HOME ਬਾਲ ਮੇਲਾ ਧੂਮਧਾਮ ਨਾਲ ਮਨਾਇਆ ਗਿਆ।

ਬਾਲ ਮੇਲਾ ਧੂਮਧਾਮ ਨਾਲ ਮਨਾਇਆ ਗਿਆ।

3

ਸ੍ਰੀ ਮੁਕਤਸਰ ਸਾਹਿਬ  (ਸਮਾਜ ਵੀਕਲੀ)  (ਰਮੇਸ਼ਵਰ ਸਿੰਘ) ਸਰਕਾਰੀ ਪ੍ਰਇਮਰੀ ਸਕੂਲ ਝਬੇਲਵਾਲੀ ਵਿੱਚ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਦੇ ਤਹਿਤ ਬਾਲ ਦਿਵਸ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਤੇ ਨਰਸਰੀ ਤੋਂ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਨੇ ਵੱਖ ਵੱਖ ਗਤੀਵਿਧੀਆਂ ਵਿਚ ਭਾਗ ਲਿਆ। ਸਕੂਲ਼ ਮੁੱਖੀ ਚਰਨਜੀਤ ਸਿੰਘ ਨੇ ਬੱਚਿਆ ਨੂੰ ਬਾਲ ਦਿਵਸ ਦੀ ਮਹੱਤਤਾ ਬਾਰੇ ਦੱਸਿਆ। ਸਿੱਖਿਆ ਵਿਭਾਗ ਦੀਆਂ ਜਾਰੀ ਕੀਤੀਆਂ ਗਈਆਂ ਹਦਾਇਤਾਂ ਅਨੁਸਾਰ ਬੱਚਿਆਂ ਨੂੰ ਖੇਡ ਅਤੇ ਪੜ੍ਹਾਈ ਨਾਲ ਸਬੰਧਤ ਗਤੀਵਿਧੀਆਂ ਕਰਵਾਈਆਂ ਗਈਆਂ। ਮਿਊਜ਼ਿਕ ਸਿਸਟਮ ਦੀ ਮਦਦ ਨਾਲ ਕੀਤੀਆਂ ਗਤੀਵਿਧੀਆਂ ਦਾ ਬੱਚਿਆ ਨੇ ਪੂਰਾ ਅਨੰਦ ਲਿਆ। ਵਿੱਦਿਅਕ ਗਤੀਵਿਧੀਆਂ ਵਿਚ ਮੋਹਰੀ ਰਹੇ ਬੱਚਿਆਂ ਨੂੰ ਟਰਾਫੀ, ਮੈਡਲ, ਨੋਟਬੁੱਕ, ਕਲਰ ਬਾਕਸ, ਪੈਨਸਿਲ ਆਦਿ ਦੇ ਕੇ ਸਨਮਾਨਿਤ ਕੀਤਾ ਗਿਆ। ਬਾਲ ਮੇਲੇ ਵਿੱਚ ਬੱਚਿਆਂ ਦੇ ਹਾਜ਼ਰ ਹੋਈ ਮਾਪਿਆਂ ਦੀਆਂ ਖੇਡਾਂ ਵੀ ਕਰਵਾਈਆਂ ਗਈਆਂ। ਪ੍ਰੀ ਪ੍ਰਾਇਮਰੀ ਦੇ 10 ਬੱਚਿਆਂ ਦੁਆਰਾ ਆਪਣੇ ਮਾਤਾ ਪਿਤਾ ਨਾਲ ਪੌਦਾ ਲਗਵਾ ਕੇ ਯਾਦਗਾਰੀ ਫੋਟੋਆਂ ਖਿਚਵਾਈਆਂ ਗਈਆਂ। ਇਸ ਮੌਕੇ ਤੇ ਲਗਾਏ ਦਾਖ਼ਲਾ ਰਜਿਸਟਰੇਸ਼ਨ ਕਾਉੰਟਰ ਤੇ ਪੰਜ ਨਵੇਂ ਬੱਚਿਆਂ ਦਾ ਦਾਖਲਾ ਕੀਤਾ ਗਿਆ। ਪ੍ਰੀ ਪ੍ਰਾਇਮਰੀ ਜਮਾਤਾਂ ਦੇ ਬੱਚਿਆਂ ਦੁਆਰਾ ਮਨਮੋਹਕ ਡਾਂਸ ਵੀ ਪੇਸ਼ ਕੀਤਾ ਗਿਆ। ਇਸ ਬਾਲ ਦਿਵਸ ਸਮਾਗਮ ਨੂੰ ਸਫਲ ਬਨਾਉਣ ਲਈ ਪ੍ਰਥਮ ਦੇ ਜਿਲ੍ਹਾ ਕੋਆਰਡਨੇਟਰ ਸੰਦੀਪ ਕੁਮਾਰ ਦੁਆਰਾ ਵਿਸ਼ੇਸ਼ ਸਹਿਯੋਗ ਦਿੱਤਾ ਗਿਆ। ਇਸ ਮੌਕੇ ਸਕੂਲ ਸਟਾਫ਼ ਬੇਅੰਤ ਕੌਰ,ਨੀਰਜ ਕੁਮਾਰ, ਸੁਖਵਿੰਦਰ ਸਿੰਘ, ਗੁਰਜੀਤ ਕੌਰ, ਅਮਨਦੀਪ ਕੌਰ ਬਰਾੜ ਅਤੇ ਅਮਨਦੀਪ ਕੌਰ ਭੁੱਲਰ ਹਾਜ਼ਰ ਸਨ।

ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਜਦੋਂ ਪੰਚਾਇਤਾਂ ਮਜ਼ਬੂਤ ਹੁੰਦੀਆਂ ਹਨ ਤਾਂ ਪਿੰਡ ਖ਼ੁਦ-ਬ-ਖ਼ੁਦ ਅੱਗੇ ਵੱਧਦੇ ਹਨ – ਡਾ. ਰਵਜੋਤ ਸਿੰਘ
Next articleਨਾਟਕ ਜੀ ਆਇਆ ਨੂੰ