HOME ਗਹੂੰਣ ਵਿਖੇ ਲਗਾਇਆ ਗਿਆ ਕਿਸਾਨ ਚੇਤਨਾ ਕੈਂਪ

ਗਹੂੰਣ ਵਿਖੇ ਲਗਾਇਆ ਗਿਆ ਕਿਸਾਨ ਚੇਤਨਾ ਕੈਂਪ

1
ਫੋਟੋ ਕੈਪਸਨ: *ਗਹੂੰਣ ਵਿਖੇ ਕਿਸਾਨ ਚੇਤਨਾ ਕੈਂਪ ਦੌਰਾਨ ਕਿਸਾਨਾਂ ਨਾਲ ਖੇਤੀਬਾੜੀ ਅਫ਼ਸਰ।*

*ਕਿਸਾਨ ਭਰਾ ਫਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਨਾ ਲਗਾਉਣ -ਡਾ. ਕੁਮਾਰ*

ਬਲਾਚੌਰ,  (ਸਮਾਜ ਵੀਕਲੀ)  (ਜਤਿੰਦਰ ਪਾਲ ਸਿੰਘ ਕਲੇਰ ) ਖੇਤੀਬਾੜੀ ਵਿਭਾਗ ਵਲੋਂ ਡਾ. ਸੁਰਿੰਦਰ ਕੁਮਾਰ ਖੇਤੀਬਾੜੀ ਅਫਸਰ ਬਲਾਚੌਰ ਦੀ ਪ੍ਰਧਾਨਗੀ ਹੇਠ ਪਿੰਡ ਗਹੂੰਣ ਵਿਖੇ ਫਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਨਾ ਲਗਾਉਣ ਸੰਬੰਧੀ ਕਿਸਾਨ ਚੇਤਨਾ ਕੈਂਪ ਲਗਾਇਆ ਗਿਆ। ਡਾ. ਕੁਮਾਰ ਨੇ ਪੰਜਾਬ ਸਰਕਾਰ ਦੇ ਉੱਦਮਾਂ ਦਾ ਹਵਾਲਾ ਦਿੰਦੇ ਹੋਏ ਇਸ ਮੁਹਿੰਮ ਨੂੰ ਨੇਪਰੇ ਚੜਾਉਣ ਲਈ ਕਿਸਾਨਾਂ ਦੇ ਨਾਲ-ਨਾਲ ਸਮਾਜ ਸੇਵੀ ਸੰਗਠਨਾਂ, ਪੰਚਾਇਤਾਂ, ਧਾਰਮਿਕ ਸੰਸਥਾਵਾਂ, ਸਕੂਲ ਦੇ ਬੱਚਿਆਂ ਤੇ ਆਮ ਲੋਕਾਂ ਨੂੰ ਅੱਗੇ ਆ ਕੇ ਵਾਤਾਵਰਨ ਨੂੰ ਬਚਾਉਣ ਦੀ ਅਲਖ ਜਗਾਉਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਉੱਤਰੀ ਭਾਰਤ ਖਾਸ ਕਰਕੇ ਪੰਜਾਬ ਵਿੱਚ ਅਕਤੂਬਰ-ਨਵੰਬਰ ਮਹੀਨੇ ਝੋਨੇ ਦੀ ਪਰਾਲੀ ਨੂੰ ਜਲਾਉਣ ਨਾਲ ਪੈਦਾ ਹੋਇਆ ਧੂੰਆਂ ਅਤੇ ਕਾਰਬਨ ਦੇ ਅੱਧ ਜਲੇ ਬਰੀਕ ਕਣ, ਵਾਤਾਵਰਨ ਨੂੰ ਆਪਣੀ ਲਪੇਟ ਵਿੱਚ ਲੈ ਲੈਂਦੇ ਹਨ, ਜਿਸ ਕਰਕੇ ਸਾਹ ਲੈਣ ਵਿੱਚ ਮੁਸ਼ਕਿਲ ਆਉਂਦੀ ਹੈ। ਜਮੀਨ ਵਿੱਚ ਮੌਜੂਦ ਸੂਖਮ ਜੀਵਾਣੂ ਪਰਾਲੀ ਸਾੜਨ ਨਾਲ ਪੈਦਾ ਹੁੰਦੀ ਗਰਮੀ ਨਾਲ ਮਰ ਜਾਂਦੇ ਹਨ ਅਤੇ ਜਮੀਨ ਦੀ ਭੌਤਿਕ ਬਣਤਰ ਖਰਾਬ ਹੋ ਜਾਂਦੀ ਹੈ। ਰਾਜ ਕੁਮਾਰ ਖੇਤੀਬਾੜੀ ਵਿਸਥਾਰ ਅਫਸਰ ਗੜ੍ਹੀ ਕਾਨੂਗੋਂ  ਨੇ ਕਿਹਾ ਕਿ ਝੋਨੇ ਦੀ ਪਰਾਲੀ ਨੂੰ ਬਿਨਾ ਜਲਾਏ ਅਤੇ ਖੇਤ ਨੂੰ ਬਿਨਾਂ ਵਾਹੇ ਕਣਕ ਦੀ ਸੁਪਰਸੀਡਰ ਮਸ਼ੀਨ ਨਾਲ ਸਿੱਧੀ ਬਿਜਾਈ ਕਰ ਸਕਦੇ ਹਨ। ਉਹਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਝੋਨੇ ਦੀ ਫਸਲ ਨੂੰ ਐਸ.ਐਮ.ਐਸ ਵਾਲੀ ਕੰਬਾਇਨ ਮਸ਼ੀਨਾਂ ਨਾਲ ਹੀ ਕਟਾਈ ਕਰਵਾਉਣ ਜੋ ਕਿ ਝੋਨਾ ਵੱਢਦੇ ਸਮੇਂ ਪਰਾਲੀ ਨੂੰ ਕੁਤਰਾ ਕਰਕੇ ਇਕਸਾਰ ਖਿਲਾਰ ਦਿੰਦੀ ਹੈ ਅਤੇ ਇਸ ਤਰਾਂ ਦੀ ਕੰਬਾਇਨ ਨਾਲ ਵਾਢੀ ਤੋਂ ਬਾਅਦ ਹੈਪੀਸੀਡਰ ਅਤੇ ਖੁੱਲੀਆਂ ਕਤਾਰਾਂ ਵਾਲੀ ਜੀਰੋ ਟਿੱਲ ਡਰਿੱਲ ਨਾਲ ਕਣਕ ਦੀ ਬਿਜਾਈ ਨਾੜ ਨੂੰ ਬਿਨਾ ਅੱਗ ਲਗਾਏ ਹੋ ਸਕਦੀ ਹੈ। ਇਸ ਮੌਕੇ ਵਿਕਰਮਜੀਤ ਕੌਰ ਖੇਤੀਬਾੜੀ ਵਿਸਥਾਰ ਅਫਸਰ, ਕੁਲਜਿੰਦਰ ਕੁਮਾਰ ਖੇਤੀਬਾੜੀ ਸਹਾਇਕ, ਹਰੀ ਸਿੰਘ ਦਿਆਲ, ਹਰਦੀਪ ਸਿੰਘ ਗਹੂੰਣ, ਜਸਵੰਤ ਸਿੰਘ ਰਾਏ, ਅਜੀਤ ਸਿੰਘ ਰਾਏ, ਜਰਨੈਲ ਸਿੰਘ ਦੇਹਲ, ਨਾਜ਼ਰ ਸਿੰਘ ਫ਼ੌਜੀ, ਚੰਨਣ ਸਿੰਘ ਖ਼ਾਲਸਾ, ਪਾਖਰ ਸਿੰਘ ਦਿਆਲ, ਹਰਮੇਸ਼ ਲਾਲ ਸਿਆਲਕਟੀ, ਤਿਲਕ ਰਾਜ ਠੇਕੇਦਾਰ, ਗੁਰਬਖਸ਼ ਸਿੰਘ ਸੀਮਾਰ, ਦਿਲਾਬਰ ਸਿੰਘ ਰਾਏ, ਮਹਿੰਦਰ ਸਿੰਘ ਦਿਆਲ, ਤਾਰਾ ਸਿੰਘ ਡਰਾਈਵਰ, ਹਰਜਿੰਦਰ ਸਿੰਘ ਸਹੋਤਾ, ਲਛਮਣ ਸਿੰਘ ਰਾਏ, ਗੁਰਸੇਵਕ ਸਿੰਘ ਦਿਆਲ, ਰਵਿੰਦਰ ਸਿੰਘ ਰਿਆਤ, ਕਿਸ਼ਨ ਕੁਮਾਰ ਸੰਘਾਂ ਆਦਿ ਪਿੰਡਾਂ ਵਾਸੀ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਸੀਟੂ ਦੀ ਅਗਵਾਈ ਹੇਠ ਪ੍ਰਵਾਸੀ ਮਜ਼ਦੂਰਾਂ ਨੇ ਸ਼ਹਿਰ ਵਿੱਚ ਅਮਨ ਮਾਰਚ ਕੱਢਿਆ
Next articleਡਾ.ਹਰਿੰਦਰ ਕੁਮਾਰ ਸਰਮਾਂ ਨੇ ਬਤੌਰ ਸਿਵਲ ਸਰਜਨ ਮਾਨਸਾ ਦਾ ਅਹੁਦਾ ਸੰਭਾਲਿਆ