ਬਲਾਚੌਰ (ਸਮਾਜ ਵੀਕਲੀ) (ਜਤਿੰਦਰ ਪਾਲ ਸਿੰਘ ਕਲੇਰ ) ਪੰਜਾਬ ਅੰਦਰ ਪ੍ਰਵਾਸੀਆਂ ਖਿਲਾਫ ਕੁੱਝ ਵੰਡਵਾਦੀ, ਫਿਰਕੂ, ਭਾਈਚਾਰਕ ਏਕਤਾ ਨੂੰ ਤੋੜਨ ਵਾਲੇ ਤੱਤਾਂ ਵਲੋਂ ਅਰੰਭੀ ਮੁਹਿੰਮ ਵਿਰੁੱਧ ਸੀ ਆਈ ਟੀ ਯੂ ਸੀਟੂ ਦੀ ਅਗਵਾਈ ਹੇਠ ਬਲਾਚੌਰ ਸ਼ਹਿਰ ਵਿੱਚ ਅਮਨ ਮਾਰਚ ਕੱਢਿਆ। ਇਸ ਅਮਨ ਮਾਰਚ ਦੀ ਅਗਵਾਈ ਸੀਟੂ ਦੇ ਸੂਬਾਈ ਪ੍ਰਧਾਨ ਸਾਥੀ ਮਹਾਂ ਸਿੰਘ ਰੌੜੀ, ਕਿਸਾਨ ਆਗੂ ਚਰਨਜੀਤ ਸਿੰਘ ਦੌਲਤ ਪੁਰ,ਸੀਪੀਆਈ (ਐਮ )ਆਗੂ ਪ੍ਰੇਮ ਰੱਕੜ, ਕਿਸਾਨ ਆਗੂ ਜਰਨੈਲ ਸਿੰਘ ਰਾਣੇਵਾਲ ਭਗਤ ਸਿੰਘ ਕੌਲਗੜ੍ਹ, ਹੁਸਨ ਚੰਦ ਮਝੋਟ ਨੇ ਸਾਂਝੇ ਤੌਰ ਤੇ ਕੀਤੀ। ਅਮਨ ਮਾਰਚ ਸੀਪੀਆਈ (ਐਮ )ਦਫਤਰ ਚੰਡੀਗੜ ਰੋਡ ਤੋਂ ਅਰੰਭ ਹੋਕੇ ਐਸ ਡੀ ਐਮ ਕੋਰਟਸ ਤੱਕ ਗਿਆ।ਇਸ ਅਮਨ ਮਾਰਚ ਵਿੱਚ ਵੱਡੀ ਗਿਣਤੀ ਵਿੱਚ ਮਜ਼ਦੂਰ ਕਿਸਾਨ ਸ਼ਾਮਲ ਸਨ। ਮਜ਼ਦੂਰ ਅਕਾਸ਼ ਗੁੰਜਾਊ ਨਾਹਰੇ ਲਾ ਰਹੇ ਸਨ, ਪ੍ਰਵਾਸੀਆਂ ਅਤੇ ਪੰਜਾਬੀਆਂ ਦੀ ਏਕਤਾ ਜਿੰਦਾਬਾਦ, ਮਜ਼ਦੂਰ ਏਕਤਾ ਜਿੰਦਾਬਾਦ, ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ,ਸੀ ਆਈ ਟੀ ਯੂ ਸੀਟੂ ਜਿੰਦਾਬਾਦ। ਮਜ਼ਦੂਰਾਂ ਨੇ ਹੱਥਾਂ ਵਿੱਚ ਸੀਟੂ ਅਤੇ ਸੀਪੀਆਈ (ਐਮ) ਦੇ ਲਾਲ ਝੰਡੇ ਫੜੇ ਹੋਏ ਸਨ।ਐਸ ਡੀ ਐਮ ਕੋਰਟਸ ਸਾਹਮਣੇ ਇੱਕਠ ਨੂੰ ਸੰਬੋਧਨ ਕਰਦਿਆਂ ਸਾਥੀ ਮਹਾਂ ਸਿੰਘ ਰੌੜੀ ਨੇ ਕਿਹਾ ਕਿ ਪੰਜਾਬ ਅੰਦਰ ਪ੍ਰਵਾਸੀਆਂ ਵਿਰੁੱਧ ਮੁਹਿੰਮ ਤਹਿਤ ਉਨ੍ਹਾਂ ਨੂੰ ਪੰਜਾਬ ਤੋਂ ਬਾਹਰ ਕੱਢਣ ਦੀਆਂ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਹਨ। ਜਿਹੜੀਆਂ ਪੰਜਾਬ ਅਤੇ ਦੇਸ਼ ਲਈ ਮੰਦਭਾਗੀਆਂ ਹਨ। ਇੱਕਾ ਦੁੱਕਾ ਘਟਨਾਵਾਂ ਵਾਪਰਨ ਨਾਲ ਸਾਰੇ ਸਮਾਜ ਨੂੰ ਦੋਸ਼ੀ ਕਰਾਰ ਨਹੀਂ ਦਿੱਤਾ ਜਾ ਸਕਦਾ। ਹੁਸ਼ਿਆਰਪੁਰ ਦੀ ਘਟਨਾ ਬੜੀ ਮੰਦਭਾਗੀ ਘਟਨਾ ਹੈ। ਛੋਟੇ ਬੱਚੇ ਨੂੰ ਜਿਸ ਦਰਿੰਦਗੀ ਨਾਲ ਕਤਲ ਕੀਤਾ ਗਿਆ ਹੈ,ਉਸ ਦੁਰਿੰਦੇ ਨੂੰ ਮੌਤ ਦੀ ਸਜ਼ਾ ਮਿਲਣੀ ਚਾਹੀਦੀ ਹੈ। ਸਾਥੀ ਰੌੜੀ ਨੇ ਕਿਹਾ ਕਿ ਪ੍ਰਵਾਸੀ ਮਜ਼ਦੂਰਾਂ ਦਾ ਪੰਜਾਬ ਦੀ ਆਰਥਿਕਤਾ ਵਿੱਚ ਬਹੁਤ ਯੋਗਦਾਨ ਹੈ। ਪੰਜਾਬੀਆਂ ਅਤੇ ਪ੍ਰਵਾਸੀਆਂ ਦੀ ਏਕਤਾ ਨੂੰ ਸੂਬੇ ਵਿਚ ਹੋਰ ਮਜ਼ਬੂਤ ਕਰਨ ਦੇ ਯਤਨ ਜਾਰੀ ਰਹਿਣੇ ਚਾਹੀਦੇ ਹਨ। ਸੀਪੀਆਈ ਐਮ ਆਗੂ ਪ੍ਰੇਮ ਰੱਕੜ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ,ਹੈਅਸੀਂ ਐਮ ਉਨ੍ਹਾਂ ਦੇ ਪੌਰੋਕਾਰ ਹਾਂ ਜਿਹਨਾਂ,ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ ,ਅੰਬਲ ਅੱਲਾ ਨੂਰ ਉਪਾਇਆ ਕੁਦਰਤਿ ਕੇ ਸਭ ਬੰਦੇ, ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋਨ ਮੰਦੈ। ਫਿਰ ਮਨੁੱਖਤਾ ਨਾਲ ਨਫ਼ਰਤ ਕਿਉਂ? ਸਾਥੀ ਰੱਕੜ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਰਾਜ ਅੰਦਰ ਭਾਈਚਾਰਕ ਏਕਤਾ ਕਾਇਮ ਰੱਖਣ। ਅੱਜ ਦੇ ਇਸ ਇਕੱਠ ਨੂੰ ਸੀਟੂ ਦੇ ਜ਼ਿਲ੍ਹਾ ਸਕੱਤਰ ਸਾਥੀ ਜਸਵੰਤ ਸਿੰਘ ਸੈਣੀ,ਕਿਸਾਨ ਆਗੂ ਚੌਧਰੀ ਸੋਮਨਾਥ,ਖੇਤ ਮਜ਼ਦੂਰ ਯੂਨੀਅਨ ਆਗੂ ਸਾਥੀ ਸੋਹਣ ਸਿੰਘ ਫ਼ੌਜੀ, ਕਿਸਾਨ ਆਗੂ ਸਾਥੀ ਹੁਸਨ ਛੰਦ ਗਫ ਮਝੋਟ, ਪ੍ਰਵਾਸੀ ਮਜ਼ਦੂਰ ਆਗੂ ਸਾਥੀ ਨਨੇ ਖਾਨ, ਸੁਰੇਸ਼, ਰਾਮੂ,ਸਰਬਨ ਦਾਸ,ਸੁਰੇਸ਼, ਮੁਹੰਮਦ ਅਕਤਰ, ਬ੍ਰਜੇਸ਼, ਰੋਹਿਤ, ਸੁਰਜੀਤ ਆਦਿ ਨੇ ਸੰਬੋਧਨ ਕੀਤਾ।ਅੰਤ ਵਿਚ ਪ੍ਰਵਾਸੀਆਂ ਦੀ ਰਾਖੀ ਲਈ ਸੀਟੂ ਨੇ ਐਸ ਡੀ ਐਮ ਬਲਾਚੌਰ ਨੂੰ ਮੰਗ ਪੱਤਰ ਦਿੱਤਾ।
ਪ੍ਰੇਮ ਰੱਕੜ 9465105372
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



