(ਸਮਾਜ ਵੀਕਲੀ)
ਸੁੱਕੇ ਗੰਨੇ ‘ਚੋਂ ਵਗੇ
ਰਸ ਦੀ ਧਾਰ
ਅੰਬ ‘ਤੇ ਲੱਗ ਜਾਣ
ਮਿੱਠੀਆਂ ਅੰਬੀਆਂ
ਆਪਣੀ ਮੁੱਠੀ ‘ਚ
ਭਰ ਲਈਏ ਸੂਰਜ
ਖੋਹ ਲਈਏ ਨਿਜ਼ਾਮ ਤੋਂ
ਰਾਤਾਂ ਦਾ ਉੱਡਿਆ ਚੈਨ
ਆਓ
ਗੂੰਗੇ ਤੋਂ ਗੀਤ ਸੁਣੀਏ।
2. ਮੈਂ ਆਸ ਬੀਜਦਾ ਹਾਂ..
ਮੇਰੇ ਕੋਲ ਬੀਜ ਨੇ
ਮੈਂ ਆਸ ਬੀਜਦਾ ਹਾਂ
ਕੁੱਝ ਕਿਆਰੀਆਂ ਨੇ
ਖੁਸ਼ੀਆਂ ਦਾ ਛਿੱਟਾ ਦੇਣ ਲਈ
ਦੇਖਭਾਲ ਕਰਦਾ ਹਾਂ
ਮਾਲੀ ਵਾਂਗ
ਫਸਲ ਬਚਾਉਣ ਲਈ
ਹੌਸਲਾ ਹੈ ਮੇਰੇ ਕੋਲ
ਹਥੌੜਿਆਂ ਵਰਗੇ
ਫ਼ੌਲਾਦੀ ਹੱਥ
ਦੋ ਹੱਥ ਕਰਨ ਲਈ
ਪੁੰਗਰਦਾ ਹੈ ਕੋਈ
ਜੇ ਕੋਈ ਨਦੀਨ
ਕੱਲਰ ਨੂੰ ਜਰਖੇਜ਼ ‘ਚ
ਤਬਦੀਲ ਕਰਨ ਦਾ
ਹੁਨਰ ਰੱਖਦਾ ਹਾਂ
ਪੈਰਾਂ ਨੂੰ ਜਮੀਨ ‘ਤੇ
ਸਿਰ ਨੂੰ ਤਲ਼ੀ ‘ਤੇ
ਸੱਚ ਨੂੰ ਆਤਮਾ ‘ਤੇ ਰੱਖ
ਮੇਰੀ ਫ਼ਸਲ ਉਜਾੜਨ ਵਾਲਾ
ਕੋਈ ਪੈਦਾ ਨਹੀਂ ਹੋਇਆ।
ਦਿਲਬਾਗ ਰਿਉਂਦ
ਜਿਲ੍ਹਾ ਮਾਨਸਾ (ਪੰਜਾਬ)
9878911452
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly