(ਸਮਾਜ ਵੀਕਲੀ)
ਕੁਝ ਦਿਨ ਪਹਿਲਾਂ ਹੀ ਮਣੀਪੁਰ ਵਿੱਚ ਇੱਕ ਸ਼ਰਮਨਾਕ ਘਟਨਾ ਵਾਪਰੀ ਸੀ ਜਿਸਦੀ ਹਜੇ ਪੂਰਨ ਤੌਰ ਤੇ ਜਾਂਚ ਵੀ ਪੂਰੀ ਨਹੀਂ ਹੋਈ ਅਤੇ ਹੁਣ ਰਾਜਸਥਾਨ ਵਿੱਚ ਇੱਕ ਆਦਿਵਾਸੀ ਔਰਤ ਜੋ ਕਿ ਛੇ ਕੂ ਮਹੀਨਿਆਂ ਦੀ ਗਰਭਵਤੀ ਵੀ ਹੈ ਉਸਦੇ ਨਾਲ ਉਸਦੇ ਪਰਿਵਾਰ ਵਾਲਿਆਂ ਵੱਲੋਂ ਹੀ ਬਹੁਤ ਮਾੜਾ ਸਲੂਕ ਕੀਤਾ ਗਿਆ ਉਸਦੇ ਕਪੜੇ ਉਤਾਰ ਕੇ ਉਸਨੂੰ ਘੁਮਾਇਆ ਗਿਆ ਅਤੇ ਉਹ ਰੋਂਦੀ ਕੁਰਲਾਉਂਦੀ ਚੀਕਾਂ ਮਾਰਦੀ ਰਹੀ ਸ਼ਰਮ ਇਸ ਗੱਲ ਤੇ ਆਉਂਦੀ ਹੈ ਕਿ ਜਿਹੜੇ ਉੱਥੇ ਖੜ੍ਹੇ ਵੀਡਿਓ ਬਣਾਉਂਦੇ ਰਹੇ ਕਿ ਉਹ ਪਸ਼ੂ ਸਨ ਜਾਂ ਓਹਨਾਂ ਦੇ ਜਮੀਰਾਂ ਨੂੰ ਇਸ ਤਰੀਕੇ ਜੰਗ ਲੱਗ ਚੁੱਕਿਆ ਹੈ ਕਿ ਉਹ ਕਿਸੇ ਔਰਤ ਦੀਆਂ ਚੀਕਾਂ ਵੀ ਸੁਣ ਨਾ ਸਕੇ ਹੋਰ ਤਾਂ ਹੋਰ ਵੀਡਿਓ ਸੋਸ਼ਲ ਮੀਡੀਆ ਤੇ ਅਪਲੋਡ ਵੀ ਕਰ ਦਿੱਤੀ ਗਈ ਸੋਸ਼ਲ ਸਾਈਟਾਂ ਤੇ ਕੁੱਝ ਸ਼ਰਤਾਂ ਹੋਣੀਆਂ ਚਾਹੀਦੀਆਂ ਹਨ ਤਾਂ ਜ਼ੋ ਆਪਾਂ ਨੂੰ ਕੋਈ ਵੀਡਿਓ ਅਪਲੋਡ ਕਰਨ ਲੱਗੇ ਉਸਦੀ ਮੁੱਢਲੀ ਜਾਣਕਾਰੀ ਦੇਣੀ ਪਵੇ ਅਤੇ ਇਸ ਤਰੀਕੇ ਸੋਸ਼ਲ ਸਾਈਟਾਂ ਤੇ ਧੜਾਧੜ ਅਪਲੋਡ ਹੁੰਦੀਆਂ ਵੀਡਿਓ ਤੇ ਵਿਰਾਮ ਲੱਗੇ, ਕੁਝ ਵੀ ਲੋਕਾਂ ਵਿਚ ਪਹੁੰਚਣ ਤੋਂ ਪਹਿਲਾਂ ਮੀਡੀਆ ਖ਼ੁਦ ਉਸਨੂੰ ਵੇਖੇ ਅਤੇ ਇਹ ਨਿਸ਼ਚਿਤ ਕਰੇ ਕਿ ਵੀਡਿਓ ਅੱਗੇ ਸਾਂਝੀ ਕਰਨ ਵਾਲੀ ਹੈ ਜਾਂ ਨਹੀਂ ਅਤੇ ਇਸ ਤਰੀਕੇ ਦੀ ਵੀਡਿਉ ਅਪਲੋਡ ਕਰਨ ਵਾਲੇ ਨੂੰ ਸਖ਼ਤ ਸਜ਼ਾ ਦਾ ਪ੍ਰਾਵਧਾਨ ਵੀ ਹੋਵੇ ਤਾਂ ਜ਼ੋ ਦੱਸ ਲੋਕਾਂ ਵਿਚ ਹੋਈ ਮਾੜੀ ਘਟਨਾ ਨੂੰ ਸਾਰਾ ਦੇਸ਼ ਨਾ ਵੇਖ਼ ਸਕੇ ਹਾਂ ਸਬੂਤ ਦੇ ਤੌਰ ਤੇ ਕਨੂੰਨ ਇਸਨੂੰ ਵੇਖ ਸਕਦਾ ਹੈ ਤਾਂ ਜੋ ਇਨਸਾਫ਼ ਹੋ ਸਕੇ ਪਰ ਕਿਸੇ ਔਰਤ ਦੀ ਨਗਨ ਫੋਟੋ, ਵੀਡਿਓ ਆਦਿ ਸਾਂਝੀ ਕਰਨਾ ਅਤਿ ਸ਼ਰਮਨਾਕ ਹੈ, ਸਰਕਾਰ ਨੂੰ ਵੀਡਿਓ ਵੇਖਦੇ ਸਾਰ ਹੀ ਦੋਸ਼ੀ ਨੂੰ ਸਖ਼ਤ ਸਜ਼ਾ ਸੁਣਾਈ ਜਾਣੀ ਚਾਹੀਦੀ ਐ ਤਾਂ ਉਹ ਏਦਾਂ ਦੇ ਹੋਰ ਘਟੀਆ ਕੰਮ ਨੂੰ ਅੰਜਾਮ ਨਾ ਦੇ ਸਕੇ, ਪਤਾ ਨਹੀਂ ਲੋਕ ਇੰਨੇ ਮੂਰਖ ਕਿਉ ਹੋ ਗਏ ਹਨ ਕਿਸੇ ਦੀ ਆਬਰੂ ਤਾਰ ਤਾਰ ਹੁੰਦੀ ਵੇਖ਼ ਕੇ ਮੂਹਰੇ ਖੜ੍ਹ ਵੀਡਿਓ ਬਣਾਉਣ ਲੱਗਦੇ ਹਨ ਪਰ ਟੁੱਟੇ ਹੱਥਾਂ, ਵਾਲਿਆਂ ਤੋਂ ਜੁਲਮ ਨੂੰ ਰੋਕ ਨਹੀਂ ਹੁੰਦਾ, ਸੜਕਾਂ ਉੱਤੇ ਮੋਮਬਤੀਆਂ ਜਗਾ ਕੇ ਮਾਰਚ ਕਰਨ ਨਾਲ ਕਿਸੇ ਸੀ ਇੱਜਤ ਵਾਪਿਸ ਨਹੀਂ ਆਉਂਦੀ ਲੋੜ੍ਹ ਹੈ ਹੱਥਾਂ ਵਿਚ ਡੰਡੇ ਸੋਟੀਆਂ ਚੁੱਕਣ ਦੀ ਅਤੇ ਵਹਿਸ਼ੀਆਂ ਦਾ ਖ਼ਾਤਮਾ ਕਰਨ ਦੀ, ਜਿਸ ਔਰਤ ਦੀ ਬੇਪਤੀ ਰਾਜਸਥਾਨ ਵਿਚ ਹੋਈ ਐ ਓਹ ਗਰਭਵਤੀ ਵੀ ਹੈ ਇਸ ਤਰੀਕੇ ਨਾਲ ਦੋ ਜਾਨਾਂ ਦੀ ਇੱਕਠੇ ਹੀ ਪੱਤ ਰੋਲੀ਼ ਗਈ ਐ, ਉਂਝ ਤਾਂ ਭਾਰਤ ਵਿਚ ਔਰਤ ਨੂੰ ਦੇਵੀ ਕਿਹਾ ਜਾਂਦਾ ਹੈ ਪਰ ਕਿ ਫਾਇਦਾ ਪੱਥਰ ਪੁੱਜਣ ਦਾ ਜੇਕਰ ਤੁਸੀਂ ਜਿਉਂਦੀ ਜਾਗਦੀ ਦੇਵੀ ਨੂੰ ਰੋਲਣ ਲੱਗੇ ਭੋਰਾ ਨਹੀਂ ਸੋਚਦੇ, ਏਦਾਂ ਦੇ ਕੰਮਾਂ ਨੂੰ ਅੰਜਾਮ ਦੇਣ ਵਾਲਿਆਂ ਕੋਲ ਇੰਨਾ ਹੌਂਸਲਾ ਕਿੱਥੋਂ ਆਉਂਦਾ ਹੈ? ਕਿਉ ਸਾਡੇ ਕਨੂੰਨ ਇੰਨੇ ਆਲਸੀ ਹਨ ਦੱਸ ਦੱਸ ਸਾਲ ਲੱਗ ਜਾਂਦੇ ਹਨ ਬਲਾਤਕਾਰੀ ਅਤੇ ਵਹਿਸ਼ੀ ਨੂੰ ਸਜਾ ਸੁਣਾਉਣ ਵਿੱਚ, ਹੋਰ ਤਾਂ ਹੋਰ ਬਲਾਤਕਾਰੀ ਨੂੰ ਪੈਰੋਲ ਦੇਣਾ ਵੀ ਬਿਲਕੁਲ ਬੰਦ ਕਰ ਦੇਣਾ ਚਾਹੀਦਾ ਹੈ ਅਤੇ ਸਜਾ ਸੁਣਾਉਣ ਵਿੱਚ ਵੀ ਬਹੁਤਾ ਸਮਾਂ ਨਹੀਂ ਲਾਉਣਾ ਚਾਹੀਦਾ ਸਰਕਾਰ ਨੂੰ ਸਖ਼ਤ ਕਦਮ ਚੁੱਕਣੇ ਚਾਹੀਦੇ ਹਨ ਦਿਹਾਤੀ ਖੇਤਰਾਂ ਵਿਚ ਔਰਤਾਂ ਨੂੰ ਸਵੈ ਰੱਖਿਆ ਲਈ ਟਰੇਨਿੰਗ ਦਿੱਤੀ ਜਾਣੀ ਚਾਹੀਦੀ ਐ ਤਾਂ ਜ਼ੋ ਔਰਤਾਂ ਕੁਝ ਹੱਦ ਤੱਕ ਆਪਣੀ ਰੱਖਿਆ ਲਈ ਕੋਸ਼ਿਸ਼ ਕਰਨ ਅਤੇ ਜੁਲਮਾਂ ਦਾ ਮੂੰਹ ਤੋੜ ਜਵਾਬ ਦੇਣ ਅਤੇ ਓਹਨਾਂ ਦਾ ਸਵੈ ਵਿਸ਼ਵਾਸ਼ ਵਧੇ ਔਰਤ ਹੋਣ ਦੇ ਨਾਤੇ ਰਾਜਸਥਾਨ ਅਤੇ ਮਣੀਪੁਰ ਵਿਚ ਵਾਪਰੇ ਘਟਨਾਕ੍ਰਮ ਦੀ ਮੈਂ ਘੋਰ ਸ਼ਬਦਾਂ ਵਿੱਚ ਨਿੰਦਾ ਕਰਦੀ ਹਾਂ ਅਤੇ ਸਰਕਾਰ ਤੋਂ ਦੋਸ਼ੀਆਂ ਲਈ ਸਖ਼ਤ ਸਜਾਵਾਂ ਦੀ ਮੰਗ ਕਰਦੀ ਹਾਂ
ਅਮਨਦੀਪ ਕੌਰ ਹਾਕਮ ਸਿੰਘ ਵਾਲਾ ਬਠਿੰਡਾ
9877654596
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly