HOME *ਸਾਵਧਾਨ, ਹੋਸ਼ਿਆਰ!*

*ਸਾਵਧਾਨ, ਹੋਸ਼ਿਆਰ!*

2
ਰੋਮੀ ਘੜਾਮਾਂ
(ਸਮਾਜ ਵੀਕਲੀ) 
“ਸਾਵਧਾਨ!” ਜਿਉਣ ਦਾ ਸਹਾਰਾ ਦੇ ਕੇ ਮਾਰੂਗਾ।
ਮੱਛੀਉ ਮਛੇਰਾ ਥੋਨੂੰ ਚਾਰਾ ਦੇ ਕੇ ਮਾਰੂਗਾ।
ਝੂੰਗਾ ਜਿਹਾ ਖਿੰਡਾਅ ਕੇ ਪਹਿਲਾਂ ‘ਕੱਠ ਕਰੂ ਇੱਕ ਜਗ੍ਹਾ,
“ਅਜੇ ਹੋਰ ਬਹੁਤ ਹੈ” ਦਾ ਲਾਰਾ ਦੇ ਕੇ ਮਾਰੂਗਾ।
ਕੁੰਡੀ ਉੱਤੇ ਭੋਜਨ ਸਵਾਦ ਜਿਹਾ ਲਪੇਟ ਕੇ,
ਫਸਾ ਕੇ ਮੂੰਹ ‘ਚ ਖਿੱਚਵਾਂ ਹੁਲਾਰਾ ਦੇ ਕੇ ਮਾਰੂਗਾ।
ਅੱਧਮਰੀ ਜੋ ਰਹਿ ਗਈ ਤਾਂ ਜੇਤੂ ਅੰਦਾਜ ਵਿੱਚ,
ਗਰਦਨ ਦੇ ਉੱਤੇ ਛੁਰਾ ਫਿਰ ਦੋਧਾਰਾ ਦੇ ਕੇ ਮਾਰੂਗਾ।
ਘੜਾਮੇਂ ਵਾਲ਼ਾ ਰੋਮੀ ਆਖੇ ਲਾਲਚਾਂ ਨੂੰ ਛੱਡ ਦੇਵੋ,
ਨਹੀਂ ਤਾਂ ਨਵੀਂ ਪੀੜ੍ਹੀ ਨੂੰ ਦੁਬਾਰਾ ਦੇ ਕੇ ਮਾਰੂਗਾ।
“ਹੋਸ਼ਿਆਰ!” ਜਿਉਣ ਦਾ ਸਹਾਰਾ ਦੇ ਕੇ ਮਾਰੂਗਾ।
ਮੱਛੀਉ ਮਛੇਰਾ ਥੋਨੂੰ ਚਾਰਾ ਦੇ ਕੇ ਮਾਰੂਗਾ।
                       ਰੋਮੀ ਘੜਾਮਾਂ।
         9855281105 (ਵਟਸਪ ਨੰ.)
Previous article‘ਸਰਬੱਤ ਦਾ ਭਲਾ ਟਰੱਸਟ’ ਨੇ ਤਿੰਨ ਹੋਰ ਲੋੜਵੰਦਾਂ ਦੇ ਘਰ ਬਣਵਾਏ
Next articleਹਾਲਾਤ