ਫ਼ਰੀਦਕੋਟ (ਸਮਾਜ ਵੀਕਲੀ) ( ਸ਼ਿਵਨਾਥ) ਅੱਜ ਨਰੇਗਾ ਰੁਜ਼ਗਾਰ ਪ੍ਰਾਪਤ ਮਜਦੂਰ ਯੂਨੀਅਨ ਫ਼ਰੀਦਕੋਟ ਦੀ ਜਰੂਰੀ ਮੀਟਿੰਗ ਕਾਮਰੇਡ ਵੀਰ ਸਿੰਘ ਕੰਮੇਆਣਾ ਜੀ ਪ੍ਰਧਾਨਗੀ ਹੇਠ ਹੋਈ। ਓਨਾਂ ਸੰਬੋਧਨ ਕਰਦਿਆ ਕਿਹਾ, ਸਾਡੇ ਜੁਝਾਰੂ ਸੰਘਰਸ਼ਸ਼ੀਲ ਕਮਿਊਨਿਸਟ ਪਾਰਟੀ ਦੇ ਆਗੂ ਕਾਮਰੇਡ ਅਮੋਲਕ ਸਿੰਘ ਔਲਖ ਜੋ ਅੱਤਵਾਦ ਦੇ ਦੌਰ ਵਿੱਚ ਅੱਤਵਾਦ ਦੀ ਭੇਂਟ ਚੜੇ , ਓਨਾਂ ਨੂੰ ਯਾਦ ਕਰਦਿਆਂ , ਓਨਾਂ ਦੇ ਪਿੰਡ ਔਲਖ ਵਾਸੀਆਂ ਤੇ ਕਮਿਊਨਿਸਟ ਪਾਰਟੀ ਅਤੇ ਨਰੇਗਾ ਮਜਦੂਰਾਂ ਵੱਲੋ ਓਨਾਂ ਨੂੰ ਹਰ ਸਾਲ ਇਕ ਸਾਨਦਾਰ ਸਮਾਗਮ ਓਨਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਲਈ ਕੀਤਾ ਜਾਂਦਾ ਹੈ। ਜਿਸ ਵਿਚ ਆਸ ਪਾਸ ਦੇ ਪਿੰਡਾਂ ਤੋ ਨਰੇਗਾ ਮਜਦੂਰ, ਪਾਰਟੀ ਵਰਕਰ ਕਤਾਰਾਂ ਬੰਨ ਕੇ ਪੁਜਦੇ ਹਨ ਤੇ ਸ਼ਰਧਾਂਜਲੀ ਭੇਂਟ ਕਰਦੇ ਹਨ। ਪ੍ਰੈਸ ਨਾਲ ਗੱਲਬਾਤ ਦੌਰਾਨ ਨਰੇਗਾ ਦੇ ਮੁੱਖ ਸਲਾਹਕਾਰ ਬਲਕਾਰ ਸਿੰਘ ਸਹੋਤਾ ਨੇ ਕਿਹਾ, ਨਰੇਗਾ ਮਜਦੂਰਾਂ ਦੇ ਦਿਨ ਭਾਵੇ 125 ਦਿਨ ਕਰਤੇ , ਪਰ ਹਾਲੇ ਤੱਕ ਬਹੁਤ ਸਾਰੇ ਪਿੰਡਾਂ ਦੇ ਕੰਮ ਬੰਦ ਹਨ। ਨਰੇਗਾ ਮਜਦੂਰਾਂ ਦੇ ਕੰਮ ਦੀ ਬਣਦੀ ਰਕਮ ਮਾਰਚ ਮਹੀਨੇ ਤੋ ਨਹੀ ਪਾਈ ਗਈ। ਸੋ ਅਸੀ ਇਸ ਪ੍ਰਤੀ ਸਰਕਾਰਾਂ ਤੋ ਮੰਗ ਕਰਦੇ ਹਾਂ, ਕਿ ਨਰੇਗਾ ਮਜ਼ਦੂਰਾਂ ਦੇ ਪਿਛਲੇ ਦੋ ਮਹੀਨਿਆਂ ਦੀ ਬਣਦੀ ਰਕਮ ਜਲਦ ਖਾਤਿਆਂ ਵਿੱਚ ਪਾਈ ਜਾਵੇਗਾ। ਇਸ ਪ੍ਰਤੀ ਨਰੇਗਾ ਮਜਦੂਰਾਂ ਅੰਦਰ ਰੋਸ ਹੈ। ਇਸ ਸਮੇ ਮੰਦਰ ਸਿੰਘ ਕਿਲਾਂ ਨੌ, ਤਰਲੋਕ ਰਾਜੋਵਾਲਾ, ਲਵਪ੍ਰੀਤ ਕੌਰ ਮੇਟ, ਗੁਰਵਿੰਦਰ ਕੌਰ,ਪ੍ਰਕਾਸ਼ ਕੌਰ,ਮਨਪ੍ਰੀਤ ਕੌਰ, ਮਨਪ੍ਰੀਤ ਕੌਰ,ਚਰਨਪ੍ਰੀਤ ਕੌਰ, ਸਵਰਨਜੀਤ ਕੌਰ, ਮਨਜੀਤ ਕੌਰ, ਜਸਵਿੰਦਰ ਕੌਰ, ਮਿੱਠੂ ਸਿੰਘ ਮਨਪ੍ਰੀਤ ਕੌਰ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly


