ਪ੍ਰੀਤ ਕੀ ਹੈ?

ਸੁਰਜੀਤ ਸਾਰੰਗ

(ਸਮਾਜ ਵੀਕਲੀ)-ਪਿਆਰ ਇਕ ਪ੍ਰੇਮੀ ਪਿਆਰ ਕਰੇ ਤੇ ਅਗਲਾ ਉਸਦੇ ਪਿਆਰ ਦੀ ਕਦਰ  ਜਾਣ ਕੇ ਪ੍ਰੀਤ ਦਾ ਜਵਾਬ, ਪ੍ਰੇਮ ਦਾ ਜਵਾਬ ਪ੍ਰੇਮ ਵਿਚ ਦੇਵੇ ।ਇਸ ਨੂੰ ਪ੍ਰੀਤ ਆਖਦੇ ਹਨ।

ਇਕ ਪਾਸੇ ਦੀ ਪ੍ਰੀਤ ਕੀ ਹੈ?
ਜਦੋਂ ਦੀਵਾ ਬਾਲਦਾ ਹੈ ਪਤੰਗਾ ਸੂਰਜ ਦੀ ਰੋਸ਼ਨੀ ਤੋਂ ਫਿ਼ਦਾ ਨਹੀਂ ਹੁੰਦਾ।ਰਾਤ ਨੂੰ ਮਨੁੱਖ ਨੇ ਦੀਵਾ ਬਾਲਿਆ, ਚਰਾਗ ਬਾਲਿਆ ਪਤੰਗਾ ਪਤਾ ਨਹੀਂ ਕਿੱਥੇ ਬੈਠ ਕੇ ਦੇਖਦਾ ਹੈ।
ਉਸ ਨੂੰ ਬਸ ਲੋਅ ਨਜ਼ਰੀਂ ਪੈਂਦੀ ਹੈ।ਉਹ ਸੁਣਦਾ ਨਹੀਂ ਬਸ ਅੱਖਾਂ ਨਾਲ ਦੇਖਦਾ ਹੈ।
ਕਿਤਨੀ ਦੂਰ ਉਹਨੂੰ ਇਸ ਲੋਅ ਦੀ ਇਸ ਜੋਤ ਦੀ ਸਮਝ ਪੈ ਗਈ।ਥੋੜੀ ਜਿਹੀ ਉਸਦੀ ਦ੍ਰਿਸ਼ਟੀ ਵਿਚ ਆਣ ਦੀ ਦੇਰੀ ਹੈ ਪਤੰਗੇ ਦੇ ਅੰਦਰ ਨੇ ਆਖਰ
ਕੋਈ ਖਿੱਚ ਪੈਦਾ ਕੀਤੀ ।
      ਜਿਹੜਾ ਦੀਵੇ ਦੀ ਰੋਸ਼ਨੀ ਨੂੰ ਦੇਖ ਕੇ ਕਿੰਨੀ ਦੂਰ ਤੋਂ ਦੋੜ ਕੇ ਦੀਵੇ ਕੋਲ ਪਹੁੰਚਦਾ ਹੈ।
ਸੱਚ ਜਾਣੋ ਇਹ ਪ੍ਰੀਤ ਨਾ ਹੋਵੇ ਤੇ ਇਸ ਟੇਢੀ ਮੇਢੀ ਜੂਨ ਵਾਲੇ ਪਤੰਗੇ ਨੂੰ ਕੀ ਪਤਾ ਕਿ ਬਲਦਾ ਦੀਵਾ ਕੀ ਹੈ।
     ਪਤੰਗੇ ਨੇ ਦੀਵੇ ਦੀ ਪਰਕਰਮਾ ਕਰਨੀ ਸ਼ੁਰੂ ਕਰ ਦਿੱਤੀ। ਉਸ ਉੱਤੇ ਮੰਡਰਾਉਂਦਾ ਹੈ। ਨਾਲ ਗੂੰਜੀ ਜਾਂਦਾ ਹੈ।
 ਨਾਲ ਪੁਕਾਰੀ ਜਾਂਦਾ ਹੈ ਮੈਂ ਹਰ ਚੀਜ਼ ਤਿਆਗ ਦਿੱਤਾ ਹੈ।
ਸੂਰਜ ਦੀ ਰੋਸ਼ਨੀ ਦੀਵੇ ਤੇਰੇ ਤੋਂ ਕੋਈ ਗੁਣਾਂ ਵੱਧ ਹੈ। ਮੈਂ ਸੂਰਜ ਦੀਆਂ ਕਿਰਨਾਂ ਨੂੰ ਪ੍ਰੀਤ ਨਹੀਂ ਕੀਤੀ।
     ਚੰਦਰਮਾ ਦੀ ਚਾਂਦਨੀ ਠੰਡੀ ਹੈ। ਮੈਂ ਉਸ ਨੂੰ ਵੀਪਰਵਾਹ ਨਹੀ ਕੀਤੀ। ਮੈਂ ਤੇਰੇ ਤੋਂ ਕੁਰਬਾਨ ਜਾਦਾ ਹਾਂ।
ਪਤੰਗਾ ਤਾਂ ਪ੍ਰੇਮ ਦੇ ਗੀਤ ਗਾ ਰਿਹਾ ਸੀ। ਦੀਵੇ ਤੋਂ ਕੁਰਬਾਨ ਜਾਦਾ ਹੈ।
     ਬੇਕਦਰੇ ਦੀਵੇ ਨੇ ਉਸ ਪ੍ਰੇਮੀ ਦੀ ਕਦਰ ਨਹੀ ਜਾਣੀ।ਇਕੋ ਦਮ ਲਟ ਲਟ ਕਰਦੀ ਹੋਈ ਅੱਗ ਨੇ ਜਦੋਂ ਪਤੰਗਾ ਇਸ ਦੇ ਨੇੜੇ ਆਇਆ ।ਦੀਵੇ ਨੇ ਉਸ ਨੂੰ ਫੁਕ ਕੇ ਰਾਖ ਕਰ ਦਿੱਤਾ।ਇਹ ਸੀ ਇਕ ਪਾਸੇ ਦੀ ਪ੍ਰੀਤ ।ਇਸ ਤੋਂ ਬਚਣਾ ਚਾਹੀਦਾ ਹੈ। ਜਿੱਥੇ ਕੋਈ ਕਦਰ ਨਾ ਹੋਵੇ ਪਾਸੇ ਹੀ ਹੋ ਜਾਣਾ ਠੀਕ ਹੈ।ਨਹੀ ਤੇ ਪਤੰਗੇ ਵਾਲਾ ਹਾਲ ਹੋਜਾਣਾ ਹੈ
ਸੁਰਜੀਤ ਸਾਰੰਗ

ਸਮਾਜ ਵੀਕਲੀਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗ਼ਜ਼ਲ
Next articleਗ਼ਜ਼ਲ