ਨਵਾਂਸ਼ਹਿਰ /ਕਾਠਗੜ੍ਹ, (ਸਮਾਜ ਵੀਕਲੀ) (ਜਤਿੰਦਰ ਪਾਲ ਸਿੰਘ ਕਲੇਰ ) ਪ੍ਰਧਾਨ ਸੁਰਿੰਦਰ ਸ਼ਿੰਦਾ ਰੈਲ ਮਾਜਰਾ ਦੀ ਟੀਮ ਵਲੋਂ ਅੱਜ ਇੱਕ ਪੰਜ ਸਾਲਾ ਲਵਾਰਿਸ ਮ੍ਰਿਤਕ ਬੱਚੇ ਦੀ ਲਾਸ਼ ਦਾ ਅੰਤਿਮ ਸਸਕਾਰ ਕਰਵਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੁਰਿੰਦਰ ਸ਼ਿੰਦਾ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਪੁਲਿਸ ਨੂੰ ਇੱਕ ਪੰਜ ਸਾਲਾਂ ਦੇ ਲਵਾਰਿਸ ਬੱਚੇ ਦੀ ਲਾਸ਼ ਮਿਲੀ ਸੀ ਜਿਸ ਨੂੰ ਪਹਿਚਾਣ ਵਾਸਤੇ ਬਲਾਚੌਰ ਸਰਕਾਰੀ ਹਸਪਤਾਲ ਵਿੱਚ ਰੱਖਿਆ ਹੋਇਆ ਸੀ ਪਰ ਉਸਦਾ ਦਾ ਕੋਈ ਵੀ ਬਾਲੀ ਵਾਰਸ ਨਹੀਂ ਆਇਆ। ਇਸ ਕਰਕੇ ਅੱਜ ਆਸਰੋਂ ਚੋਂਕੀ ਇੰਚਾਰਜ ਸੰਦੀਪ ਸ਼ਰਮਾ ਦੇ ਸਹਿਯੋਗ ਨਾਲ ਬੱਚੇ ਦੀ ਲਾਸ਼ ਦਾ ਅੰਤਿਮ ਸਸਕਾਰ ਪੂਰੇ ਵਿਧੀ ਵਿਧਾਨ ਨਾਲ ਕਰ ਦਿੱਤਾ ਗਿਆ। ਉਹਨਾਂ ਦੱਸਿਆ ਕਿ ਇਹ ਉਨਾਂ ਵੱਲੋਂ ਹੁਣ ਤੱਕ ਦੀ ਬਾਰਵੀਂ ਲਵਾਰਿਸ ਲਾਸ਼ ਦਾ ਸੰਸਕਾਰ ਸੀ। ਇਸ ਮੌਕੇ ਚੋਧਰੀ ਬਲਦੇਵ ਰਾਜ, ਦਿਲਬਾਗ ਸਿੰਘ, ਰਿੰਕੂ, ਰਕੇਸ਼ ਖ਼ਾਨ, ਕੁਲਦੀਪ ਸਿੰਘ, ਐਂਬੂਲੈਂਸ ਸੇਵਾ਼ਦਾਰ ਮਨੀਸ਼, ਬਲਾਚੌਰ ਤੋਂ ਏਐਸਆਈ ਰਾਮ ਸਾਹ, ਸੰਜੀਵ ਸੋਨੂੰ, ਮੱਖਣ ਪੰਚ ਆਦਿ ਸਹਿਯੋਗੀ ਹਾਜਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



