਸਤਦਾਨ ਸਾਰੇ ਇਕੱਠੇ ਹੁੰਦੇ ਹਨ। ਇਹ ਪਹਿਲੀ ਵਾਰੀ ਨਹੀਂ ਕਿ ਇੱਕ ਖਾਸ ਵਿਅਕਤੀ ਦੀ ਖ਼ਾਤਰ ਖਿਡਾਰੀਆਂ ਧਿਰ ਨਾਲ ਕੇਂਦਰ ਸਰਕਾਰ ਧੱਕਾ ਕਰ ਰਹੀ ਹੈ। ਅਨਿਆਂ ਤਾਂ ਰੋਜ਼ਾਨਾ ਹੁੰਦਾ ਹੈ ਪਰ ਧਿਰ ਬਦਲੀ ਹੁੰਦੀ ਹੈ। ਸੁਣਿਆ ‘ਦੁੱਖੀ ਹੋਏ ਪਹਿਲਵਾਨ ਗੰਗਾ ਵਿੱਚ ਵਹਾਉਣਗੇ ਆਪਣੇ ਮੈਡਲ’ ਕਹਿੰਦੇ ਏਥੇ ਕੋਈ ਇਨਸਾਫ ਦੀ ਉਮੀਦ ਨਹੀਂ! ਹੋਣਾ ਇਹ ਚਾਹੀਦਾ ਹੈ ਮੇਰੇ ਖ਼ਿਆਲ ਨਾਲ ਕਿ ਮੈਡਲ ਨਹੀਂ, ਪਾਰਲੀਮੈਂਟ ਚ ਬੈਠੇ ਬਲਾਤਕਾਰੀ ਕਾਤਿਲ ਗੰਗਾ ‘ਚ ਸੁੱਟਣੇ ਚਾਹੀਦੇ ਹਨ! ਡੈਮੋਕਰੇਸੀ ਦੀ ਸਫ਼ਾਈ ਵੀ ਜ਼ਰੂਰੀ ਹੈ। ਮੂਤ ਪੀਣਿਆਂ ਲਈ ਮੈਡਲਾਂ ਦੀ ਕੋਈ ਕੀਮਤ ਨਹੀਂ।

ਪਰ ਹਾਂ ਇਹ ਸ਼ੈਤਾਨ ਦਿਮਾਗ਼, ਮਰੀਆ ਜ਼ਮੀਰਾਂ ਵਾਲੇ ਦੋ ਹਜ਼ਾਰ ਰੁਪਏ ਲੈਣ ਵਾਲੇ ਭਿਖਾਰੀਆਂ ਦੇ ਆਗੂ ਹਨ, ਇਨ੍ਹਾਂ ਨੂੰ ਚੰਗਾ ਤਰ੍ਹਾਂ ਪਤਾ ਕਿ ਇਨ੍ਹਾਂ ਕਤੀੜਾ ਪੱਲੇ ਕੁਝ ਨਹੀਂ, ਕਿਉਂਕਿ ਇਨ੍ਹਾਂ ਪੂਰੇ ਭਾਰਤ ਦੇ ਮੰਗਤਿਆਂ ਨੂੰ ਖੁਸ਼ ਕਰਕੇ ਆਪਣੇ ਵੋਟ ਬੈਂਕ ਨੂੰ ਚੰਗੀ ਤਰ੍ਹਾਂ ਮਜ਼ਬੂਤ ਕਰ ਰੱਖਿਆ ਹੈ। ਦਸਮ ਪਿਤਾ ਨੇ ਕਦੇ ਸੋਚਿਆ ਵੀ ਨਹੀਂ ਹੋਣਾ ਕਿ ‘ਮੇਰੀ ਕੌਮ ਆਟੇ ਦਾਲ ਦੀਆਂ ਕੀਮਤਾਂ ਦਾ ਲਾਹਾ ਲਿਆ ਕਰੇਗੀ, ਦੋ ਹਜ਼ਾਰ ਤਾਂ ਫਿਰ ਵੀ ਜ਼ਿਆਦਾ ਹਨ’।

ਲੋਕਤੰਤਰ ਨੂੰ ਜ਼ਿੰਮੇਵਾਰ ਬਣਾਈ ਰੱਖਣ ਲਈ ਮੀਡੀਆ ਜਾਂ ਵਿਰੋਧੀ ਧਿਰਾਂ ਹੀ ਰੋਲ ਅਦਾ ਕਰ ਸਕਦੀਆਂ ਹਨ, ਜੋ ਤਕਰੀਬਨ ਨਿਪੁੰਸਕ ਹੋ ਚੁੱਕੀਆਂ ਨੇ, ਥੋੜ੍ਹੀ ਰਹਿੰਦ ਖੂੰਦ ਬਚੀ ਹੈ ਜੋ ਆਪਣੀ ਸਹੀ ਕੀਮਤ ਲੱਗਣ ਦੀ ਇੰਤਜ਼ਾਰ ਕਰ ਰਹੀ ਹੈ, ਨਿਪੁੰਸਕ ਹੋਣ ਲਈ ਓਹ ਵੀ ਪੂਰੇ ਤਿਆਰ ਹਨ।

ਹੁਣ ਹਰ ਕੋਈ ਮਨਫੀ ਹੋਣਾ ਚਾਹੁੰਦਾ ਹੈ ਆਪਣੇ ਹਿੱਸੇ ਦੀ ਕੁਤਾਹੀ ਤੋਂ, ਦੱਸੋ ਫਿਰ ਆਪਾਂ ਕਿਵੇਂ ਬਚਾਂਗੇ ਤਬਾਹੀ ਤੋਂ? ਮੈਂ ਲਾਹਣਤਾਂ ਪਾਉੰਦਾ ਹਾਂ ਉਨ੍ਹਾਂ ਪੰਜਾਬੀ ਸਿਆਸਤਦਾਨਾਂ ਨੂੰ ਜਿਨ੍ਹਾਂ ਮੰਗ ਤਾਂ ਕੀ ਰੱਖਣੀ ਸੀ, ਹਕੂਮਤ ਕੋਲ ਜ਼ਿਕਰ ਤੱਕ ਵੀ ਨਹੀਂ ਕੀਤਾ ਕਿ ਨਵੀਂ ਬਣ ਰਹੀ ਸੰਸਦ ਅੰਦਰ ‘ਹਿੰਦ ਦੀ ਚਾਦਰ’ ਸਾਹਿਬ ਸ੍ਰੀ ਗੁਰੂ ਤੇਗਬਹਾਦਰ ਸਾਹਿਬ ਦੀ ਯਾਦ ਦਿਵਾਉਂਦੀ ਕੋਈ ਕਲਾਕ੍ਰਿਤ ਜਰੂਰ ਸਥਾਪਿਤ ਕੀਤੀ ਜਾਵੇ।

ਹਰਫੂਲ ਭੁੱਲਰ

ਮੰਡੀ ਕਲਾਂ 9876870157

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸੰਸਾਰ ਵਾਤਾਵਰਣ ਦਿਨ ਸੰਬੰਧੀ ਗੁਰੂ ਨਾਨਕ ਮਾਡਲ ਸਕੂਲ ਲੋਧੀਮਾਜਰਾ ਵੱਲੋਂ ਕੱਢੀ ਗਈ ਜਾਗਰੂਕਤਾ ਰੈਲੀ
Next articleਖੁਸ਼ੀ ਸੱਭਰਵਾਲ ਬਾਰਵੀਂ ਜਮਾਤ ਵਿਦਿਆਰਥਣ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਜਮਸ਼ੇਰ ਖਾਸ ਸਨਮਾਨਿਤ ਕੀਤਾ ਗਿਆ ਸੀ.ਟੀ ਗਰੁੱਪ ਆਫ਼