ਮਹਿਤਪੁਰ, (ਸਮਾਜ ਵੀਕਲੀ) ( ਹਰਜਿੰਦਰ ਸਿੰਘ ਚੰਦੀ) – ਪੱਤਰਕਾਰੀ ਖੇਤਰ ਦੇ ਵਿੱਚ ਵਧੀਆ ਸੇਵਾਵਾਂ ਨਿਭਾਉਣਾ ਦੇ ਲਈ ਐਨ ਐਨ ਆਰ ਨਿਊਜ਼ ਦੇ ਪੱਤਰਕਾਰ ਹਰਦੀਪ ਸਿੰਘ ਨੂੰ ਉਹਨਾਂ ਦੀਆਂ ਵਧੀਆ ਸੇਵਾਵਾਂ ਦੇ ਦੇਣ ਲਈ ਪਿੰਡ ਬਿੱਟਲਾ ਵਿਖੇ ਸਮਾਜ ਸੇਵਕ ਗੌਰਵ ਜੈਨ ਦੇ ਵੱਲੋਂ ਸਨਮਾਨਿਤ ਕੀਤਾ ਗਿਆ। ਉਹਨਾਂ ਦੇ ਨਾਲ ਉਹਨਾਂ ਦੀ ਟੀਮ ਵੀ ਮੌਜੂਦ ਰਹੀ। ਇਸ ਮੌਕੇ ਬੀਟਲਾਂ ਪਿੰਡ ਦੀ ਪੰਚਾਇਤ ਸਰਪੰਚ ਸਾਹਿਬਾਨ ਅਤੇ ਹੋਰ ਕਈ ਪਤਵੰਤੇ ਸੱਜਣ ਹਾਜ਼ਰ ਰਹੇ। ਇਸ ਮੌਕੇ ਤੇ ਬੋਲਦਿਆਂ ਗੌਰਵ ਜੈਨ ਨੇ ਦੱਸਿਆ ਕਿ ਹਰਦੀਪ ਸਿੰਘ ਨੇ ਹਮੇਸ਼ਾਂ ਹੀ ਪੱਤਰਕਾਰੀ ਇਮਾਨਦਾਰੀ ਦੇ ਨਾਲ ਕਰ ਰਿਹਾ ਹੈ ਜਿਸ ਦੇ ਨਾਲ ਆਮ ਲੋਕਾਂ ਨੂੰ ਇਨਸਾਫ ਮਿਲਦਾ ਹੈ ਅਤੇ ਉਹਨਾਂ ਦੇ ਹੱਕਾਂ ਦੀ ਗੱਲ ਕਰਦਾ ਹੈ ਜਿਸ ਦੇ ਲਈ ਅੱਜ ਅਸੀਂ ਉਹਨਾਂ ਦੇ ਪਿੰਡ ਬੀਟਲਾਂ ਆ ਕੇ ਉਸ ਦਾ ਮਾਨ ਸਨਮਾਨ ਕੀਤਾ ਹੈ ਇਸ ਮੌਕੇ ਬੀਟਲਾ ਪਿੰਡ ਦੇ ਸਰਪੰਚ ਲਛਮਣ ਸਿੰਘ , ਹਰਮੇਰ ਸਿੰਘ ਨੇ ਕਿਹਾ ਕਿ ਸਾਨੂੰ ਸਾਡੇ ਪਿੰਡ ਦੇ ਪੱਤਰਕਾਰ ਤੇ ਬਹੁਤ ਮਾਣ ਹੈ ਅਸੀਂ ਹਰ ਵਕਤ ਉਸ ਦੇ ਨਾਲ ਮੋਢੇ ਦੇ ਨਾਲ ਮੋਢਾ ਜੋੜ ਕੇ ਹਾਜ਼ਰ ਹਾਂ ਸਾਨੂੰ ਦੱਸਦਿਆਂ ਬਹੁਤ ਖੁਸ਼ੀ ਮਹਿਸੂਸ ਹੁੰਦੀ ਹੈ ਕਿ ਨਕੋਦਰ ਤੋਂ ਆ ਕੇ ਗੌਰਵ ਜੈਨ ਅਤੇ ਉਹਨਾਂ ਦੀ ਟੀਮ ਨੇ ਪੱਤਰਕਾਰ ਹਰਦੀਪ ਸਿੰਘ ਦਾ ਮਾਣ ਵਧਾਇਆ ਹੈ ਹਰਮੇਸ਼ ਸਿੰਘ ਸਰਪੰਚ ਨੇ ਕਿਹਾ ਕਿ ਇੱਕ ਛੋਟੇ ਜਿਹੇ ਪਿੰਡ ਦੇ ਵਿੱਚੋਂ ਉੱਠ ਕੇ ਪੱਤਰਕਾਰੀ ਦੇ ਖੇਤਰ ਦੇ ਵਿੱਚ ਹਰਦੀਪ ਸਿੰਘ ਆਮ ਲੋਕਾਂ ਦੀ ਆਮ ਜਨਤਾ ਦੀ ਆਵਾਜ਼ ਬਣਦਾ ਹੈ ਸਾਨੂੰ ਬਹੁਤ ਮਾਣ ਹੈ ਅਸੀਂ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਹਰਦੀਪ ਸਿੰਘ ਇਸੇ ਤਰ੍ਹਾਂ ਮਿਹਨਤ ਦੇ ਨਾਲ ਕੰਮ ਕਰਦਾ ਰਹੇ ਅਤੇ ਅਸੀਂ ਹਰ ਵਕਤ ਹਰਦੀਪ ਸਿੰਘ ਤੇ ਨਾਲ ਖੜੇ ਹਾਂ ਤੇ ਆਏ ਹੋਏ ਸਾਰੇ ਸੱਜਣਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਸੇਵਾ ਪੱਤਰਕਾਰ ਹਰਦੀਪ ਸਿੰਘ ਨੇ ਬੋਲਦਿਆਂ ਆਖਿਆ ਮੈਂ ਜੋ ਕੁਝ ਵੀ ਹਾਂ ਆਪਣੇ ਪਿੰਡ ਦੀ ਬਦੌਲਤ ਹਾਂ ਅਤੇ ਪਿੰਡ ਵਾਸੀਆਂ ਦਾ ਵੀ ਤਹਿ ਦਿਲੋਂ ਧੰਨਵਾਦ ਕੀਤਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



