ਸੀਐਚਸੀ ਫੱਤੂਢੀਂਗਾ ਵਿਖੇ ਤੰਬਾਕੂਨੋਸ਼ੀ ਸਬੰਧੀ ਗਤੀਵਿਧੀਆਂ ਕਰਵਾਈਆਂ

ਕਪੂਰਥਲਾ,  (ਕੌੜਾ)- ਸਿਵਲ ਸਰਜਨ ਕਪੂਰਥਲਾ ਡਾਕਟਰ ਸੁਰਿੰਦਰ ਪਾਲ ਕੋਰ ਦੇ ਦਿਸ਼ਾ ਨਿਰਦੇਸ਼ ਤਹਿਤ ਤੇ ਡੀਡੀਐਚਓ ਡਾ. ਕਪਿਲ ਡੋਗਰਾ ਅਤੇ ਐੱਸ.ਐੱਮ.ਓ ਡਾ. ਪ੍ਰੇਮ ਕੁਮਾਰ ਦੀ ਅਗਵਾਈ ਹੇਠ ਸੀ.ਐੱਚ.ਸੀ ਫੱਤੂਢੀਂਗਾ ਵਿਖੇ ਤੰਬਾਕੂਨੋਸ਼ੀ ਸਬੰਧੀ ਗਤੀਵਿਧੀਆਂ ਕਰਵਾਈਆਂ ਗਈਆਂ। ਇਸ ਮੌਕੇ ਡੀਡੀਐਚਓ ਡਾ. ਕਪਿਲ ਡੋਗਰਾ ਨੇ ਸਿਹਤ ਦੀ ਤੰਦਰੁਸਤੀ ਅਤੇ ਤੰਬਾਕੂ ਦੇ ਬੁਰੇ ਪ੍ਰਭਾਵਾਂ ਤੋਂ ਲੋਕਾਂ ਨੂੰ ਜਾਣੂ ਕਰਵਾਉਣ ਲਈ ਹਰ ਸਾਲ 31 ਮਈ ਨੂੰ ਵਿਸ਼ਵ ਤੰਬਾਕੂ ਰਹਿਤ ਦਿਵਸ ਯਾਨੀ ਵਰਲਡ ਨੋ ਤੰਬਾਕੂ ਡੇਅ ਵਜੋਂ ਮਨਾਇਆ ਜਾਂਦਾ ਹੈ। ਵਿਸ਼ਵ ਸਿਹਤ ਸੰਗਠਨ (ਡਬਲਯੂਐਚਓ) ਦੇ ਅਨੁਸਾਰ ਤੰਬਾਕੂ ਹਰ ਸਾਲ ਦੁਨੀਆ ਭਰ ਵਿੱਚ 8 ਮਿਲੀਅਨ ਤੋਂ ਵੱਧ ਲੋਕਾਂ ਦੀ ਮੌਤ ਦਾ ਕਾਰਨ ਬਣਦਾ ਹੈ। ਤੰਬਾਕੂ ਨਾ ਸਿਰਫ਼ ਇਸ ਦਾ ਸੇਵਨ ਕਰਨ ਵਾਲੇ ਲੋਕਾਂ ਨੂੰ ਨੁਕਸਾਨ ਪਹੁੰਚਾਉਂਦਾ ਹੈ, ਬਲਕਿ ਇਸ ਦੇ ਸੰਪਰਕ ਵਿੱਚ ਆਉਣ ਵਾਲੇ ਲੋਕਾਂ ਨੂੰ ਵੀ ਨੁਕਸਾਨ ਪਹੁੰਚਾਉਂਦਾ ਹੈ। ਦੁਨੀਆ ਵਿੱਚ ਤੰਬਾਕੂ ਨਾਲ 7 ਮਿਲੀਅਨ ਤੋਂ ਵੱਧ ਮੌਤਾਂ ਸਿੱਧੇ ਤੰਬਾਕੂ ਦੀ ਵਰਤੋਂ ਕਾਰਨ ਹੁੰਦੀਆਂ ਹਨ, ਜਦੋਂ ਕਿ ਲਗਭਗ 1.2 ਮਿਲੀਅਨ ਮੌਤਾਂ ਇਸ ਦੇ ਧੂੰਏਂ ਦੇ ਸੰਪਰਕ ਦੇ ਨਤੀਜੇ ਵਜੋਂ ਹੁੰਦੀਆਂ ਹਨ। ਇਸ ਮੌਕੇ ਐਸਐਮਓ ਡਾ. ਪੇ੍ਰਮ ਕੁਮਾਰ ਵੱਲੋਂ ਵੀ ਤੰਬਾਕੂ ਦੀ ਵਰਤੋਂ ਦੇ ਨੁਕਸਾਨਦੇਹ ਪ੍ਰਭਾਵਾਂ ਨੂੰ ਵੇਰਵੇ ਵਿੱਚ ਸਮਝਾਇਆ ਗਿਆ ਅਤੇ ਦੰਦਾਂ ਨੂੰ ਸਹੀ ਤਰੀਕੇ ਨਾਲ ਬੁਰਸ਼ ਕਰਨ ਦੀਆਂ ਤਕਨੀਕਾਂ ਦਾ ਪ੍ਰਦਰਸ਼ਨ ਵੀ ਕੀਤਾ ਗਿਆ। ਇਸ ਮੌਕੇ ਉਨ੍ਹਾਂ ਦੰਦਾਂ ਦੀ ਨਿਯਮਤ ਜਾਂਚ ਕਰਨ ਅਤੇ ਸਿਹਤਮੰਦ ਖੁਰਾਕ ਦੀਆਂ ਆਦਤਾਂ ਦੀ ਪਾਲਣਾ ਕਰਨ ਲਈ ਵੀ ਪ੍ਰੇਰਿਤ ਕੀਤਾ। ਇਸ ਮੌਕੇ ਸਮੂਹ ਸਟਾਫ ਹਾਜਰ ਸੀ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗੁਰੂ ਹਰਕ੍ਰਿਸ਼ਨ ਪਬਲਿਕ ‘ਚ ਨਾਰੀ ਸ਼ਕਤੀ ‘ਤੇ ਵੈਬੀਨਾਰ
Next articleSAMAJ WEEKLY = 27/05/2024