HOME ਯੂਕੇ ਵਿੱਚ ਸਿੱਖ ਵਿਰੋਧੀ ਨਫ਼ਰਤੀ ਘਟਨਾਵਾਂ ਵਿੱਚ ਚਿੰਤਾਜਨਕ ਵਾਧੇ ਦਾ ਦਾਅਵਾ

ਯੂਕੇ ਵਿੱਚ ਸਿੱਖ ਵਿਰੋਧੀ ਨਫ਼ਰਤੀ ਘਟਨਾਵਾਂ ਵਿੱਚ ਚਿੰਤਾਜਨਕ ਵਾਧੇ ਦਾ ਦਾਅਵਾ

1
ਲੈਸਟਰ (ਇੰਗਲੈਂਡ),  (ਸਮਾਜ ਵੀਕਲੀ)   (ਸੁਖਜਿੰਦਰ ਸਿੰਘ ਢੱਡੇ) – ਦਿ ਸਿੱਖ ਨੈੱਟਵਰਕ ਵੱਲੋਂ ਜਾਰੀ ਕੀਤੇ ਗਏ ਇਕ ਦੇਸ਼-ਵਿਆਪੀ ਸਰਵੇਖਣ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਬਰਤਾਨੀਆ ਵਿੱਚ ਪਿਛਲੇ ਕੁਝ ਹਫ਼ਤਿਆਂ ਦੌਰਾਨ ਸਿੱਖ ਵਿਰੋਧੀ ਨਫ਼ਰਤੀ ਘਟਨਾਵਾਂ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ। ਸੰਸਥਾ ਅਨੁਸਾਰ, ਸਰਵੇਖਣ ਵਿੱਚ ਯੂਕੇ ਭਰ ਦੇ 1,000 ਤੋਂ ਵੱਧ ਸਿੱਖਾਂ ਨੇ ਹਿੱਸਾ ਲਿਆ। ਸਰਵੇਖਣ ਮੁਤਾਬਿਕ 40 ਫ਼ੀਸਦੀ ਉੱਤਰਦਾਤਾਵਾਂ ਨੇ ਕਿਹਾ ਕਿ ਉਹ ਖ਼ੁਦ ਸਿੱਖ ਵਿਰੋਧੀ ਨਫ਼ਰਤੀ ਘਟਨਾ ਦਾ ਸ਼ਿਕਾਰ ਹੋਏ ਜਾਂ ਅਜਿਹੀਆਂ ਘਟਨਾਵਾਂ ਦੇ ਗਵਾਹ ਬਣੇ। ਰਿਪੋਰਟ ਵਿੱਚ 500 ਤੋਂ ਵੱਧ ਵੱਖ-ਵੱਖ ਘਟਨਾਵਾਂ ਦਾ ਜ਼ਿਕਰ ਕੀਤਾ ਗਿਆ ਹੈ। ਲਗਭਗ 90 ਫ਼ੀਸਦੀ ਲੋਕਾਂ ਦਾ ਮੰਨਣਾ ਹੈ ਕਿ ਮਈ 2026 ਦੇ ਮੱਧ ਤੋਂ ਸਿੱਖ ਵਿਰੋਧੀ ਨਫ਼ਰਤ ਵਿੱਚ ਵਾਧਾ ਹੋਇਆ ਹੈ, ਜਦਕਿ 61 ਫ਼ੀਸਦੀ ਨੇ ਇਸ ਨੂੰ ਗੰਭੀਰ ਦੱਸਿਆ ਹੈ। ਰਿਪੋਰਟ ਅਨੁਸਾਰ 53 ਫ਼ੀਸਦੀ ਲੋਕ, ਖ਼ਾਸ ਕਰਕੇ ਬਜ਼ੁਰਗ ਸਿੱਖ, ਆਪਣੇ ਆਪ ਨੂੰ ਪਹਿਲਾਂ ਨਾਲੋਂ ਘੱਟ ਸੁਰੱਖਿਅਤ ਮਹਿਸੂਸ ਕਰਦੇ ਹਨ। 84 ਫ਼ੀਸਦੀ ਲੋਕਾਂ ਨੇ ਵਾਧੂ ਸਾਵਧਾਨੀਆਂ ਵਰਤਣ ਅਤੇ ਲਗਭਗ ਦੋ-ਤਿਹਾਈ ਨੇ ਆਪਣੀ ਰੋਜ਼ਾਨਾ ਦੀ ਦਿਨਚਰਿਆ ਵਿੱਚ ਤਬਦੀਲੀ ਕਰਨ ਦੀ ਗੱਲ ਕਹੀ ਹੈ।ਸਰਵੇਖਣ ਵਿੱਚ ਦਰਸਾਇਆ ਗਿਆ ਹੈ ਕਿ ਕਰੀਬ ਅੱਧੀਆਂ ਘਟਨਾਵਾਂ ਮੌਖਿਕ ਦੁਰਵਿਵਹਾਰ ਨਾਲ ਸਬੰਧਤ ਸਨ, ਜਦਕਿ ਹੋਰ ਮਾਮਲਿਆਂ ਵਿੱਚ ਆਨਲਾਈਨ ਦੁਰਵਿਵਹਾਰ, ਧਮਕੀਆਂ, ਤੋੜਫੋੜ ਅਤੇ ਸਰੀਰਕ ਹਮਲੇ ਸ਼ਾਮਲ ਸਨ। ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਭਾਵੇਂ 60 ਫ਼ੀਸਦੀ ਲੋਕਾਂ ਨੂੰ ਨਫ਼ਰਤੀ ਅਪਰਾਧ ਦੀ ਸ਼ਿਕਾਇਤ ਦਰਜ ਕਰਵਾਉਣ ਦੀ ਜਾਣਕਾਰੀ ਸੀ, ਪਰ ਸਿਰਫ਼ 6 ਫ਼ੀਸਦੀ ਘਟਨਾਵਾਂ ਹੀ ਪੁਲਿਸ ਤੱਕ ਪਹੁੰਚੀਆਂ। ਦਸ ਵਿੱਚੋਂ ਸੱਤ ਉੱਤਰਦਾਤਾਵਾਂ ਨੇ ਪੁਲਿਸ ਵੱਲੋਂ ਅਜਿਹੇ ਮਾਮਲਿਆਂ ਵਿੱਚ ਪ੍ਰਭਾਵਸ਼ਾਲੀ ਕਾਰਵਾਈ ਹੋਣ ‘ਤੇ ਭਰੋਸੇ ਦੀ ਕਮੀ ਪ੍ਰਗਟਾਈ। ਦਿ ਸਿੱਖ ਨੈੱਟਵਰਕ ਨੇ ਬਰਤਾਨਵੀ ਸਰਕਾਰ, ਪੁਲਿਸ ਅਤੇ ਸੰਸਦ ਮੈਂਬਰਾਂ ਨੂੰ ਅਪੀਲ ਕੀਤੀ ਹੈ ਕਿ ਸਿੱਖ ਭਾਈਚਾਰੇ ਦੀਆਂ ਚਿੰਤਾਵਾਂ ਨੂੰ ਗੰਭੀਰਤਾ ਨਾਲ ਲੈਂਦਿਆਂ ਨਫ਼ਰਤੀ ਅਪਰਾਧਾਂ ਨੂੰ ਰੋਕਣ, ਰਿਪੋਰਟਿੰਗ ਪ੍ਰਣਾਲੀ ਨੂੰ ਮਜ਼ਬੂਤ ਕਰਨ ਅਤੇ ਭਾਈਚਾਰੇ ਦਾ ਭਰੋਸਾ ਬਹਾਲ ਕਰਨ ਲਈ ਠੋਸ ਕਦਮ ਚੁੱਕੇ ਜਾਣ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਹਰ ਦਿਲ ਅਜੀਜ਼ ਬਸਪਾ ਆਗੂ ਸਤਨਾਮ ਚਾਹਲ ਦਾ ਦੇਹਾਂਤ, ਪਿੰਡ ਚਾਹਲਾ ਵਿਖੇ ਅੱਜ ਹੋਵੇਗਾ ਅੰਤਿਮ ਸੰਸਕਾਰ