ਹੋਇਆ ਕੀ ਜੇ ਨੱਚਦੀ ਦੀ….!

ਬੁੱਧ ਸਿੰਘ ਨੀਲੋਂ

(ਸਮਾਜ ਵੀਕਲੀ)

ਬੁੱਧ ਚਿੰਤਨ /ਬੁੱਧ ਸਿੰਘ ਨੀਲੋੰ

ਹਰ ਵਿਆਹ ਦੇ ਉਤੇ ਇਹ ਗੀਤ ਅਕਸਰ ਵੱਜਦਾ ਹੈ. ਜਿਸਦੀ ਧੁਨ ਉਤੇ ਸਾਰਾ ਟੱਬਰ ਨੱਚਦਾ ਹੈ।
ਕਿਸੇ ਦੀ ਬਾਂਹ ਫੜਕੇ ਨੱਚਣ ਦੇ ਅਰਥ ਪੰਜਾਬੀ ਸੱਭਿਆਚਾਰ ਵਿੱਚ ਬਹੁਤ ਡੂੰਘੇ ਹਨ।
ਇਹ ਕਦੇ ਕਿਸੇ ਨੌਜਵਾਨ ਨੂੰ ਨਸੀਹਤ ਦਿੱਤੀ ਸੀ ਪਰ ਕੌਣ ਸੁਣਦਾ ਹੈ…ਇਹ –
ਨਾਰ ਬਿਗਾਨੀ ਦੀ ਬਾਂਹ ਨਾ ਗੱਭਰੂਆ ਫੜੀਏ !

ਮਨੁੱਖੀ ਸੁਭਾਅ ਦੀ ਫਿਤਰਤ ਹੈ, ਜਾਂ ਕੰਮਜ਼ੋਰੀ ਹੈ ਕਿ ਇਹ ਜਦੋਂ ਕਿਸੇ ਪਾਸੇ ਨੂੰ ਝੁਕਦਾ ਹੈ, ਤੁਰਦਾ ਹੈ ਤਾਂ ਸਭ ਕੁੱਝ ਦਾਅ ਉਤੇ ਲਾ ਦੇਦਾਂ ਹੈ ਤੇ ਜੇ ਕਿਸੇ ਦੇ ਕੋਲੋਂ ਨੱਕ ਵੱਟਦਾ ਫੇਰ ਅੌਖਾ ਹੀ ਮੁੜਦਾ ਹੈ। ਹਰ ਮਨੁੱਖ ਵੀ ਮੱਛੀ ਦੇ ਵਾਗ ਹੈ…ਤਨ ਤੇ ਮਨ ਦੀ ਭੁੱਖ ਉਸਨੂੰ ਅੱਖਾਂ ਤੋਂ ਅੰਨ੍ਹਾ ਕਰ ਦੇਦੀ ਤੇ ਕੰਨਾਂ ਤੋਂ ਬੋਲਾ….ਹਾਲਤ ਇਸ ਕਹਾਵਤ ਵਰਗੀ ਹੁੰਦੀ ਹੈ :-

” ਮੱਛੀ ਪੱਥਰ ਚੱਟ ਕੇ ਮੁੜਦੀ ਹੈ।”

ਮੱਛੀ ਤੇ ਬੰਦੇ ਦੇ ਸੁਭਾਅ ਦੇ ਵਿੱਚ ਬਹੁਤਾ ਫਰਕ ਨਹੀਂ , ਉਝ ਬੰਦਾ ਮੱਛੀਆਂ ਫੜਨ ਦੇ ਲਈ ਜਾਲ ਵਿਛਾਉਦਾ ਹੈ..ਤੇ ਮੱਛੀਆਂ ਵੀ ਫਸਣ ਲਈ ਜਾਲ ਦੇ ਆਲੇ ਦੁਆਲੇ ਘੁੰਮਣ ਲੱਗਦੀਆਂ ਹਨ। ਜਿਵੇਂ ਗੁੜ ਦੇ ਦੁਆਲੇ ਮੱਖੀਆਂ ਭਿਣਕ ਦੀਆਂ ਹੁੰਦੀਆਂ ਹਨ । ਕਈ ਮੱਛੀਆਂ ਤਾਂ ਗਧਿਆਂ ਦੇ ਵਾਂਗੂੰ ਹਿਣਕਦੀਆਂ ਵੀ ਹਨ।
ਹਿਣਕਣਾ ਤੇ ਭਿਣਕਣਾ ਮਨੁੱਖ ਦਾ ਸੁਭਾਅ ਹੈ ਜਾਂ ਫੇਰ ਬਿਨਾਂ ਕੰਮ ਤੋਂ ਗਲੀ ਦੇ ਵਿੱਚ ਗੇੜੇ ਮਾਰਨੇ ਆਮ ਨਹੀਂ , ਇਹ ਖਾਸ ਵਰਤਾਰਾ ਹੈ।
ਲੋਕ ਬੋਲੀ ਹੈ :-
” ਪੂਣੀਆਂ ਮੈ ਢਾਈ ਕੱਤੀਆਂ
ਟੁੱਟ ਪੈਣੇ ਦਾ ਪੰਦਰਵਾਂ ਗੇੜਾ ।”

ਗਲੀ ਵਿੱਚ ਚਰਖਾ ਢਾਹ ਕੇ ਕੱਤਣਾ
ਬਿਨਾਂ ਹੀ ਗੱਲ ਤੋਂ ਹੱਸਣਾ
ਤੁਰਦਿਆਂ ਮੁੜ ਕੇ ਵਾਰ ਵਾਰ ਤੱਕਣਾ ਤੇ ਫੇਰ ਹੱਸਣਾ…
ਪਰ ਮਨ ਦੀ ਗੱਲ ਨਾ ਕਿਸੇ ਨੂੰ ਦੱਸਣਾ
ਮਨੁੱਖ ਦੀ ਆਦਤ ਨਹੀਂ ਹੁੰਦੀ ..ਪਰ ਇਹ ਇਕ ਰੁੱਤ ਹੁੰਦੀ ਹੈ।ਉਝ ਰੁੱਤਾਂ ਛੇ ਹੁੰਦੀਆਂ ਹਨ.. ਹਰ ਦੋ ਮਹੀਨੇ ਬਾਅਦ ਰੁੱਤ ਬਦਲਦੀ ਹੈ।
ਪਰ ਮਸ਼ਹੂਰ ਦੋ ਹੀ ਰੁੱਤਾਂ ਹਨ। ਗਰਮੀ ਤੇ ਸਰਦੀ..
ਰੁੱਤ ਤੇ ਮਨ ਪਲ ਪਲ ਬਦਲਦੀ ਹੈ….ਹਰ ਮਨੁੱਖ ਦੀ ਹਰ ਰੁੱਤ ਰਹਿੰਦੀ ਹੈ।
ਮੁਹਾਵਰਾ ਹੈ..ਰੁੱਤ ਰੁੱਤ ਮੇਵਾ ਖਾਣਾ ਚਾਹੀਦਾ …ਪਰ ਹੁਣ ਸਭ ਕੁੱਝ ਸਾਇੰਸ ਨੇ ਬੇਰੁੱਤਾ ਕਰ ਦਿੱਤਾ .

ਸਰਦੀ ਮੇ ਵੀ ਗਰਮੀ ਦਾ ਅਹਿਸਾਸ….!

ਪਹਿਲਾਂ ਅਸੀਂ ਰੁੱਤਾਂ ਦੇ ਮੁਤਾਬਿਕ ਹੀ ਸਭ ਕੁੱਝ ਕਰਦੇ ਸੀ ਪਰ ਜਦੋਂ ਦਾ ਟੈਲੀਫੋਨ ਲੱਗਿਆ ..ਲੋਕ ਚਿੱਠੀਆਂ ਪਾਉਣੀਆਂ ਭੁੱਲ ਗੇ…ਕਦੇ ਡਾਕੀਏ ਦੀ ਟੌਹਰ ਹੁੰਦੀ …ਤੇ….ਹੁਣ ਤੇ ਸਭ ਕੁੱਝ ਹੀ ਬਦਲ ਗਿਆ
..ਜਾਂ .ਅਗਲਿਆਂ ਬਦਲ ਦਿੱਤਾ …ਸਾਨੂੰ ਚਾਟ ਉਤੇ ਲਾ ਦਿੱਤਾ ..ਜਿਵੇਂ ਪਿੰਡਾਂ ਦੇ ਵਿੱਚ ਕੰਮ ਵਾਲੇ ਬੰਦੇ ਨੂੰ ਚਾਟ ਉਤੇ ਲਾ ਕੇ ਜੱਟ ਸੀਰੀ ਨੂੰ ਗੁਲਾਮ ਬਣਾਉਦੇ ਸੀ….ਸਿਆਸੀ ਬੰਦਿਆਂ ਨੇ ਵੀ ਵੋਟਰਾਂ ਨੂੰ ਚਾਟ ਉਤੇ ਲਾਇਆ ….

ਇਹ ਮੁਫਤ ਦੀ ਬੀਮਾਰੀ ਬਾਦਲਕਿਆਂ ਨੇ ਲਾਈ ਸੀ।
ਉਹਨਾਂ ਨੇ ਕਿਸਾਨਾਂ ਦਾ…ਬਿਜਲੀ ਪਾਣੀ.ਮੁਫਤ..ਕਰ ਦਿੱਤਾ ਤੇ ਸ਼ਹਿਰੀ ਵਪਾਰੀਆਂ ਦੀ..ਚੁੰਗੀ..ਮੁਆਫ਼ ..ਕਰ ਦਿੱਤੀ ।
ਕੇਂਦਰ ਸਰਕਾਰ ਦੀ ਸਕੀਮ ਤਾਂ ਸੀ ਕਿ ਜਿਹੜੇ ਆਰਥਿਕ ਤੌਰ ਉਤੇ ਗਰੀਬ ਹਨ..ਉਹਨਾਂ ਨੂੰ ਆਟਾ ਦਾਲ ਮੁਫਤ ਦੇਣਾ….ਪਰ..ਬਾਦਲ ਨੇ ਵੋਟਾਂ ਪੱਕੀਆਂ ਕਰਨ ਲਈ ਇਹ ਚੋਗਾ ਪਾ ਦਿੱਤਾ ।.ਮੁਫਤ ਦਾ ਲੰਗਰ ਖਾਣ ਵਾਲੇ ਵੱਡੀਆਂ ਢੁੱਠਾ ਵਾਲੇ ਬੇਜ਼ਮੀਰਿਆਂ .ਨੇ. ਸਰਕਾਰੀ .ਗਧਿਆਂ ਦੇ ਨਾਲ ਰਲ ਕੇ….ਨੀਲੇ ਕਾਰਡ ਬਣਾ ਲਏ…ਫੇਰ..ਸਰਕਾਰ ਬਦਲਿਆ ਹੀ..ਕਾਰਡ ਬਦਲਣ ਲੱਗੇ….ਜਿਹਨਾਂ ਨੂੰ ਸੱਚੀ ਲੋੜ ਸੀ..ਉਹ ਦੇਖਦੇ ਰਹਿ..
ਦੂਜੇ ਪਾਸੇ ਖਾਂਦੇ ਪੀਦੇ ਜ਼ਮੀਨ ਜਾਇਦਾਦ ਵਾਲਿਆਂ ਨੇ ਸਿਆਸੀ ਦਬਦਬਾ ਨਾਲ ਇਹ ਨੀਲੇ ਕਾਰਡ ਬਣਾ ਲ਼ਏ। ਬਹੁਗਿਣਤੀ ਵੱਡੇ ਲੋਕ ਸਰਕਾਰੀ
.ਕੁੱਤੇ ਬਿੱਲੇ..ਗਿੱਦੜ ਤੇ ਬਘਿਆੜਾਂ ਦੇ ਨਾਲ ਰਲ ਕੇ ਮੁਫ਼ਤ ਦਾ ਰਾਸ਼ਨ..ਛਕਦੇ ਰਹੇ…!

ਪੰਜਾਬ ਦੇ ਵੱਡੇ ਬੰਦਿਆਂ ਨੇ ਕੋਠੀਆਂ ਵੱਡੀਆਂ ਤਾਂ ਪਾ ਲਈਆਂ ਤੇ ਜ਼ਮੀਰਾਂ ਮਾਰ ਲਈਆਂ । ਮੁਫਤ ਦੇ ਬਿਜਲੀ ਪਾਣੀ ਤੇ ਆਟਾ ਦਾਲ ਸਕੀਮ ਨੇ ਭੁੱਖਿਆਂ ਲਈ ਲੰਗਰ ਲਾਉਣ ਵਾਲੀ ਸਿੱਖ ਕੌਮ ਨੂੰ ਮੰਗਤੇ ਬਣਾ ਕੇ ਆਪਸ ਵਿੱਚ ਲੜਾ ਦਿੱਤੀ ।
ਹੈ ਨਾ ਕਮਾਲ ਦੀ ਸਕੀਮ ?

ਹੁਣ ਚੋਣਾਂ ਵਿੱਚ ਗਿਣਤੀ ਦੇ ਮਹੀਨੇ ਹਨ.। ਸਿਆਸੀ ਪਾਰਟੀਆਂ ਨੇ ਬਿਜਲੀ ਦੀਆਂ 300 ਤੋਂ 400 ਯੂਨਿਟਾਂ ਮੁਆਫ਼ ਕਰਨ ਦੀਆਂ ਬੁਰਕੀਆਂ ਸੁਟੀਆਂ ਹਨ।
ਵੋਟਰਾਂ ਨੇ ਲਾਲਾਂ ਸੁੱਟਣੀਆਂ ਸ਼ੁਰੂ ਕਰ ਦਿੱਤੀਆਂ ।
ਕੈਪਟਨ ਨੇ ਅੌਰਤਾਂ ਦਾ ਬੱਸ ਕਿਰਾਇਆ ਮੁਆਫ਼ ਕਰਕੇ ਸਰਕਾਰ ਦਾ ਖਜ਼ਾਨਾ ਖਾਲੀ ਕਰ ਦਿੱਤਾ ਤੇ ਨਿੱਜੀ ਬੱਸਾਂ ਵਾਲਿਆਂ ਦਾ ਢਿੱਡ ਭਰਨਾ ਸ਼ੁਰੂ ਕਰ ਦਿੱਤਾ ।
ਪੰਜਾਬ ਦੇ ਵਿੱਚ ਹੁਣ ਨਾ ਕੋਈ ਸਿੱਖਿਆ ਦੀ ਨੀਤੀ ਬਣੀ ਹੈ ਤੇ ਨਾ ਹੀ ਸਿਹਤ ਤੇ ਰੁਜ਼ਗਾਰ ਦੀ ਹੈ। ਹੁਣੇ ਪਟਵਾਰੀਆਂ ਦੀ ਭਰਤੀ ਦਾ ਪੇਪਰ ਹੋਇਆ ਤੇ ਅਜੇ ਇਸ ਦਾ ਨਤੀਜਾ ਨਹੀਂ ਆਇਆ ਪਰ ਸਰਕਾਰ ਨੇ ਸੇਵਾਮੁਕਤ ਪਟਵਾਰੀਆਂ ਤੇ ਕਾਨੂੰਨਗੋ ਨੂੰ ਫਿਰ ਤੋਂ ਭਰਤੀ ਕਰਨ ਦਾ ਆਰਡੀਨੈੰਸ ਜਾਰੀ ਜਰ ਦਿੱਤਾ ਹੈ।
ਪੰਜਾਬ ਦੇ ਹਰ ਤਹਿਸੀਲ ਤੇ ਜਿਲ੍ਹਾ ਮੁਕਾਮ ਉਤੇ ਬੇਰੁਜ਼ਗਾਰ ਨਿੱਤ ਧਰਨੇ ਲਗਾ ਰਹੇ ਹਨ। ਪਟਿਆਲਾ ਤੇ ਬਠਿੰਡੇ ਦੇ ਵਿੱਚ ਪੱਕੇ ਧਰਨੇ ਚੱਲਦੇ ਹਨ।
ਪਰ ਬਹੁਗਿਣਤੀ ਲੋਕ ਸਰਕਾਰ ਦੇ ਹਰ ਤਰ੍ਹਾਂ ਦੇ ਜ਼ੁਲਮ ਨੂੰ ਚੁੱਪ ਕਰਕੇ ਸਹਿ ਰਹੇ ਹਨ। ਤੇਲ ਤੇ ਗੈਸ ਦੀਆਂ ਕੀਮਤਾਂ ਅਸਮਾਨੀ ਪੁਜ ਗਈਆਂ ਹਨ। ਲੋਕ ਬਿਨਾਂ ਕਿਸੇ ਵਿਰੋਧ ਦੇ ਸਭ ਝੱਲ ਰਹੇ ਹਨ।
ਕੀ ਹੋਇਆ ਹੈ.ਪੰਜਾਬ ਦੇ ਲੋਕਾਂ ਨੂੰ ? ਜਿਹਨਾਂ ਦੇ ਪੁਰਖੇ ਤਾਂ ਕਿਸੇ ਦੀ ਧੌੰਸ ਨਹੀਂ ਸਨ ਝੱਲਦੇ ਪਰ ਇਹ ਮੁਫਤ ਦੇ ਚੱਕਰ ਵਿੱਚ ਕਿਉ ਬੇਜ਼ਮੀਰੇ ਹੋ ਗਏ ?
ਕੀ ਸਾਡੇ ਅੰਦਰਲਾ ਮਨੁੱਖ ਮਰ ਗਿਆ ਹੈ ਜਾਂ ਸਾਡਾ ਖੂਨ ਬਦਲ ਗਿਆ ਹੈ?
ਕਦੇ ਸਾਡੇ ਵਿਚੋਂ ਕੋਈ ਭਗਤ ਸਿੰਘ ਤੇ ਬੀ ਕੇ ਦੱਤ ਵਰਗਾ ਵੀ ਉਠੇਗਾ..ਜੋ ਸੁੱਤੇ ਪਏ ਪੰਜਾਬ ਦੇ ਸਿਰ ਵਿੱਚ ਬੰਬ ਮਾਰੇਗਾ ? ਜਗਾਏਗਾ ਕਿ ਜਾਗੋ ਪੰਜਾਬ ਦੇ ਲੋਕੋ….ਤੇ ਪੰਜਾਬ ਲੁੱਟਿਆ ਗਿਆ ਤੇ ਜੜ੍ਹਾਂ ਤੋਂ ਪੁੱਟਿਆ ਗਿਆ ।
ਜਿਸ ਤਰ੍ਹਾਂ ਦੀ ਚੁੱਪ ਹੈ ਲਗਦਾ
ਨਹੀਂ
ਸ਼ਾਇਦ ਕਦੇ ਵੀ ਨਾ ਉਠੇ ਪੰਜਾਬ !

ਅਸੀਂ ਤੇ …ਇੰਦਰਜੀਤ ਨਿੱਕੂ ਦੇ ਗਾਏ ਉਸ ਗੀਤ ਉਤੇ ਗਿੱਧਾ ਤੇ ਭੰਗੜਾ ਪਾਉਂਦੇ ਹਾਂ । ਆਪਣੀਆਂ ਨਹੂੰਆਂ ਤੇ ਧੀਆਂ ਨਾਲ ਪੈਲਸਾਂ ਵਿੱਚ ਨੱਚਦੇ ਹਾਂ । ਕਦੇ ਕਿਸੇ ਨੇ ਕੋਈ ਇਤਰਾਜ ਨਹੀਂ ਕੀਤਾ ।ਸਾਨੂੰ ਕੀ ਆਖ ਰਿਹਾ ਹੈ ?
” ਹੋਇਆ ਕੀ ਜੇ ਨੱਚਦੀ ਦੀ ਬਾਂਹ ਫੜ ਲਈ ਡਾਕਾ ਤੇ ਨੀ ਮਾਰਿਆ ?”
ਭਲਾ ਦੱਸੋ ਇਸ ਤੋਂ ਵੱਡਾ ਡਾਕਾ ਕੀ ਹੋ ਸਕਦਾ ਹੈ ? ਅਣਖ ਉਤੇ ਡਾਕਾ ਵੱਜ ਗਿਆ ਹੈ ਤੇ ਅਸੀਂ ਕਿਸੇ ਹੋਰ ਵੱਡੇ ਡਾਕਾ ਵੱਜਣ ਦੀ ਉਡੀਕ ਵਿੱਚ ਬੈਠੇ ਹਾਂ ? ਸੱਚ ਇਹ ਹੈ ਕਿ ਪਿੰਡਾਂ ਤੇ ਸ਼ਹਿਰਾਂ ਦੇ ਵਿੱਚ ਪੰਜਾਬਣ ਕੁੜੀਆਂ ਗੈਰ ਪੰਜਾਬੀਆਂ ਦੇ ਨਾਲ ਭੱਜ ਰਹੀਆਂ ਹਨ। ਹਰ ਸ਼ਹਿਰ ਤੇ ਪਿੰਡ ਦੇ ਵਿੱਚ ਇਸ ਤਰ੍ਹਾਂ ਦੇ ਬਹੁਤ ਕੇਸ ਹਨ ਜੋ ਨਾ ਤਾਂ ਮੀਡੀਏ ਦੀ ਖਬਰ ਬਣਦੇ ਹਨ ਤੇ ਨਾ ਹੀ ਕਿਸੇ ਥਾਣੇ ਵਿੱਚ ਦਰਜ ਹੁੰਦੇ ਹਨ।
ਡਾਕਾ ਹੋਰ ਕੀ ਹੁੰਦਾ ਹੈ ?

ਹੁਣ ਪੰਜਾਬ ਦੇ ਨੌਜਵਾਨ ਤਾਂ ..ਫੁਕਰ ਗਾਇਕਾਂ ਦੇ ਹੱਕ ਤੇ ਵਿਰੋਧ ਵਿੱਚ ਜਰੂਰ ਇਕ ਦੂਜੇ ਦਾ ਸਿਰ ਪਾੜ ਰਹੇ ਹਨ ਪਰ ਅਸਲੀ ਦੁਸ਼ਮਣ ਦੀਆਂ ਚਾਲਾਂ ਤੋਂ ਬੇਖਬਰ ਹਨ। ਕੌਣ ਕਰੇਗਾ ਸਵਾਲ..ਕਿ ਸਾਨੂੰ ਮੁਫਤ ਨਹੀਂ ਚਾਹੀਦਾ ..ਹੱਕ ਚਾਹੁੰਦੇ ਹਾਂ । ਸਾਨੂੰ ਰੁਜ਼ਗਾਰ ਦਿਓ…ਸਿੱਖਿਆ ਦਿਓ…ਸਰਕਾਰੀ ਹਸਪਤਾਲ ਦਿਓ।
ਬਾਕੀ ਅਸੀਂ ਆਪੇ ਕਰ ਲਵਾਂਗੇ।
ਹੁਣ ਕੁੱਝ ਪਿੰਡਾਂ ਦੇ ਜਾਗਰੂਕ ਲੋਕਾਂ ਨੇ ਸਿਆਸੀ ਆਗੂਆਂ ਨੂੰ ਪਿੰਡਾਂ ਵਿੱਚ ਘੇਰਨਾ ਤੇ ਸਵਾਲ ਕਰਨੇ ਸ਼ੁਰੂ ਕੀਤੇ ਹਨ…ਪਰ ਇਹ ਰੁਝਾਨ ਲੱਗਦਾ ਤੇ ਵਧੀਆ ਹੈ ਪਰ ਇਹ ਲੋਕਾਂ ਦੇ ਲਈ ਨੁਕਸਾਨਦਾਇਕ ਸਿੱਧ ਹੋਵੇਗਾ । ਲੋਕਾਂ ਦੇ ਅੰਦਰ ਆਪਸੀ ਦੁਸ਼ਮਣੀ ਵਧੇਗੀ ਤੇ ਜਿਸਦਾ ਲਾਭ ਸਿਆਸਤਦਾਨ ਲੈਣਗੇ। ਜੋ ਹੁਣ ਤੱਕ ਲੈ ਰਹੇ ਹਨ।
ਪਰ ਹੁਣ ਇਸ ਜਾਗਰੂਕਤਾ ਨੂੰ ਸਹੀ ਦਿਸ਼ਾ ਵੱਲ ਲੈ ਕੇ ਜਾਣ ਦੀ ਜਰੂਰਤ ਹੈ..ਨਹੀਂ ਫੇਰ ਹਾਲਤ ਪੱਥਰ ਚੱਟ ਕੇ ਮੁੜੇ ਤਾਂ ਕੀ ਫਾਇਦਾ…?
ਜਾਗੋ ਪੰਜਾਬ ਵਾਸੀਓ….
ਜਾਗੋ…ਤੁਹਾਡਾ ਪੰਜਾਬ
ਲੁੱਟਿਆ ਗਿਆ ਹੈ।

ਕਿ ਅਜੇ ਵੀ ਬੇਸੁਰਤ ਹੋ ਕੇ ਨੱਚੀ ਜਾਣਾ ਹੈ…?

ਬੁੱਧ ਸਿੰਘ ਨੀਲੋਂ
9464370823

Previous articleਹੋਟਲ ਦੇ ਕਮਰੇ ‘ਚ ਤਿਲ-ਤਿਲ ਮਰ ਰਿਹਾ ਸ਼ਾਇਰ ਬਨਾਮ ਤਾਲਿਬਾਨ ਦੀਆਂ ‘ਸਖ਼ਤੀਆਂ’
Next article36ਵੇਂ ਨੇਤਰਦਾਨ ਜਾਗਰੁਕਤਾ ਪੰਦਰਵਾੜਾ ਪੰਦਰਵਾੜੇ ਦੀ ਹੋਈ ਆਰੰਭਤਾ