ਗ਼ਜ਼ਲ

ਪਰਮ 'ਪ੍ਰੀਤ'

(ਸਮਾਜ ਵੀਕਲੀ)

ਵੇ ਹਮ-ਰਾਹੀਓ ਦੇਖਿਓ ਕਿਧਰੇ ਭਟਕ ਨਾ ਜਾਇਓ
ਮੰਜ਼ਿਲ ਦੂਰ ਤੇ ਕੱਚੇ ਰਸਤੇ ਅਟਕ ਨਾ ਜਾਇਓ
ਅਸਫ਼ਲ ਜੇ ਹੋ ਗੇ ਤਾਂ ਫਿਰ ਕੋਸ਼ਿਸ਼ ਮੁੜ ਕੇ ਕਰਿਓ
ਅਸਮਾਨੋਂ ਡਿੱਗ ਖੰਜੂਰ ਦੇ ਸਿਰ ‘ਤੇ ਲਟਕ ਨਾ ਜਾਇਓ
ਲੈ   ਬਹਿੰਦੇ   ਨੇ   ਹੌਕੇ,   ਵੇਖ   ਤਰੱਕੀ   ਸੜਦੇ
ਦੁਸ਼ਮਨੀਆਂ ਦੀ ਅੱਖ ਕਿਸੇ ਦੀ ਖਟਕ ਨਾ ਜਾਇਓ
ਧਰਨ ਬੋਚ ਬੋਚ ਪੱਬ ਧੀਆਂ ਇੱਜ਼ਤ ਮਾਪਿਆਂ ਦੀ,
ਬਦਨਾਮੀ ਦੇ ਵਿਹੜੇ ਮਟਕ ਮਟਕ ਨਾ ਜਾਇਓ
ਇਹ ਲੋਕਾਂ ਨੇ ਸਰਕਾਰੇ ਵੋਟਾਂ ਦਿੱਤੀਆਂ ਨੇ
ਹੁਣ ਗੱਡੀਆਂ ਦੇ ਨਾਲ ਉਡਾਉਂਦੇ ਕਟਕ ਨਾ ਜਾਇਓ
ਕਲਮਾਂ ਵਾਲਿਓ ਸੇਧ ਦਵੋ ਤਾਰ ਜ਼ਮਾਨੇ ਨੂੰ
ਅਕ਼ਲੋਂ ਜ਼ਿੰਮੇਵਾਰ ਬਣੋ, ਕਿਤੇ ਸਟਕ ਨਾ ਜਾਇਓ
ਵਾਂਗ ‘ਪ੍ਰੀਤ’ ਸਤਰਕ ਹੀ ਰਹਿਣਾ ਨੋਜਵਾਨੋਂ,
ਚਿੱਟੇ ਜਿਹੀਆਂ ਮਿੱਠੀਆਂ ਜ਼ਹਿਰਾਂ ਚਟਕ ਨਾ ਜਾਇਓ
ਪਰਮ ‘ਪ੍ਰੀਤ’
ਬਠਿੰਡਾ 

ਸਮਾਜ ਵੀਕਲੀਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗ਼ਜ਼ਲ
Next articleਪ੍ਰੀਤ ਕੀ ਹੈ?