HOME ਜਦੋਂ ਪੰਚਾਇਤਾਂ ਮਜ਼ਬੂਤ ਹੁੰਦੀਆਂ ਹਨ ਤਾਂ ਪਿੰਡ ਖ਼ੁਦ-ਬ-ਖ਼ੁਦ ਅੱਗੇ ਵੱਧਦੇ ਹਨ –...

ਜਦੋਂ ਪੰਚਾਇਤਾਂ ਮਜ਼ਬੂਤ ਹੁੰਦੀਆਂ ਹਨ ਤਾਂ ਪਿੰਡ ਖ਼ੁਦ-ਬ-ਖ਼ੁਦ ਅੱਗੇ ਵੱਧਦੇ ਹਨ – ਡਾ. ਰਵਜੋਤ ਸਿੰਘ

2

ਹੁਸ਼ਿਆਰਪੁਰ  (ਸਮਾਜ ਵੀਕਲੀ)  (ਸਤਨਾਮ ਸਿੰਘ ਸਹੂੰਗੜਾ) ਪੰਜਾਬ ਦੇ ਪਿੰਡ ਪੱਧਰ ’ਤੇ ਵਿਕਾਸਮੁਖੀ ਉਪਰਾਲਿਆਂ ਨੂੰ ਹੋਰ ਮਜ਼ਬੂਤ ਬਣਾਉਣ ਲਈ ‘ਸਟੇਟ ਇੰਸਟੀਚਿਊਟ ਆਫ਼ ਰੂਰਲ ਡਿਵੈਲਪਮੈਂਟ’ (ਐਸ.ਆਈ.ਆਰ ਡੀ) ਮੁਹਾਲੀ ਵੱਲੋਂ ਬੀ.ਡੀ.ਪੀ.ਓ ਹੁਸ਼ਿਆਰਪੁਰ ਬਲਾਕ-1 ਵਿਚ ‘ਗ੍ਰਾਮ ਪੰਚਾਇਤ ਡਿਵੈਲਪਮੈਂਟ ਪਲਾਨ’ (ਜੀ.ਪੀ.ਡੀ.ਪੀ) ਪ੍ਰੋਗਰਾਮ ਕਰਵਾਇਆ ਗਿਆ। ਪ੍ਰੋਗਰਾਮ ਵਿਚ ਕੈਬਿਨੇਟ ਮੰਤਰੀ ਡਾ. ਰਵਜੋਤ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਸਰਪੰਚਾਂ, ਪੰਚਾਂ, ਆਸ਼ਾ ਤੇ ਆਂਗਨਵਾੜੀ ਵਰਕਰਾਂ, ਸੈਲਫ ਹੈਲਪ ਗਰੁੱਪਾਂ ਅਤੇ ਮਨਰੇਗਾ ਸਟਾਫ਼ ਨੇ ਇਸ ਪ੍ਰੋਗਰਾਮ ਵਿਚ ਉਤਸ਼ਾਹ ਨਾਲ ਭਾਗ ਲਿਆ। ਆਪਣੇ ਸੰਬੋਧਨ ਵਿਚ ਡਾ. ਰਵਜੋਤ ਨੇ ਕਿਹਾ ਕਿ ਗ੍ਰਾਮ ਪੰਚਾਇਤਾਂ ਦਾ ਸਸ਼ਕਤੀਕਰਨ ਹੀ ਪਿੰਡਾਂ ਦੇ ਵਿਕਾਸ ਦੀ ਬੁਨਿਆਦ ਹੈ। ਉਨ੍ਹਾਂ ਕਿਹਾ ਕਿ ਜਦੋਂ ਪੰਚਾਇਤਾਂ ਮਜ਼ਬੂਤ ਹੁੰਦੀਆਂ ਹਨ ਤਾਂ ਪਿੰਡ ਖ਼ੁਦ-ਬ-ਖ਼ੁਦ ਅੱਗੇ ਵੱਧਦੇ ਹਨ। ਉਨ੍ਹਾਂ ਨੇ ਤਰਲਤਾ, ਸਾਂਝੀ ਭਾਗੀਦਾਰੀ ਅਤੇ ਵਿਭਾਗੀ ਤਾਲਮੇਲ ਦੀ ਲੋੜ ’ਤੇ ਜ਼ੋਰ ਦਿੱਤਾ ਤਾਂ ਜੋ ਵਿਕਾਸਮੁਖੀ ਕੰਮਾਂ ਦਾ ਫ਼ਾਇਦਾ ਸਿੱਧਾ ਜ਼ਮੀਨ ਤੱਕ ਪਹੁੰਚੇ। ਜੀ.ਪੀ.ਡੀ.ਪੀ ਨੂੰ ਉਨ੍ਹਾਂ ਨੇ ਪਿੰਡ ਬਦਲਾਅ ਦੀ ਇਕ ਰਹਿਨੁਮਾਈ ਯੋਜਨਾ ਕਰਾਰ ਦਿੱਤਾ। ਉਨ੍ਹਾਂ ਨੇ ਆਸ਼ਾ, ਆਂਗਨਵਾੜੀ ਵਰਕਰਾਂ, ਐਸ.ਐਚ.ਜੀ ਮੈਂਬਰਾਂ ਅਤੇ ਪੰਚਾਇਤ ਪ੍ਰਤੀਨਿਧੀਆਂ ਦੀ ਭੂਮਿਕਾ ਦੀ ਸ਼ਲਾਘਾ ਕਰਦਿਆਂ ਯਕੀਨ ਦਵਾਇਆ ਕਿ ਟ੍ਰੇਨਿੰਗ ਪ੍ਰੋਗਰਾਮਾਂ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ।

ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਪੰਜਾਬ ਸਰਕਾਰ ਨੇ ਸੇਵਾ ਕੇਂਦਰਾਂ ਦੀ ਕਾਰਜ ਪ੍ਰਣਾਲੀ ‘ਚ ਕੀਤੇ ਵੱਡੇ ਸੁਧਾਰ – ਡਾ. ਇਸ਼ਾਂਕ ਕੁਮਾਰ ਚੱਬੇਵਾਲ
Next articleਬਾਲ ਮੇਲਾ ਧੂਮਧਾਮ ਨਾਲ ਮਨਾਇਆ ਗਿਆ।