ਗਿੰਨੀਜ਼ ਵਰਲਡ ਰਿਕਾਰਡ ਧਾਰਕ ‘ਸੁਹੇਲ ਮੁਹੰਮਦ ਅਲ ਜ਼ਰੂਨੀ’ ਨੇ ਫਰਾਹ ਹਰਬਸ ਅਜਮਾਨ ‘ਚ ਪਾਈ ਫੇਰੀ – ਵੈਦ ਹਰੀ ਸਿੰਘ ਦੀ ਟੀਮ ਵੱਲੋਂ ਕੀਤਾ ਗਿਆ ਭਰਵਾਂ ਸਵਾਗਤ

ਦੁਬਈ/ ਜਲੰਧਰ (ਕੁਲਦੀਪ ਚੁੰਬਰ) – ਗਿੰਨੀਜ਼ ਵਰਲਡ ਰਿਕਾਰਡ ਧਾਰਕ ਵਿਸ਼ਵ ਦੀ ਨਾਮਵਰ ਸ਼ਖ਼ਸੀਅਤ ਸਤਿਕਾਰਯੋਗ ‘ਸੁਹੇਲ ਮੁਹੰਮਦ ਅਲ ਜ਼ਰੂਨੀ’ ਨੇ ਫਰਹਾ ਹਰਬਸ ਟ੍ਰੇਡਿੰਗ ਅਜਮਾਨ ਵਿਚ ਆਪਣੀ ਮੁਬਾਰਕ ਫੇਰੀ ਪਾਈ । ਜਿੱਥੇ ਉਨ੍ਹਾਂ ਦਾ ਭਰਵਾਂ ਸਵਾਗਤ ਵੈਦ ਹਰੀ ਸਿੰਘ ਦੀ ਸਮੁੱਚੀ ਟੀਮ ਵਲੋਂ ਕੀਤਾ ਗਿਆ ਅਤੇ ਉਨ੍ਹਾਂ ਵਲੋਂ ਬਣਾਏ ਜਾ ਰਹੇ ਵੱਖ ਵੱਖ ਵਿਸ਼ਵ ਰਿਕਾਰਡਜ਼ ਦੇ ਵਿਸ਼ੇਸ਼ ਕਾਰਜਾਂ ਦੀ ਸਰਾਹਨਾ ਕਰਦਿਆਂ ਉਨ੍ਹਾਂ ਨੂੰ ਵਿਸ਼ੇਸ਼ ਜੀ ਆਇਆਂ ਕੀਤਾ ਗਿਆ। ਇਸ ਮੌਕੇ ਵੈਦ ਹਰੀ ਸਿੰਘ ਨੇ ਦੱਸਿਆ ਕਿ ‘ਸੁਹੇਲ ਮੁਹੰਮਦ ਅਲ ਜ਼ਰੂਨੀ ‘ ਵਿਸ਼ਵ ਦੀ ਮਾਣਮੱਤੀ ਸ਼ਖ਼ਸੀਅਤ ਹੈ । ਜਿਨ੍ਹਾਂ ਵਲੋਂ ਵਿਲੱਖਣ ਕਾਰਜ ਕਰਦਿਆਂ ਵਿਸ਼ਵ ਰਿਕਾਰਡ ਬਣਾਏ ਜਾ ਰਹੇ ਹਨ, ਜੋ ਆਪਣੇ ਆਪ ਵਿੱਚ ਆਪਣੀ ਮਿਸਾਲ ਖ਼ੁਦ ਹਨ ।

ਇਸ ਮੌਕੇ ਵੈਦ ਹਰੀ ਸਿੰਘ ਨੇ ਦੱਸਿਆ ਕਿ ‘ਸੁਹੇਲ ਮੁਹੰਮਦ ਅਲ ਜ਼ਾਰੂਨੀ’ ਵੱਖ ਵੱਖ ਖੂਬੀਆਂ ਨਾਲ ਲੈਸ ਸ਼ਖ਼ਸੀਅਤ ਹੈ ਜੋ ਗਿੰਨੀਜ਼ ਵਰਲਡ ਰਿਕਾਰਡ ਧਾਰਕ, ਲੇਖਕ, ਚੇਅਰਮੈਨ ਅਲ ਜ਼ਾਰੂਨੀਂ ਫਾਉਂਡੇਸ਼ਨ, ਡਾ ਏ ਪੀ ਜੇ ਅਬਦੁੱਲ ਕਲਾਮ ਇੰਟਰਨੈਸ਼ਨਲ ਫਾਉਂਡੇਸ਼ਨ ਦੇ ਬ੍ਰਾਂਡ ਅੰਬੈਸਡਰ, ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਦੇ ਵੱਡੇ ਰਾਜਦੂਤ (ਆਈ ਐਚ ਆਰ ਸੀ) ਯੂ ਏ ਈ ਉੱਤਰੀ ਸਿਟੀਜ਼ਨ ਕਮਿਊਨਿਟੀ ਬੋਰਡ – ਵਿਸ਼ੇਸ਼ ਸਲਾਹਕਾਰ ਸਥਿਤੀ ਯੂ ਐਨ ਤੋਂ, ਪਾਕਿਸਤਾਨ ਓਵਰਸੀਜ਼ ਕਮਿਊਨਿਟੀ ਗਲੋਬਲ (ਪੀ ਓ ਸੀ-ਗਲੋਬਲ) ਦੇ ਰਾਜਦੂਤ, ਪੈਟ੍ਰਨ ਇਨ ਚੀਫ ਸੀ ਈ ਓ ਕਲੱਬਜ਼ ਵਰਲਡਵਾਈਡ – ਦੁਬਈ ਚੈਪਟਰ, ਇਕ ਐਮਰਤੀ ਬਿਜ਼ਨਸਮੈਨ, ਅਮੀਰਾਤੀ ਉਦਯੋਗਪਤੀ, ਪਰਵਾਸੀ ਅਤੇ ਦੁਬਈ, ਸੰਯੁਕਤ ਅਰਬ ਅਮੀਰਾਤ ਤੋਂ ਕੁਲੈਕਟਰ – ਯੂਏਈ ਹਨ । ਉਨ੍ਹਾਂ ਕਿਹਾ ਕਿ ਵਿਸ਼ਵ ਰਤਨ ਸੁਹੇਲ ਮੁਹੰਮਦ ਅਲ ਜ਼ਰੂਨੀ ਦੀ ਖਿਦਮਤ, ਮੇਜ਼ਬਾਨੀ ਕਰਨਾ ਸਾਡੇ ਲਈ ਮਾਣ ਵਾਲੀ ਗੱਲ ਹੈ ਅਤੇ ਉਹਨਾਂ ਦੀ ਸਮੁੱਚੀ ਟੀਮ ਸੁਹੇਲ ਮੁਹੰਮਦ ਅਲ ਜ਼ਰੂਨੀ ਦਾ ਤਹਿ ਦਿਲ ਤੋਂ ਧੰਨਵਾਦ ਕਰਦੀ ਹੈ ਕਿ ਉਨ੍ਹਾਂ ਨੇ ਆਪਣਾ ਕੀਮਤੀ ਸਮਾਂ ਦੇ ਕੇ ਨਵਾਜ਼ਿਆ ਅਤੇ ਉਨ੍ਹਾਂ ਦੇ ਸੱਦਾ ਪੱਤਰ ਨੂੰ ਕਬੂਲ ਕਰਦਿਆਂ ਫਰਹਾ ਹਰਬਸ ਅਜਮਾਨ ਵਿੱਚ ਹਾਜ਼ਰੀ ਭਰੀ। ਇਸ ਮੌਕੇ ਉਨ੍ਹਾਂ ਆਪਣੇ ਕਰ ਕਮਲਾਂ ਨਾਲ ਕੁਝ ਪਾਰਸਲ ਵੀ ਤਕਸੀਮ ਕੀਤੇ ।

ਇਸ ਤੋਂ ਇਲਾਵਾ ਵੈਦ ਹਰੀ ਸਿੰਘ ਫਰਾਹ ਹਰਬਸ ਟਰੇਡਿੰਗ ਦੇ ਮਾਲਕ ਵਲੋਂ ਉਨ੍ਹਾਂ ਦਾ ਵਿਸ਼ੇਸ਼ ਤੌਰ ਤੇ ਸਨਮਾਨ ਸਤਿਕਾਰ ਇਕ ਮੁਹੱਬਤੀ ਤੋਹਫ਼ਾ ਦੇ ਕੇ ਕੀਤਾ ਗਿਆ । ਇਸ ਵਿਰਾਸਤੀ ਮਿਲਣੀ ਲਈ ਵੈਦ ਹਰੀ ਸਿੰਘ ਦੁਬਈ ਨੇ ਵਿਸ਼ੇਸ਼ ਤੌਰ ਤੇ ਸਰਦਾਰ ਮਨਜਿੰਦਰ ਸਿੰਘ (ਆਪਣਾ ਪੰਜਾਬ ਹੋਟਲ) ਦੁਬਈ ਵਾਲਿਆਂ ਦਾ ਧੰਨਵਾਦ ਕੀਤਾ । ਹੋਰਨਾਂ ਤੋਂ ਇਲਾਵਾ ਇਸ ਮੌਕੇ ਮਨਜਿੰਦਰ ਸਿੰਘ, ਸਤਪਾਲ ਖਾਨਪੁਰੀ, ਸੁਖਵਿੰਦਰ ਸਿੰਘ ਮੁਕਤਸਰ, ਵਿਸ਼ਾਲ ਕੁਮਾਰ, ਵਿਜੈ ਕੁਮਾਰ, ਰਾਕੇਸ਼ ਕੁਮਾਰ, ਅਵਤਾਰ ਸਿੰਘ, ਮਨਦੀਪ ਕੁਮਾਰ, ਵਿਜੈ ਕੁਮਾਰ ਸ਼ਾਰਜਾਹ, ਇੰਜੀਨੀਅਰ ਜਸਵੀਰ ਸਿੰਘ ਹਾਜ਼ਰ ਸਨ ।

Previous article“ਛੱਲਾ ਸਾਈਆਂ ਦਾ” ਸੂਫੀ ਗੀਤ ਨਾਲ ਮੁੜ ਚਰਚਾ ਵਿੱਚ ਉਂਕਾਰ ਜੱਸੀ
Next articleਛੋਟੀ ਭੈਣ ਦੇ ਵਰਗੀ