ਪੱਛਮੀ ਬੰਗਾਲ ਹਿੰਸਾ: ਸੀਬੀਆਈ ਦੀ 20 ਮੈਂਬਰੀ ਟੀਮ ਬੀਰਭੂਮ ਦੇ ਪਿੰਡ ਪੁੱਜੀ

ਰਾਮਪੁਰਹਾਟ (ਪੱਛਮੀ ਬੰਗਾਲ) (ਸਮਾਜ ਵੀਕਲੀ):  ਕੇਂਦਰੀ ਜਾਂਚ ਬਿਊਰੋ (ਸੀਬੀਆਈ) ਦੀ ਟੀਮ ਅੱਜ ਪੱਛਮੀ ਬੰਗਾਲ ਦੇ ਬੀਰਭੂਮ ਜ਼ਿਲ੍ਹੇ ਦੇ ਬੋਗਾਤੂਈ ਪਿੰਡ ਪਹੁੰਚੀ ਅਤੇ ਹਿੰਸਕ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ, ਜਿਸ ਵਿੱਚ ਅੱਠ ਲੋਕਾਂ ਦੀ ਮੌਤ ਹੋ ਗਈ ਸੀ। 21 ਮਾਰਚ ਨੂੰ ਅਣਪਛਾਤੇ ਲੋਕਾਂ ਨੇ ਪਿੰਡ ਦੇ 10 ਘਰਾਂ ਨੂੰ ਅੱਗ ਲਗਾ ਦਿੱਤੀ ਸੀ, ਜਿਸ ਨਾਲ ਔਰਤਾਂ ਅਤੇ ਬੱਚਿਆਂ ਸਮੇਤ ਘੱਟੋ-ਘੱਟ ਅੱਠ ਲੋਕਾਂ ਦੀ ਮੌਤ ਹੋ ਗਈ ਸੀ। ਕਰੀਬ 20 ਮੈਂਬਰਾਂ ਵਾਲੀ ਸੀਬੀਆਈ ਦੀ ਟੀਮ ਘਰ ਦੇ ਅੰਦਰ ਗਈ, ਜਿੱਥੇ ਸੜ ਕੇ ਮਾਰੇ ਗਏ ਸੱਤ ਲੋਕਾਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਸਨ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਆਦਮਪੁਰ ਦੋਆਬਾ: ਪਿੰਡ ਖੁਰਦਪੁਰ ’ਚ ਮਿਲੇ ਪਾਕਿਸਤਾਨੀ ਗੁਬਾਰੇ
Next articleਜਲੰਧਰ: ਰਿਸ਼ਵਤ ਲੈਣ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕਲਰਕ ਮੀਨੂੰ ਮੁਅੱਤਲ