HOME ‘ਸਰਬੱਤ ਦਾ ਭਲਾ ਟਰੱਸਟ’ ਨੇ ਤਿੰਨ ਹੋਰ ਲੋੜਵੰਦਾਂ ਦੇ ਘਰ ਬਣਵਾਏ

‘ਸਰਬੱਤ ਦਾ ਭਲਾ ਟਰੱਸਟ’ ਨੇ ਤਿੰਨ ਹੋਰ ਲੋੜਵੰਦਾਂ ਦੇ ਘਰ ਬਣਵਾਏ

1
ਰੋਪੜ,  (ਸਮਾਜ ਵੀਕਲੀ)   (ਰੋਮੀ ਘੜਾਮਾਂ): ਡਾ. ਐੱਸ.ਪੀ.ਸਿੰਘ ਓਬਰਾਏ ਦੁਆਰਾ ਸਥਾਪਤ ‘ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ’ ਵੱਲੋਂ ‘ਸੰਨੀ ਉਬਰਾਏ ਆਵਾਸ ਯੋਜਨਾ’ ਤਹਿਤ ਅੱਜ ਰੋਪੜ ਵਿਖੇ ਤਿੰਨ ਹੋਰ ਮਕਾਨਾਂ ਦੀਆਂ ਚਾਬੀਆਂ ਲੋੜਵੰਦਾਂ ਨੂੰ ਸੌਂਪੀਆਂ ਗਈਆਂ। ਜਿਲ੍ਹਾ ਪ੍ਰਧਾਨ ਜੇ.ਕੇ. ਜੱਗੀ ਨੇ ਦੱਸਿਆ ਕਿ ਟਰੱਸਟ  ਵੱਲੋਂ ਰੋਪੜ ਜਿਲ੍ਹੇ ਲਈ ਮੰਨਜੂਰ ਕੀਤੇ 25 ਘਰਾਂ ਵਿੱਚੋਂ 19 ਮੁਕੰਮਲ ਹੋ ਚੁੱਕੇ ਹਨ। ਜਿੰਨ੍ਹਾ ਵਿੱਚੋਂ 16 ਦੀ ਉਸਾਰੀ ਕਰਕੇ ਚਾਬੀਆਂ ਪਹਿਲਾਂ ਹੀ ਲੋੜਵੰਦ ਪਰਿਵਾਰਾਂ ਨੂੰ ਸੌਂਪ ਦਿੱਤੀਆਂ ਗਈਆਂ ਹਨ। ਬਾਕੀ ਰਹਿੰਦੇ 03 ਦੀਆਂ ਅੱਜ ਚੋਆ ਮੁਹੱਲਾ, ਨੇੜੇ ਬਾਬਾ ਬਾਲਕ ਨਾਥ ਮੰਦਰ,  ਡੀ.ਏ.ਵੀ. ਸਕੂਲ ਵਿਖੇ ਮਦਨ ਮੋਹਨ ਲਾਲ ਦਾ ਮਕਾਨ, ਰੋਪੜ ਦੇ ਜਗਜੀਤ ਸਿੰਘ ਅਤੇ ਹਰਬੰਸ ਕੌਰ ਖੁਾਸਪੁਰਾ ਨੂੰ ਸੌਂਪ ਦਿੱਤੀਆਂ ਗਈਆਂ। ਜਿੰਨ੍ਹਾ ਖੁਸ਼ੀ ਜਾਹਰ ਕਰਦਿਆਂ ਸ. ਓਬਰਾਏ ਅਤੇ ਸਮੂਹ ਰੂਪਨਗਰ ਟੀਮ ਦਾ ਧੰਨਵਾਦ ਕੀਤਾ। ਮੁਹੱਲਾ ਨਿਵਾਸੀ, ਅਸ਼ਵਨੀ ਖੰਨਾ, ਮਦਨ ਗੁਪਤਾ, ਇੰਦਰਜੀਤ, ਸੁਖਦੇਵ ਸ਼ਰਮਾ, ਜਗਜੀਤ ਸਿੰਘ, ਰਾਜੇਸ਼ ਕੁਮਾਰ ਅਤੇ ਹੋਰ ਟੀਮ ਮੈਂਬਰ ਮੌਜੂਦ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਸ਼ਹੀਦ ਬਾਬੂ ਲਾਭ ਸਿੰਘ ਅਤੇ ਸ਼ਹੀਦ ਨਰਿੰਦਰ ਨਾਥ ਖੰਨਾ
Next article*ਸਾਵਧਾਨ, ਹੋਸ਼ਿਆਰ!*