36ਵੇਂ ਨੇਤਰਦਾਨ ਜਾਗਰੁਕਤਾ ਪੰਦਰਵਾੜਾ ਪੰਦਰਵਾੜੇ ਦੀ ਹੋਈ ਆਰੰਭਤਾ

ਅੱਠ ਸਤੰਬਰ ਤੱਕ ਮਨਾਇਆ ਜਾਵੇਗਾ ਪੰਦਰਵਾੜਾ

ਹੁਸ਼ਿਆਰਪੁਰ (ਕੁਲਦੀਪ ਚੁੰਬਰ) (ਸਮਾਜ ਵੀਕਲੀ)- ਨੇਤਰਦਾਨ ਸੰਸਥਾ ਹੁਸ਼ਿਆਰਪੁਰ ਵਲੋਂ ਜਿਲਾ ਅੰਨਾਪੰਨ ਕੰਟਰੋਲ ਸੁਸਾਇਟੀ ਹੁਸ਼ਿਆਰਪੁਰ ਦੇ ਸਹਿਯੋਗ ਨਾਲ ਨੇਤਰਦਾਨ ਸੰਸਥਾ ਦੇ ਦਫਤਰ ਈ ਐਸ ਆਈ ਹਸਪਤਾਲ ਹੁਸ਼ਿਆਰਪੁਰ ਵਿਖੇ 36ਵੇਂ ਨੇਤਰਦਾਨ ਜਾਗਰੁਕਤਾ ਪੰਦਰਵਾੜਾ ਜੋ ਕਿ 25 ਅਗਸਤ ਤੋਂ 8 ਸਤੰਬਰ ਤੱਕ ਮਨਾਇਆ ਜਾਣਾ ਹੈ , ਦਾ ਆਰੰਭ ਕੀਤਾ ਗਿਆ। ਇਸ ਸੈਮੀਨਾਰ ਵਿੱਚ ਡਾ ਰਣਜੀਤ ਸਿੰਘ ਘੋਤਰਾ ਸਿਵਲ ਸਰਜਨ ਹੁਸ਼ਿਆਰਪੁਰ , ਡਾ ਪਵਨ ਕੁਮਾਰ ਸਹਾਇਕ ਸਿਵਲ ਸਰਜਨ ਹੁਸ਼ਿਆਰਪੁਰ , ਡਾ ਸੰਤੋਖ ਸਿੰਘ , ਡਾ ਮਨਪ੍ਰੀਤ ਕੌਰ ਅੱਖਾ ਦੇ ਮਾਹਿਰ ਅਤੇ ਡਾ ਗੁਰਬਖਸ਼ ਸਿੰਘ ਐਸ ਐਮ ਓ ਈ.ਐਸ.ਆਈ ਹਸਪਤਾਲ ਹੁਸ਼ਿਆਰਪੁਰ ਨੇ ਉਚੇਚੇ ਤੋਰ ਤੇ ਸ਼ਿਰਕਤ ਕੀਤੀ।

ਸੈਮੀਨਾਰ ਦੇ ਆਰੰਭ ਵਿੱਚ ਸ ਕਰਮਜੀਤ ਸਿੰਘ ਜਨਰਲ ਸਕੱਤਰ ਨੇਤਰਦਾਨ ਸੰਸਥਾ ਹੁਸ਼ਿਆਰਪੁਰ ਨੇ ਸਾਰੇ ਮਹਿਮਾਨਾਂ ਨੂੰ ਇੱਥੇ ਆਉਣ ਤੇ ਜੀ ਆਇਆ ਆਖਿਆ ਅਤੇ ਸੰਸਥਾ ਬਾਰੇ ਜਾਣਕਾਰੀ ਦਿੱਤੀ।ਸ਼੍ਰੀ ਰਕੇਸ਼ ਮੋਹਣ ਪ੍ਰਧਾਨ ਨੇਤਰਦਾਨ ਸੰਸਥਾ ਨੇ ਸੰਸਥਾ ਦੇ ਕੰਮ ਕਰਨ ਦੇ ਤਰੀਕੇ , ਮਰਨ ਉਪਰੰਤ ਮੁਫਤ ਵਿੱਚ ਅੱਖਾ ਲੈਣ ਅਤੇ ਲਗਾਉਣ ਬਾਰੇ ਜਾਣਕਾਰੀ ਦਿੱਤੀ । ਉਹਨਾਂ ਨੇ ਆਮ ਜਨਤਾ ਨੂੰ ਅੱਖਾ ਦਾਨ ਕਰਨ ਦੀ ਅਪੀਲ ਕੀਤੀ ਤਾਂ ਜੋ ਸਮਾਜ ਵਿੱਚੋਂ ਅੰਨਾਪੰਨ ਦੂਰ ਕੀਤਾ ਜਾ ਸਕੇ।ਡਾ ਸੰਤੋਖ ਸਿੰਘ ਨੇ ਨੇਤਰਦਾਨ ਪੰਦਰਵਾੜੇ ਬਾਰੇ ਵਿਸਥਾਰ ਨਾਲ ਦੱਸਿਆ। ਡਾ ਰਣਜੀਤ ਸਿੰਘ ਘੋਤਰਾ ਸਿਵਲ ਸਰਜਨ ਹੁਸ਼ਿਆਰਪੁਰ ਨੇ ਪੰਦਰਵਾੜਾ ਮਨਾਉਣ ਦੇ ਉਦੇਸ਼ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ ਅਤੇ ਸਿਵਲ ਸਰਜਨ ਦਫਤਰ ਵੱਲੋ ਪੂਰਾ ਸਜਿਯੋਗ ਦੇਣ ਦਾ ਭਰੋਸਾ ਦਿੱਤਾ। ਇਸ ਸੈਮੀਨਾਰ ਵਿੱਚ ਈ.ਐਸ.ਆਈ ਹਸਪਤਾਲ ਹੁਸ਼ਿਆਰਪੁਰ ਦੇ ਸਾਰੇ ਡਾਕਟਰ ਸਾਹਿਬਾਨ , ਨਰਸਿੰਗ ਸਟਾਫ , ਟ੍ਰੇਨੀ ਸਟਾਫ ਅਤੇ ਨੇਤਰਦਾਨ ਸੰਸਥਾ ਹੁਸ਼ਿਆਰਪੁਰ ਦੇ ਸਾਰੇ ਮੈਂਬਰ ਹਾਜਿਰ ਸਨ। ਅੰਤ ਵਿੱਚ ਸ ਮਲਕੀਤ ਸਿੰਘ ਮਹੇੜੂ ਸਰਪ੍ਰਸਤ ਨੇਤਰਦਾਨ ਸੰਸਥਾ ਹੁਸ਼ਿਆਰਪੁਰ ਨੇ ਆਏ ਹੋਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ।

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਹੋਇਆ ਕੀ ਜੇ ਨੱਚਦੀ ਦੀ….!
Next articleਇਲਾਕੇ ਦੀ ਕੋਈ ਵੀ ਸੜਕ ਨਹੀਂ ਰਹੇਗੀ ਅਧੂਰੀ – ਹਲਕਾ ਵਿਧਾਇਕ ਪਵਨ ਕੁਮਾਰ ਆਦੀਆ