HOME “ਕਿਹੜੀ ਕਰੀਏ ਤੇ ਕਿਹੜੀ ਨਾ ਕਰੀਏ”

“ਕਿਹੜੀ ਕਰੀਏ ਤੇ ਕਿਹੜੀ ਨਾ ਕਰੀਏ”

4
ਬਲਬੀਰ ਸਿੰਘ ਲਹਿਰੀ
(ਸਮਾਜ ਵੀਕਲੀ)
ਕਿਹੜੀ  ਕਰੀਏ ਤੇ  ਕਿਹੜੀ ਨਾ ਕਰੀਏ,
ਇੱਥੇ  ਚੋਰ  ਤੇ  ਕੁੱਤੀ  ਗਏ  ਨੇ ਰਲ ਲੋਕੋ।
ਇਹ  ਆਪਸ  ਵਿੱਚ ਸਦਾ ਰਹਿਣ  ਉੱਲਝੇ,
ਕੱਢਣ ਨਾ ਲੋਕਾਂ ਦੀ ਮੁਸ਼ਕਿਲ ਦਾ ਹੱਲ ਲੋਕੋ।
ਗਿਰਗਿਟ ਵੀ ਵੇਖ ਕੇ ਰਹਿ ਜਾਵੇ ਦੰਗ ਏਥੇ,
ਜਦ ਬਦਲਣ ਆਪਣੇ ਰੰਗ ਹਰ ਪਲ ਲੋਕੋ।
ਬੇਰੁਜ਼ਗਾਰੀ ਤੇ ਰਿਸਵਤਖੋਰੀ ਵੀ ਜਾਵੇ ਵਧੀ,
ਦਿਸੇ ਨਾ ਪੈਂਦੀ ਕਿਸੇ ਪਾਸੇ ਕੋਈ ਠੱਲ੍ਹ ਲੋਕੋ।
ਤਕੜੇ  ਨੂੰ  ਨਹੀਂ  ਜੇ ਪੈਂਦਾ  ਕਦੇ ਫਰਕ ਕੋਈ,
ਤੇ  ਮਾਤੜ ਦੀ ਲਹਿੰਦੀ ਹਰ ਵੇਲੇ ਖੱਲ ਲੋਕੋ।
ਇਹ  ਚੋਰ  ਕੁੱਤੀ  ਖਾ  ਕੇ  ਹੱਕ ਗਰੀਬਾਂ ਦਾ,
ਤੇ ਫਿਰ ਮੰਦਰੇ ਖੜਕਾਉਣ ਜਾ ਕੇ ਟੱਲ ਲੋਕੋ।
ਲਹਿਰੀ ਆਖੇ ਰੱਖੋ ਨਾ ਚੋਰ ਕੁੱਤੀ ਤੇ ਆਸ ਕੋਈ,
ਉੱਠਣਾ  ਪੈਣਾ  ਜੇ  ਇੱਥੇ  ਆਪਣੇ  ਬਲ ਲੋਕੋ।
ਛੱਡੀਏ  ਖਹਿੜਾ  ਇਨ੍ਹਾਂ  ਰੰਗ ਬੇਰੰਗਿਆਂ ਦਾ,
ਤੇ ਚੋਗੀ ਸੋਚ ਵਾਲੇ ਖਿੱਚੀਏ ਆਪਣੇ ਵੱਲ ਲੋਕੋ।
ਬਲਬੀਰ ਸਿੰਘ ਲਹਿਰੀ।
ਤਰਨ ਤਾਰਨ।
ਮੋਬਾਈਲ 9815467002
Previous articleਬਿਆਨੀਆ ਕਵਿਤਾ ਦਾ ਮਹਾਨ ਸ਼ਾਇਰ- ਲਾਲਾ ਕਿਰਪਾ ਸਾਗਰ
Next articleਅਣਪੁਣੇ ਚਾਅ